Thu, Dec 11, 2025
Whatsapp

ਸੇਲ ਵਧਾਉਣ ਲਈ ਗੁਟਕਾ ਕੰਪਨੀ ਨੇ ਪਾਊਚ 'ਤੇ ਲਗਾਈ ਮੂਸੇਵਾਲਾ ਦੀ ਫੋਟੋ, ਪ੍ਰਸ਼ੰਸਕਾਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਇੱਕ ਗੁਟਕਾ ਕੰਪਨੀ ਨੇ ਵਿਕਰੀ ਵਧਾਉਣ ਲਈ ਆਪਣੇ ਸੁਪਾਰੀ ਦੇ ਪੈਕੇਟ 'ਤੇ ਲਗਾ ਦਿੱਤੀ ਹੈ।

Reported by:  PTC News Desk  Edited by:  Ramandeep Kaur -- June 06th 2023 02:28 PM -- Updated: June 06th 2023 08:53 PM
ਸੇਲ ਵਧਾਉਣ ਲਈ ਗੁਟਕਾ ਕੰਪਨੀ ਨੇ ਪਾਊਚ 'ਤੇ ਲਗਾਈ ਮੂਸੇਵਾਲਾ ਦੀ ਫੋਟੋ, ਪ੍ਰਸ਼ੰਸਕਾਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

ਸੇਲ ਵਧਾਉਣ ਲਈ ਗੁਟਕਾ ਕੰਪਨੀ ਨੇ ਪਾਊਚ 'ਤੇ ਲਗਾਈ ਮੂਸੇਵਾਲਾ ਦੀ ਫੋਟੋ, ਪ੍ਰਸ਼ੰਸਕਾਂ ਨੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ

Sidhu Moosewala Photo Tobacco Company: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਇੱਕ ਗੁਟਕਾ ਕੰਪਨੀ ਨੇ ਵਿਕਰੀ ਵਧਾਉਣ ਲਈ ਆਪਣੇ ਸੁਪਾਰੀ ਦੇ ਪੈਕੇਟ 'ਤੇ ਲਗਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਰੋਸ ਹੈ।

ਪ੍ਰਸ਼ੰਸਕਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸੁਪਾਰੀ ਦੇ ਪਾਊਚ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਪਾਉਣ ਵਾਲੀ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਉਤਪਾਦ ਦੀ ਵਿਕਰੀ ਵਧਾਉਣ ਅਤੇ ਬ੍ਰਾਂਡ ਨੂੰ ਮਸ਼ਹੂਰ ਬਣਾਉਣ ਲਈ ਅਜਿਹਾ ਘਟੀਆ ਕੰਮ ਕੀਤਾ ਹੈ।



ਫੋਟੋ ਪਾ ਕੇ ਨਾਮ ਵੀ ਲਿਖਿਆ 

ਤੰਬਾਕੂ-ਗੁਟਕਾ ਕੰਪਨੀ ਨੇ ਮੂਸੇਵਾਲਾ ਦੀ ਫੋਟੋ ਲਗਾ ਕੇ ਸੁਪਾਰੀ ਦੇ ਪਾਊਚ ਬਜ਼ਾਰ 'ਚ ਭੇਜੇ ਹਨ, ਜਿਸ 'ਤੇ ਮੂਸੇਵਾਲਾ ਦਾ ਨਾਂ ਵੀ ਫੋਟੋ ਦੇ ਹੇਠਾਂ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਅਜਿਹਾ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਸਿੱਧੂ ਮੂਸੇਵਾਲਾ ਨੇ ਆਪਣੇ ਕਤਲ ਤੋਂ ਪਹਿਲਾਂ ਕੰਪਨੀ ਨੂੰ ਆਪਣੀ ਫੋਟੋ ਵਰਤਣ ਦੇ ਅਧਿਕਾਰ ਦਿੱਤੇ ਸਨ।

ਇਹ ਵੀ ਪੜ੍ਹੋ: Sidhu Moosewala Fan: ਕੈਲੀਫੋਰਨੀਆ ਤੋਂ Hummer ਤੇ Mustang ਲੈ ਕੇ ਪਿੰਡ ਪਹੁੰਚੇ ਸਿੱਧੂ ਮੂਸੇਵਾਲਾ ਦੇ ਫੈਨ, ਮਾਂ ਦੀਆਂ ਭਰੀਆਂ ਅੱਖਾਂ

- PTC NEWS

Top News view more...

Latest News view more...

PTC NETWORK
PTC NETWORK