Mon, Dec 8, 2025
Whatsapp

Hoshiarpur News : ਪੰਜਾਬੀ ਨੌਜਵਾਨ ਦੀ ਇੰਗਲੈਂਡ 'ਚ ਅਚਨਚੇਤ ਮੌਤ, 2 ਧੀਆਂ ਤੇ ਇੱਕ ਪੁੱਤਰ ਦਾ ਪਿਤਾ ਸੀ ਰਵਿੰਦਰ ਸਿੰਘ

Hoshiarpur News : ਮ੍ਰਿਤਕ ਦੇ ਭਰਾ ਨੇ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਵਿੰਦਰ ਸਿੰਘ, ਜੋ ਕਿ 18 ਸਾਲਾ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਹੁਣ ਉਸ ਦੇ ਬੇਟਾ ਹੋਣ ਮਗਰੋਂ ਉਸਨੇ ਪੰਜਾਬ ਵਿੱਚ ਆਉਣਾ ਸੀ, ਜਿਸਨੇ 10 ਦਸੰਬਰ ਦੀਆਂ ਟਿਕਟਾਂ ਕੀਤੀਆਂ ਸਨ।

Reported by:  PTC News Desk  Edited by:  KRISHAN KUMAR SHARMA -- December 04th 2025 02:21 PM -- Updated: December 04th 2025 02:24 PM
Hoshiarpur News : ਪੰਜਾਬੀ ਨੌਜਵਾਨ ਦੀ ਇੰਗਲੈਂਡ 'ਚ ਅਚਨਚੇਤ ਮੌਤ, 2 ਧੀਆਂ ਤੇ ਇੱਕ ਪੁੱਤਰ ਦਾ ਪਿਤਾ ਸੀ ਰਵਿੰਦਰ ਸਿੰਘ

Hoshiarpur News : ਪੰਜਾਬੀ ਨੌਜਵਾਨ ਦੀ ਇੰਗਲੈਂਡ 'ਚ ਅਚਨਚੇਤ ਮੌਤ, 2 ਧੀਆਂ ਤੇ ਇੱਕ ਪੁੱਤਰ ਦਾ ਪਿਤਾ ਸੀ ਰਵਿੰਦਰ ਸਿੰਘ

Hoshiarpur News : ਆਪਣੇ ਚੰਗੇ ਭਵਿੱਖ ਦੇ ਲਈ ਇੰਗਲੈਂਡ ਵਿੱਚ ਆਪਣੇ ਚੰਗੇ ਭਵਿੱਖ ਦੇ ਲਈ ਇੰਗਲੈਂਡ ਦੇ ਗ੍ਰੇਵਜੈਂਟ ਵਿਦੇਸ਼ ਵਿੱਚ ਪਰਿਵਾਰ ਸਮੇਤ ਰਹਿ ਰਹੇ ਇੱਕ ਵਿਅਕਤੀ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਉਕਤ ਮਿਰਤਕ ਵਿਅਕਤੀ ਦੀ ਪਹਿਚਾਣ ਰਵਿੰਦਰ ਸਿੰਘ 36 ਸਾਲ ਪੁੱਤਰ ਨਾਨਕ ਸਿੰਘ ਵਜੋਂ ਹੋਈ, ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਟਾਹਲੀ ਦਾ ਵਸਨੀਕ ਸੀ ਤੇ ਇੰਗਲੈਂਡ ਦੇ ਗ੍ਰੇਵਜੈਂਟ ਸ਼ਹਿਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ।

ਨੌਜਵਾਨ ਦੇ ਅਚਾਨਕ ਮੌਤ ਹੋ ਜਾਣ ਦੀ ਖਬਰ ਸੁਣਦਿਆ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਦੇ ਮੈਂਬਰ ਮ੍ਰਿਤਕ ਦੇ ਭਰਾ ਨੇ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਰਵਿੰਦਰ ਸਿੰਘ, ਜੋ ਕਿ 18 ਸਾਲਾ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਉਹ ਅਕਸਰ ਹੀ ਪੰਜਾਬ ਆਉਂਦਾ ਜਾਂਦਾ ਸੀ ਅਤੇ ਹੁਣ ਉਸ ਦੇ ਬੇਟਾ ਹੋਣ ਮਗਰੋਂ ਉਸਨੇ ਪੰਜਾਬ ਵਿੱਚ ਆਉਣਾ ਸੀ, ਜਿਸਨੇ 10 ਦਸੰਬਰ ਦੀਆਂ ਟਿਕਟਾਂ ਕੀਤੀਆਂ ਸਨ। ਪਰ ਪ੍ਰਮਾਤਮਾਂ ਨੂੰ ਕੁਝ ਹੋਰ ਵੀ ਮਨਜੂਰ ਸੀ।


ਉਨ੍ਹਾਂ ਕਿਹਾ ਕਿ ਰਵਿੰਦਰ ਨੂੰ ਇਹ ਨਹੀਂ ਪਤਾ ਸੀ ਮੈਂ ਬੰਦ ਡੱਬੇ ਵਿਚ ਇਕ ਲਾਸ਼ ਬਣਕੇ ਜਾਵਾਗਾ। ਜਦ ਕਿ ਬੇਟੇ ਦੇ ਪੰਜਾਬ ਵਿੱਚ ਲੈ ਕੇ ਆਉਣ ਤੋਂ ਬਹੁਤ ਜਿਆਦਾ ਖੁਸ਼ੀ ਸੀ। ਉਹ ਖੁਸ਼ੀਆਂ ਸੁਪਨਾ ਬਣ ਕੇ ਅੱਧ ਵਿਚਾਲੇ ਹੀ ਰਹਿ ਗਈਆਂ ਜੋਕਿ ਆਉਣ ਤੋਂ ਪਹਿਲਾਂ ਹੀ ਉਹ ਸਵਰਗਵਾਸ ਹੋ ਗਿਆ। ਰਵਿੰਦਰ ਸਿੰਘ ਜੋ ਕਿ ਆਪਣੇ ਪਰਿਵਾਰ ਸਮੇਤ ਇੰਗਲੈਂਡ ਦੇ ਵਿੱਚ ਉਸਦੇ ਦੋ ਬੇਟੀਆਂ ਅਤੇ ਇੱਕ ਬੇਟਾ ਤੇ ਪਤਨੀ ਸਮੇਤ ਰਹਿ ਰਹੇ ਸਨ, ਜਿਸ ਦੀ ਖਬਰ ਸੁਣਦਿਆਂ ਹੀ ਸੋਗ ਦੀ ਲਹਿਰ ਫੈਲ ਗਈ।

- PTC NEWS

Top News view more...

Latest News view more...

PTC NETWORK
PTC NETWORK