ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ’ਚ ਰੌਸ਼ਨਾਇਆ ਪੰਜਾਬ ਦਾ ਨਾਂਅ; ਪੁਲਿਸ ਵਿਭਾਗ 'ਚ ਬਤੌਰ ਕਸਟਡੀ ਅਫ਼ਸਰ ਹੋਇਆ ਪ੍ਰਮੋਟ
ਰਾਮਪੂਰਾ ਫੂਲ: ਪੰਜਾਬ ਦੇ ਰਾਮਪੁਰਾ ਫੂਲ ਦੇ ਨੌਜਵਾਨ ਅਮਰਿੰਦਰ ਸਿੰਘ ਖਿੱਪਲ ਨੇ ਨਿਊਜ਼ੀਲੈਂਡ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਅਮਰਿੰਦਰ ਸਿੰਘ ਖਿੱਪਲ ਨਿਊਜ਼ੀਲੈਂਡ ’ਚ ਪੁਲਿਸ ਵਿਭਾਗ ‘ਚ ਬਤੌਰ ਕਸਟੱਡੀ ਅਫ਼ਸਰ ਪ੍ਰਮੋਟ ਹੋਇਆ ਹੈ। ਅਮਰਿੰਦਰ ਸਿੰਘ ਦੀ ਇਸ ਕਾਮਯਾਬੀ ‘ਤੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਰਾਮਪੁਰਾ ਤੋਂ ਦਸਵੀਂ ਦੀ ਪੜ੍ਹਾਈ ਕਰ ਕੇ ਬਾਰ੍ਹਵੀ ਤੇ ਗ੍ਰੈਜੂਏਸ਼ਨ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਤੋਂ ਐੱਮਬੀਏ ਕਰ ਕੇ ਪਰਿਵਾਰ ਸਮੇਤ ਹੈਮਿਲਟਨ (ਨਿਊਜ਼ੀਲੈਂਡ) ਗਿਆ ਸੀ। ਉਥੇ ਪ੍ਰੀਖਿਆਵਾ ਦੇਣ ਉਪਰੰਤ ਪੁਲਿਸ ਵਿਭਾਗ ਵਿਚ ਬਤੌਰ ਕਸਟੱਡੀ ਅਫਸਰ ਪ੍ਰਮੋਟ ਹੋਏ ਹਨ। ਬਤੌਰ ਕਸਟੱਡੀ ਅਫਸਰ ਅਮਰਿੰਦਰ ਨੇ ਅਪਰਾਧ ਨਾਲ ਜੁੜੇ ਵਿਅਕਤੀਆਂ ਦੀ ਕੌਂਸਲਿੰਗ ਕੀਤੀ ਹੈ ਜੋ ਕਿ ਉਨ੍ਹਾਂ ਅਪਰਾਧ ਦੀ ਕੜੀ ਤੋੜਨ ਦੇ ਕੰਮ ਆਈ।
ਅਮਰਿੰਦਰ ਦੇ ਕੰਮ ਸਦਕਾ ਨਿਊਜ਼ੀਲੈਂਡ ਦੇ ਮੀਡੀਆ ਵਿੱਚ ਖ਼ਬਰਾਂ ਲੱਗੀਆਂ ਹਨ। ਹੁਣ ਉਹ ਨਿਊਜ਼ੀਲੈਂਡ ਵਿਖੇ ਆਪਣੀ ਪਤਨੀ, ਬੱਚਿਆਂ, ਮਾਤਾ ਪਰਮਜੀਤ ਕੌਰ (ਸੇਵਾ ਮੁਕਤ ਬੈਂਕ ਮੈਨੇਜਰ) ਤੇ ਭਰਾ ਬਲਜਿੰਦਰ ਸਿੰਘ ਖਿੱਪਲ ਨਾਲ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ। ਪਰਿਵਾਰ ਮੁਤਾਬਕ ਬਚਪਨ ਵਿਚ ਫ਼ੌਜੀ ਅਫਸਰ ਬਣਨ ਦੀ ਤਾਂਘ ਉਸ ਨੂੰ ਵਿਦੇਸ਼ੀ ਧਰਤੀ ਤੇ ਫਿਰ ਪੁਲਿਸ ਵਿਭਾਗ ਵਿਚ ਖਿੱਚ ਲਿਆਈ ਹੈ।
- PTC NEWS