Sun, Dec 21, 2025
Whatsapp

Raghav Chadha Kisses Parineeti: ਪਰਿਣੀਤੀ ਤੇ ਰਾਘਵ ਚੱਢਾ ਮੰਗਣੀ ਵਿਚਾਲੇ ਹੋਏ Romantic, ਸਾਰਿਆਂ ਸਾਹਮਣੇ ਕੀਤਾ KISS,ਦੇਖੋ ਵੀਡੀਓ

ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਸ਼ਨੀਵਾਰ ਰਾਤ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕਰ ਲਈ। ਦੋਵੇਂ ਮੰਗਣੀ ਦੌਰਾਨ ਬੇਹੱਦ ਹੀ ਜਿਆਦਾ ਖੂਬਸੂਰਤ ਨਜ਼ਰ ਆ ਰਹੇ ਸੀ।

Reported by:  PTC News Desk  Edited by:  Aarti -- May 14th 2023 11:57 AM -- Updated: May 14th 2023 03:32 PM
Raghav Chadha Kisses Parineeti: ਪਰਿਣੀਤੀ ਤੇ ਰਾਘਵ ਚੱਢਾ ਮੰਗਣੀ ਵਿਚਾਲੇ ਹੋਏ Romantic, ਸਾਰਿਆਂ ਸਾਹਮਣੇ ਕੀਤਾ KISS,ਦੇਖੋ ਵੀਡੀਓ

Raghav Chadha Kisses Parineeti: ਪਰਿਣੀਤੀ ਤੇ ਰਾਘਵ ਚੱਢਾ ਮੰਗਣੀ ਵਿਚਾਲੇ ਹੋਏ Romantic, ਸਾਰਿਆਂ ਸਾਹਮਣੇ ਕੀਤਾ KISS,ਦੇਖੋ ਵੀਡੀਓ

Raghav Chadha kisses Parineeti: ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਸ਼ਨੀਵਾਰ ਰਾਤ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕਰ ਲਈ। ਉਨ੍ਹਾਂ ਨੇ ਕਪੂਰਥਲਾ, ਦਿੱਲੀ ਵਿੱਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਮੁੰਦਰੀਆਂ ਦਾ ਆਦਾਨ-ਪ੍ਰਦਾਨ ਕੀਤਾ।


ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦੀ ਖਬਰ ਸਾਹਮਣੇ ਆਉਂਦੇ ਹੀ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਜੋੜੀ ਦੀ ਹੋਰ ਕੋਈ ਕਰ ਰਿਹਾ ਕਿਊਟ ਕੈਮਿਸਟਰੀ ਦੀ ਤਾਰੀਫ

ਮੰਗਣੀ ਦੀ ਰਸਮ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਇਸ ਜੋੜੀ ਦੀ ਕਿਊਟ ਕੈਮਿਸਟਰੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਰਾਘਵ ਅਤੇ ਪਰਿਣੀਤੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਣੀ ਕਰ ਲਈ। ਪਰਿਣੀਤੀ ਅਤੇ ਰਾਘਵ ਨੇ ਲੱਖਾਂ ਲੋਕਾਂ ਦੀ ਮੌਜੂਦਗੀ ਵਿੱਚ ਆਪਣੀ ਮੰਗਣੀ ਦੀ ਸ਼ਾਮ ਦਾ ਆਨੰਦ ਮਾਣਿਆ। ਹੁਣ ਉਨ੍ਹਾਂ ਦੋਹਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਦੋਵੇਂ ਬੇਹੱਦ ਰੁਮਾਂਟਿਕ ਨਜ਼ਰ ਆ ਰਹੇ ਹਨ। 

ਮੰਗਣੀ ਦੌਰਾਨ ਰੁਮਾਂਟਿਕ ਹੋਏ ਰਾਘਵ ਚੱਢਾ 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਰਿਣੀਤੀ ਰਾਘਵ ਨੂੰ ਦੇਖਦੇ ਹੋਏ 'ਤੇਰੇ ਬੀਨਾ ਦਿਲ ਨਈਓ ਲਗਦਾ' ਗੀਤ 'ਤੇ ਲਿਪ ਸਿੰਕ ਕਰ ਰਹੀ ਹੈ। ਇਸ ਗੀਤ ਨੂੰ ਗਾਉਣ ਦੇ ਨਾਲ ਹੀ ਪਰਿਣੀਤੀ ਕਾਫੀ ਮਸਤੀ ਦੇ ਮੂਡ 'ਚ ਨਜ਼ਰ ਆ ਰਹੀ ਹੈ। ਰਾਘਵ, ਉਸ ਦੀਆਂ ਸ਼ਰਾਰਤੀ ਅਤੇ ਫਲਰਟ ਕਰਨ ਵਾਲੀਆਂ ਹਰਕਤਾਂ ਦੇ ਦੀਵਾਨੇ ਰਾਘਵ ਚੱਢਾ ਇਸ ਦੌਰਾਨ ਸਭ ਦੇ ਸਾਹਮਣੇ ਉਸ ਦੇ ਗੱਲ੍ਹ ਨੂੰ ਚੁੰਮਦੇ ਹਨ ਅਤੇ ਉਸ ਨੂੰ ਜੱਫੀ ਪਾਉਂਦੇ ਹੈ। ਲਵਬਰਡਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਯੂਜ਼ਰਸ ਦਾ ਕਾਫੀ ਧਿਆਨ ਖਿੱਚ ਰਿਹਾ ਹੈ।

ਇਹ ਵੀ ਪੜ੍ਹੋ: RagNeeti Engagement: ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਕੀਤੀ ਮੰਗਣੀ, ਦੇਖੋ ਖੂਬਸੂਰਤ ਤਸਵੀਰਾਂ

- PTC NEWS

Top News view more...

Latest News view more...

PTC NETWORK
PTC NETWORK