ਖੇਤਾਂ 'ਚ ਝੋਨਾ ਲਾਉਣ ਪਹੁੰਚੇ ਰਾਹੁਲ ਗਾਂਧੀ, ਕਿਸਾਨਾਂ ਨਾਲ ਕੰਮ ਕਰਦਿਆਂ ਦੀਆਂ ਤਸਵੀਰਾਂ ਵਾਇਰਲ
Rahul Gandhi Farming: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਖਾਰਜ ਹੋਣ ਤੋਂ ਬਾਅਦ ਉਹ ਆਮ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਉਹ ਆਮ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਦਾ ਕੋਈ ਮੌਕਾ ਨਹੀਂ ਗੁਆ ਰਹੇ ਹਨ। ਉਸ ਕਦੇ ਬਾਈਕ ਮਕੈਨਿਕ ਦੇ ਗੈਰਾਜ 'ਤੇ ਪਹੁੰਚ ਜਾਂਦੇ ਨੇ ਅਤੇ ਕਦੇ ਨੇੜੇ-ਤੇੜੇ ਤੋਂ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਜਾਣ ਰਹੇ ਹਨ। ਹੁਣ ਰਾਹੁਲ ਗਾਂਧੀ ਕਿਸਾਨਾਂ ਵਿਚਕਾਰ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਬਾਬਾ ਨਾਨਕ ਬਾਰੇ ਉਹ ਟਿੱਪਣੀ ਜਿਸ ਨਾਲ ਉਨ੍ਹਾਂ ਨੂੰ ਮਿਲਿਆ 'ਬੌਣੀ ਮਾਨਸਿਕਤਾ' ਦਾ ਤਾਜ, ਜਾਣੋ
ਸ਼ਨਿੱਚਰਵਾਰ ਨੂੰ ਰਾਹੁਲ ਗਾਂਧੀ ਅਚਾਨਕ ਹਰਿਆਣਾ ਦੇ ਸੋਨੀਪਤ 'ਚ ਝੋਨਾ ਲਗਾ ਰਹੇ ਕਿਸਾਨਾਂ ਵਿਚਕਾਰ ਪਹੁੰਚ ਗਏ। ਰਾਹੁਲ ਨੇ ਕਿਸਾਨਾਂ ਨਾਲ ਟਰੈਕਟਰ ਚਲਾਇਆ ਅਤੇ ਉਨ੍ਹਾਂ ਨਾਲ ਝੋਨਾ ਵੀ ਲਗਾਇਆ। ਰਾਹੁਲ ਦੀਆਂ ਝੋਨਾ ਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ:
- ਰਾਹੁਲ ਗਾਂਧੀ ਨੂੰ ਗੁਜਰਾਤ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਲੜ ਸਕਣਗੇ 2024 ਦੀ ਚੋਣ
- ਹਾਈਕੋਰਟ ਨੇ ਕੇਸ ਨੂੰ ਖਾਰਜ ਕਰਦਿਆਂ ਕਿਹਾ 'ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣਾ ਦੇਸ਼ਧ੍ਰੋਹ ਨਹੀਂ ਪਰ ਅਸ਼ਲੀਲਤਾ'
ਦਿੱਲੀ ਤੋਂ ਸ਼ਿਮਲਾ ਤੱਕ ਦਾ ਸਫ਼ਰ
ਦਰਅਸਲ ਸ਼ਨਿੱਚਰਵਾਰ ਨੂੰ ਰਾਹੁਲ ਗਾਂਧੀ ਦਿੱਲੀ ਤੋਂ ਸੜਕੀ ਰਸਤੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਜਾ ਰਹੇ ਸਨ। ਇਸੇ ਦੌਰਾਨ ਹਰਿਆਣਾ ਦੇ ਸੋਨੀਪਤ ਦੇ ਪਿੰਡ ਬੜੌਦਾ ਨੇੜੇ ਉਨ੍ਹਾਂ ਦੀ ਨਜ਼ਰ ਖੇਤ ਵਿੱਚ ਝੋਨਾ ਬੀਜ ਰਹੇ ਕਿਸਾਨਾਂ 'ਤੇ ਪਈ। ਉਨ੍ਹਾਂ ਨੇ ਆਪਣੀ ਕਾਰ ਰੋਕਣ ਲਈ ਕਿਹਾ ਅਤੇ ਹੇਠਾਂ ਉਤਰ ਕੇ ਸਿੱਧਾ ਕਿਸਾਨਾਂ ਕੋਲ ਚਲੇ ਗਏ। ਰਾਹੁਲ ਨੂੰ ਆਪਣੇ ਵਿਚਕਾਰ ਦੇਖ ਕੇ ਕਿਸਾਨ ਵੀ ਹੈਰਾਨ ਰਹਿ ਗਏ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਜਾਣਿਆ। ਫਿਰ ਇੱਕ ਕਿਸਾਨ ਟਰੈਕਟਰ ਲੈ ਕੇ ਝੋਨਾ ਲਾਉਣ ਲਈ ਖੇਤ ਤਿਆਰ ਕਰਨ ਲੱਗਾ। ਇਸ ਤੋਂ ਬਾਅਦ ਰਾਹੁਲ ਨੇ ਕਿਸਾਨਾਂ ਤੋਂ ਝੋਨਾ ਲਾਉਣ ਦਾ ਤਰੀਕਾ ਵੀ ਸਮਝਿਆ ਅਤੇ ਖੁਦ ਵੀ ਉਨ੍ਹਾਂ ਨਾਲ ਝੋਨਾ ਲਾਇਆ। ਉਨ੍ਹਾਂ ਬੜੌਦਾ ਤੋਂ ਇਲਾਵਾ ਪਿੰਡ ਮਦੀਨਾ ਦੇ ਕਿਸਾਨਾਂ ਨਾਲ ਵੀ ਝੋਨਾ ਲਾਇਆ।
ਯੂਥ ਕਾਂਗਰਸ ਪ੍ਰਧਾਨ ਸ਼੍ਰੀਨਿਵਾਸ ਨੇ ਰਾਹੁਲ ਗਾਂਧੀ ਦੀ ਟਰੈਕਟਰ ਚਲਾ ਕੇ ਝੋਨਾ ਲਾਉਂਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸ਼੍ਰੀਨਿਵਾਸ ਨੇ ਲਿਖਿਆ, ਹਰਿਆਣਾ ਦੇ ਸੋਨੀਪਤ 'ਚ ਜਦੋਂ ਰਾਹੁਲ ਗਾਂਧੀ ਜੀ ਅਚਾਨਕ ਕਿਸਾਨਾਂ ਦੇ ਖੇਤਾਂ 'ਚ ਉਨ੍ਹਾਂ ਦੇ ਵਿਚਾਰ ਜਾਣਨ ਪਹੁੰਚੇ।
ਇਹ ਵੀ ਪੜ੍ਹੋ:
- ਆਸਟ੍ਰੇਲੀਆ: ਭਾਰਤੀ ਮੂਲ ਦੇ ਵਿਅਕਤੀ ਨੇ ਸਾਬਕਾ ਪ੍ਰੇਮਿਕਾ ਨੂੰ ਗਲਾ ਵੱਢ ਜ਼ਿੰਦਾ ਦਫ਼ਨਾਇਆ
- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚੋਰਨੀ ਗੀਤ ਹੋਇਆ ਰਿਲੀਜ਼, ਪਰ...
- PTC NEWS