Sat, Jul 27, 2024
Whatsapp

ਰਣਬੀਰ-ਆਲੀਆ ਨੇ ਕ੍ਰਿਸਮਸ ਮੌਕੇ ਆਪਣੀ ਲਾਡਲੀ ਧੀ ਰਾਹਾ ਦੀ ਦਿਖਾਈ ਪਹਿਲੀ ਝਲਕ, ਤੁਸੀਂ ਵੀ ਦੇਖੋ ਤਸਵੀਰ

Reported by:  PTC News Desk  Edited by:  Aarti -- December 25th 2023 05:10 PM
ਰਣਬੀਰ-ਆਲੀਆ ਨੇ ਕ੍ਰਿਸਮਸ ਮੌਕੇ ਆਪਣੀ ਲਾਡਲੀ ਧੀ ਰਾਹਾ ਦੀ ਦਿਖਾਈ ਪਹਿਲੀ ਝਲਕ, ਤੁਸੀਂ ਵੀ ਦੇਖੋ ਤਸਵੀਰ

ਰਣਬੀਰ-ਆਲੀਆ ਨੇ ਕ੍ਰਿਸਮਸ ਮੌਕੇ ਆਪਣੀ ਲਾਡਲੀ ਧੀ ਰਾਹਾ ਦੀ ਦਿਖਾਈ ਪਹਿਲੀ ਝਲਕ, ਤੁਸੀਂ ਵੀ ਦੇਖੋ ਤਸਵੀਰ

Alia-Ranbir Daughter: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਕ੍ਰਿਸਮਸ ਦਾ ਵੱਡਾ ਤੋਹਫਾ ਦਿੱਤਾ ਹੈ। ਇਸ ਜੋੜੇ ਦੀ ਬੇਟੀ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਰਾਹਾ ਦਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਆਲੀਆ ਅਤੇ ਰਣਬੀਰ ਦੀ ਰਾਜਕੁਮਾਰੀ ਦੀ ਪਹਿਲੀ ਝਲਕ 'ਤੇ ਪ੍ਰਸ਼ੰਸਕਾਂ ਦੇ ਦਿਲ ਹਾਰ ਬੈਠੇ ਹਨ। 

ਕਪੂਰ ਪਰਿਵਾਰ 'ਚ ਅੱਜ ਕ੍ਰਿਸਮਸ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕਪੂਰ ਪਰਿਵਾਰ ਦੇ ਕ੍ਰਿਸਮਿਸ ਲੰਚ ਦੌਰਾਨ ਰਣਬੀਰ-ਆਲੀਆ ਨੇ ਬੇਟੀ ਰਾਹਾ ਨਾਲ ਪਾਪਰਾਜ਼ੀ ਲਈ ਪੋਜ਼ ਦਿੱਤਾ। ਇਸ ਜੋੜੇ ਨੇ ਪਹਿਲੀ ਵਾਰ ਆਪਣੀ ਧੀ ਦਾ ਚਿਹਰਾ ਜਨਤਕ ਤੌਰ 'ਤੇ ਦੁਨੀਆ ਸਾਹਮਣੇ ਪ੍ਰਗਟ ਕੀਤਾ ਹੈ। ਰਣਬੀਰ ਆਪਣੀ ਲਾਡਲੀ ਬੇਟੀ ਨੂੰ ਗੋਦ 'ਚ ਫੜੀ ਨਜ਼ਰ ਆਏ।

https://www.instagram.com/viralbhayani/reel/C1RQN1SBQed/


ਯਕੀਨ ਕਰੋ, ਰਾਹਾ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ 'ਤੇ ਹੀ ਟਿੱਕ ਗਈਆਂ ਸਨ। ਰਾਹਾ ਦੀ ਖੂਬਸੂਰਤੀ, ਉਸ ਦੀ ਪਿਆਰੀ ਮੁਸਕਰਾਹਟ ਅਤੇ ਨੀਲੀਆਂ ਅੱਖਾਂ ਨੇ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਤੇਜ਼ ਕਰ ਦਿੱਤੀ ਹੈ। ਪ੍ਰਸ਼ੰਸਕ ਰਾਹਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਰਾਹਾ ਪਾਪਾ ਰਣਬੀਰ ਦੀ ਗੋਦ 'ਚ ਪਾਊਡਰ ਪਿੰਕ ਅਤੇ ਵਾਈਟ ਫਰੌਕ 'ਚ ਨਜ਼ਰ ਆ ਰਹੀ ਸੀ। ਉਹ ਦੋ ਬਰੇਡਾਂ ਨਾਲ ਬਹੁਤ ਪਿਆਰੀ ਲੱਗ ਰਹੀ ਹੈ। ਛੋਟੀ ਰਾਹਾ ਨੂੰ ਗੁਲਾਬੀ ਅਤੇ ਚਿੱਟੇ ਰੰਗ ਦੇ ਫਰੌਕ ਦੇ ਨਾਲ ਲਾਲ ਜੁੱਤੀ ਪਹਿਨੀ ਹੋਈ ਦਿਖਾਈ ਦਿੱਤੀ।

-

Top News view more...

Latest News view more...

PTC NETWORK