Fri, May 17, 2024
Whatsapp

ਰੂਸੀ ਫੌਜ 'ਚ ਫਸੇ ਪੰਜਾਬੀ ਦੇ ਪਰਿਵਾਰ ਦੀ ਕੇਂਦਰ ਤੇ ਸੂਬਾ ਸਰਕਾਰ ਨੂੰ ਮਦਦ ਦੀ ਗੁਹਾਰ

Written by  Jasmeet Singh -- March 06th 2024 04:50 PM
ਰੂਸੀ ਫੌਜ 'ਚ ਫਸੇ ਪੰਜਾਬੀ ਦੇ ਪਰਿਵਾਰ ਦੀ ਕੇਂਦਰ ਤੇ ਸੂਬਾ ਸਰਕਾਰ ਨੂੰ ਮਦਦ ਦੀ ਗੁਹਾਰ

ਰੂਸੀ ਫੌਜ 'ਚ ਫਸੇ ਪੰਜਾਬੀ ਦੇ ਪਰਿਵਾਰ ਦੀ ਕੇਂਦਰ ਤੇ ਸੂਬਾ ਸਰਕਾਰ ਨੂੰ ਮਦਦ ਦੀ ਗੁਹਾਰ

Punjabi youth stuck in Russian Army: ਸੈਰ-ਸਪਾਟੇ ਦੇ ਵੀਜ਼ੇ 'ਤੇ ਰੂਸ ਗਏ ਨੌਜਵਾਨਾਂ ਨੂੰ ਧੋਖੇ ਨਾਲ ਫੌਜ 'ਚ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਯੂਕਰੇਨ ਵਿਰੁੱਧ ਜੰਗ 'ਚ ਭੇਜਿਆ ਜਾ ਰਿਹਾ। ਹੁਣ ਇਨ੍ਹਾਂ ਨੌਜਵਾਨਾਂ ਨੇ ਇੱਕ ਵੀਡੀਓ ਜਾਰੀ ਕਰ ਕੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚ ਪੰਜਾਬ ਦੇ ਸੱਤ ਨੌਜਵਾਨ ਵੀ ਸ਼ਾਮਲ ਹਨ। 

ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਧੋਖੇ ਨਾਲ ਰੂਸ ਵਿੱਚ ਫ਼ੌਜ ਵਿੱਚ ਭਰਤੀ ਕੀਤਾ ਗਿਆ ਹੈ ਅਤੇ ਹੁਣ ਯੂਕਰੇਨ ਖ਼ਿਲਾਫ਼ ਜੰਗ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਵੀਡੀਓ 'ਚ ਇਹ ਸਾਰੇ ਲੋਕ ਫੌਜ ਦੀ ਵਰਦੀ ਪਹਿਨੇ ਨਜ਼ਰ ਆ ਰਹੇ ਹਨ।


ravneet family

ਇਹ ਖ਼ਬਰ ਵੀ ਪੜ੍ਹੋ: ਨੌਕਰੀ ਦੇ ਨਾਂ 'ਤੇ ਲੋਕਾਂ ਨੂੰ ਰੂਸ ਲਿਜਾਣ ਅਤੇ ਫਿਰ ਰੂਸੀ ਫੌਜ 'ਚ ਭਰਤੀ ਕਰਾਉਣ ਦਾ ਮਾਮਲਾ

ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੇ ਪਿੰਡ ਅਵਾਂਖਾਂ ਦਾ ਰਵਨੀਤ ਸਿੰਘ ਆਪਣੇ ਉੱਜਵਲ ਭਵਿੱਖ ਲਈ 11 ਲੱਖ ਰੁਪਏ ਖਰਚ ਕੇ ਟੂਰਿਸਟ ਵੀਜ਼ੇ 'ਤੇ ਰੂਸ ਗਿਆ ਸੀ। ਜਦੋਂ ਉਹ ਕਿਸੇ ਏਜੰਟ ਨਾਲ ਸੈਰ ਸਪਾਟੇ 'ਤੇ ਨਿਕਲਿਆ ਤਾਂ ਏਜੰਟ ਨੇ ਉਸ ਨੂੰ ਰਸਤੇ ਵਿੱਚ ਛੱਡ ਦਿੱਤਾ ਅਤੇ ਬੇਲਾਰੂਸ ਵਿੱਚ ਉਸ ਨੂੰ ਪੁਲਿਸ ਨੇ ਫੜ ਲਿਆ ਅਤੇ ਰੂਸੀ ਸੈਨਿਕਾਂ ਦੇ ਹਵਾਲੇ ਕਰ ਦਿੱਤਾ। ਹੁਣ ਇਹਨਾਂ ਸਿਪਾਹੀਆਂ ਨੇ ਉਸਨੂੰ ਜ਼ਬਰਦਸਤੀ ਆਪਣੀ ਫੌਜ ਵਿੱਚ ਭਰਤੀ ਕਰ ਲਿਆ ਹੈ। ਹੁਣ ਉਨ੍ਹਾਂ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। 

ਰੂਸ 'ਚ ਫਸੇ ਪਿੰਡ ਅਵਾਂਖਾਂ ਦੇ ਨੌਜਵਾਨ ਰਵਨੀਤ ਸਿੰਘ ਦੇ ਮਾਤਾ ਅਤੇ ਭੈਣ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਪੀੜਤ ਰਵਨੀਤ ਸਿੰਘ ਦੀ ਭੈਣ ਨਵਦੀਪ ਕੌਰ ਅਤੇ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਨੇ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ।

ravneet family

ਪੀੜਤ ਦੀ ਮਾਂ ਨੇ ਦੱਸਿਆ, "ਏਜੰਟ ਨੇ ਵਾਅਦਾ ਕੀਤਾ ਸੀ ਕਿ ਅਸੀਂ ਰਵਨੀਤ ਨੂੰ ਕਿਸੇ ਚੰਗੇ ਦੇਸ਼ ਵਿਚ ਕੰਮ ਕਰਨ ਲਈ ਭੇਜਾਂਗੇ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਲੜਕੇ ਦਾ ਫੋਨ ਆਇਆ ਕਿ ਉਹ ਰੂਸ 'ਚ ਫਸ ਗਿਆ ਹੈ ਅਤੇ ਉਸ ਨੂੰ ਜ਼ਬਰਦਸਤੀ ਰੂਸੀ ਫੌਜ ਵਿਚ ਭਰਤੀ ਕੀਤਾ ਗਿਆ ਹੈ। ਜਿਸ ਨੇ ਦੱਸਿਆ ਕਿ ਜਿਹੜੇ ਨੌਜਵਾਨ ਸਾਡੇ ਤੋਂ ਪਹਿਲਾਂ ਵੀ ਫੜੇ ਗਏ ਸਨ, ਉਨ੍ਹਾਂ ਨੂੰ ਯੂਕਰੇਨ ਦੀ ਜੰਗ ਲਈ ਭੇਜਿਆ ਗਿਆ ਸੀ। ਹੁਣ ਉਨ੍ਹਾਂ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।"

ravneet family

ਰਵਨੀਤ ਦੀ ਭੈਣ ਨਵਦੀਪ ਦਾ ਕਹਿਣਾ ਕਿ, "ਮੇਰੇ ਭਰਾ ਨੂੰ ਕਿਸੇ ਤਰ੍ਹਾਂ ਰੂਸ ਤੋਂ ਕੱਢ ਕੇ ਭਾਰਤ ਲਿਆਂਦਾ ਜਾਵੇ।" 

ਲੜਕੇ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਲੱਭ ਕੇ ਭਾਰਤ ਲਿਆਂਦਾ ਜਾਵੇ।

ravneet family

ਇੱਕ ਹੋਰ ਮਾਮਲੇ 'ਚ 

ਟਵਿੱਟਰ 'ਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਗਗਨਦੀਪ ਸਿੰਘ ਨਾਂ ਦਾ ਨੌਜਵਾਨ ਆਪਣਾ ਸਾਰਾ ਦੁੱਖ ਬਿਆਨ ਕਰ ਰਿਹਾ ਹੈ। ਉਸ ਮੁਤਾਬਕ ਉਹ 27 ਦਸੰਬਰ ਨੂੰ ਨਵਾਂ ਸਾਲ ਮਨਾਉਣ ਲਈ ਆਪਣੇ ਦੋਸਤਾਂ ਨਾਲ ਰੂਸ ਲਈ ਰਵਾਨਾ ਹੋਇਆ ਸੀ। ਉਹ ਰੂਸ ਦਾ 90 ਦਿਨਾਂ ਦਾ ਵੀਜ਼ਾ ਲੈ ਕੇ ਗਿਆ ਸੀ। 

ਉੱਥੇ ਇੱਕ ਏਜੰਟ ਨੇ ਉਨ੍ਹਾਂ ਨੂੰ ਬੇਲਾਰੂਸ ਲੈ ਜਾਣ ਦੀ ਪੇਸ਼ਕਸ਼ ਕੀਤੀ। ਉਹ ਸਾਰੇ ਬਿਨਾਂ ਵੀਜ਼ੇ ਦੇ ਬੇਲਾਰੂਸ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉੱਥੇ ਵੀਜ਼ੇ ਦੀ ਲੋੜ ਹੈ। ਉੱਥੇ ਉਸ ਨੂੰ ਪੁਲਿਸ ਨੇ ਫੜ ਲਿਆ ਅਤੇ ਰੂਸੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਰੂਸੀ ਅਧਿਕਾਰੀਆਂ ਨੇ ਉਸ ਨੂੰ ਕੁਝ ਦਸਤਾਵੇਜ਼ਾਂ 'ਤੇ ਦਸਤਖਤ ਕਰਵਾਏ ਅਤੇ ਹੁਣ ਉਸ ਨੂੰ ਯੂਕਰੇਨ ਵਿਰੁੱਧ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਗਗਨਦੀਪ ਸਿੰਘ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਤੋਂ ਦਖਲ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੇਲਾਰੂਸ ਵਿੱਚ ਦਸਤਖਤ ਕਰਨ ਲਈ ਉਨ੍ਹਾਂ ਵੱਲੋਂ ਬਣਾਏ ਗਏ ਦਸਤਾਵੇਜ਼ ਰੂਸੀ ਵਿੱਚ ਸਨ। ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਉਹ 10 ਸਾਲ ਦੀ ਸਜ਼ਾ ਸਵੀਕਾਰ ਕਰ ਲੈਣ ਜਾਂ ਰੂਸੀ ਫੌਜ ਵਿਚ ਭਰਤੀ ਹੋ ਜਾਣ। ਉਨ੍ਹਾਂ ਨੂੰ 15 ਦਿਨਾਂ ਦੀ ਫੌਜੀ ਸਿਖਲਾਈ ਵੀ ਦਿੱਤੀ ਗਈ ਹੈ।

ਇਹ ਖ਼ਬਰਾਂ ਵੀ ਪੜ੍ਹੋ: 

-

Top News view more...

Latest News view more...

LIVE CHANNELS