Amritsar News : ਪ੍ਰੇਮੀ ਨਾਲ ਮਿਲ ਕੇ ਮਹਿਲਾ ਨੇ ਪਤੀ ਦਾ ਕੀਤਾ ਬੇਹਰਿਮੀ ਨਾਲ ਕਤਲ; ਗੁੰਮਸ਼ੁਦੀ ਦਾ ਦਰਜ ਕਰਵਾਇਆ ਸੀ ਮਾਮਲਾ, ਫੇਰ ਇੰਝ ਖੁੱਲ੍ਹੀ ਪੋਲ
Amritsar News : ਅੰਮ੍ਰਿਤਸਰ ਵਿੱਚ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ, ਰਜਨੀ ਸ਼ਰਮਾ ਅਤੇ ਉਸਦੇ ਪ੍ਰੇਮੀ ਸੋਨੂ ਸ਼ਰਮਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਇਨ੍ਹਾਂ ਦੋਵੇਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਜਨੀ ਸ਼ਰਮਾ ਦੇ ਆਪਣੇ ਘਰ ਦੇ ਸਾਹਮਣੇ ਫ਼ੋਟੋਗ੍ਰਾਫ਼ਰ ਦੀ ਦੁਕਾਨ ਕਰਨ ਵਾਲੇ ਸੋਨੂ ਸ਼ਰਮਾ ਨਾਲ ਪਿਛਲੇ ਚਾਰ ਸਾਲਾਂ ਤੋਂ ਨਜਾਇਜ਼ ਸੰਬੰਧ ਸਨ। ਇਨ੍ਹਾਂ ਸਬੰਧਾਂ ਦੇ ਚੱਲਦੇ ਦੋਵੇਂ ਨੇ ਮਿਲ ਕੇ ਰਜਨੀ ਦੇ ਪਤੀ ਮਣੀ ਸ਼ਰਮਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨੂੰ ਬੋਹੜੂ ਨਹਿਰ ਵਿੱਚ ਸੁੱਟ ਦਿੱਤਾ।
ਦੱਸ ਦਈਏ ਕਿ ਸ਼ੁਰੂ ਵਿੱਚ ਰਜਨੀ ਨੇ ਆਪਣੇ ਪਤੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ ਸੀ, ਪਰ ਜਾਂਚ ਦੌਰਾਨ ਦੋ ਦਿਨ ਪਹਿਲਾਂ ਖਾਲੜਾ ਨਹਿਰ ਤੋਂ ਮਣੀ ਸ਼ਰਮਾ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਨੇ ਰਜਨੀ ਅਤੇ ਉਸਦੇ ਆਸ਼ਕ ਸੋਨੂ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਨੇ ਸੱਚਾਈ ਉਗਲੀ ਅਤੇ ਕਬੂਲਿਆ ਕਿ ਉਹਨਾਂ ਨੇ ਮਿਲ ਕੇ ਇਹ ਕਤਲ ਕੀਤਾ।
ਅਦਾਲਤ ਵਿੱਚ ਪੇਸ਼ੀ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਰਜਨੀ ਨੇ ਕਿਹਾ ਕਿ ਉਸਦੇ ਪਿਛਲੇ ਚਾਰ ਸਾਲਾਂ ਤੋਂ ਸੋਨੂ ਨਾਲ ਸੰਬੰਧ ਸਨ। ਉਸਦਾ ਕਹਿਣਾ ਸੀ ਕਿ ਉਹ ਪਤੀ ਨੂੰ ਮਾਰਨਾ ਨਹੀਂ ਚਾਹੁੰਦੀ ਸੀ, ਪਰ ਸੋਨੂ ਨੇ ਕਤਲ ਕਰ ਦਿੱਤਾ। ਰਜਨੀ ਦੇ ਦੋ ਬੱਚੇ ਵੀ ਹਨ ਅਤੇ ਉਸਨੇ ਮੀਡੀਆ ਅੱਗੇ ਪਛਤਾਵਾ ਜ਼ਾਹਰ ਕੀਤਾ। ਦੂਜੇ ਪਾਸੇ ਸੋਨੂ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸਨੇ ਕਤਲ ਨਹੀਂ ਕੀਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ।
ਇਹ ਵੀ ਪੜ੍ਹੋ : Vaishno Devi Landslide : ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਵਾਪਰਿਆ ਵੱਡਾ ਹਾਦਸਾ, 5 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ
- PTC NEWS