Thu, Jun 1, 2023
Whatsapp

Husband Stabs Wife: ਕੈਨੇਡਾ ’ਚ ਪੰਜਾਬੀ ਸ਼ਖ਼ਸ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇਹ ਸੀ ਪੂਰਾ ਮਾਮਲਾ

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪੰਜਾਬੀ ਸ਼ਖ਼ਸ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਪਤੀ ਪਤਨੀ ਕਾਫੀ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਸੀ ਅਤੇ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ।

Written by  Aarti -- May 27th 2023 10:19 AM
Husband Stabs Wife: ਕੈਨੇਡਾ ’ਚ ਪੰਜਾਬੀ ਸ਼ਖ਼ਸ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇਹ ਸੀ ਪੂਰਾ ਮਾਮਲਾ

Husband Stabs Wife: ਕੈਨੇਡਾ ’ਚ ਪੰਜਾਬੀ ਸ਼ਖ਼ਸ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇਹ ਸੀ ਪੂਰਾ ਮਾਮਲਾ

Husband Stabs Wife: ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਪੰਜਾਬੀ ਸ਼ਖ਼ਸ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਖ਼ਸ ਨੇ ਹਵਾਨੀਅਤ ਦਿਖਾਉਂਦੇ ਹੋਏ ਪਤਨੀ ਦਾ ਕਤਲ ਕਰਨ ਮਗਰੋਂ ਉਸਦੀ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ। 

ਦਾ ਚੱਲ ਰਿਹਾ ਸੀ ਪਤਨੀ ਨਾਲ ਤਲਾਕ ਦਾ ਕੇਸ


ਮਿਲੀ ਜਾਣਕਾਰੀ ਮੁਤਾਬਿਕ 44 ਸਾਲਾਂ ਦਵਿੰਦਰ ਕੌਰ ਦਾ ਪਤੀ ਨਵਨਿਸ਼ਾਨ ਸਿੰਘ ਤਲਾਕ ਦਾ ਕੇਸ ਚੱਲ ਰਿਹਾ ਸੀ। ਨਵਨਿਸ਼ਾਨ ਸਿੰਘ ਨੇ ਧੋਖੇ ਨਾਲ ਦਵਿੰਦਰ ਕੌਰ ਨੂੰ ਪਾਰਕ ਚ ਬੁਲਾਇਆ ਸੀ ਇਸ ਤੋਂ ਬਾਅਦ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਫਿਲਹਾਲ ਉਕਤ ਮੁਲਜ਼ਮ ਨੂੰ ਬਰੈਂਪਟਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਦੋਹਾਂ ਵਿਚਾਲੇ ਚੱਲ ਰਿਹਾ ਸੀ ਪਰਿਵਾਰਿਕ ਝਗੜਾ 

ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੋਵੇਂ ਪਤੀ-ਪਤਨੀ ਸਨ ਅਤੇ ਇਕ-ਦੂਜੇ ਤੋਂ ਵੱਖ ਰਹਿ ਰਹੇ ਸੀ। ਨਵ ਨਿਸ਼ਾਨ ਸਿੰਘ ਅਤੇ ਦਵਿੰਦਰ ਕੌਰ ਵਿਚਕਾਰ ਲੰਮੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਸੀ। ਦੋਵੇਂ ਇਕ-ਦੂਜੇ ਤੋਂ 6 ਮਹੀਨਿਆਂ ਤੋਂ ਵੱਖ ਰਹਿ ਰਹੇ ਸੀ।

ਵਾਰਦਾਤ ਤੋਂ ਪਹਿਲਾਂ ਦੋਹਾਂ ਵਿਚਾਲੇ ਹੋਈ ਸੀ ਤਰਕਾਰ

ਝਗੜਿਆਂ ਤੋਂ ਪਰੇਸ਼ਾਨ ਦਵਿੰਦਰ ਕੌਰ ਵੀ ਤਲਾਕ ਲੈਣ ਲਈ ਵੀ ਤਿਆਰ ਹੋ ਗਈ ਸੀ। ਉਹ ਤਲਾਕ ਦੇ ਸਿਲਸਿਲੇ 'ਚ ਨਵ ਨਿਸ਼ਾਨ ਨਾਲ ਗੱਲ ਕਰਨ ਲਈ ਆਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ 'ਚ ਤਕਰਾਰ ਹੋ ਗਈ ਅਤੇ ਨਵਨਿਸ਼ਾਨ ਸਿੰਘ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 

ਇਹ ਵੀ ਪੜ੍ਹੋ: Sengol: ਕੀ ਹੈ ਸੇਂਗੋਲ ਦਾ ਇਤਿਹਾਸ ਜਿਸ ਨੂੰ ਨਵੇਂ ਸੰਸਦ ਭਵਨ 'ਚ ਸਥਾਪਤ ਕਰੇਗੀ ਮੋਦੀ ਸਰਕਾਰ?

- PTC NEWS

adv-img

Top News view more...

Latest News view more...