Rashmika Mandanna ਅਤੇ Vijay Deverakonda ਨੇ ਵਿਆਹ ਦਾ ਕੀਤਾ ਐਲਾਨ, ਉਦੈਪੁਰ ਦੇ ਇਸ ਹੋਟਲ ਨੂੰ ਕੀਤਾ ਗਿਆ ਬੁੱਕ, ਜਾਣੋ ਕਿਉਂ ਹੈ ਖਾਸ ?
Rashmika Mandanna - Vijay Deverakonda Wedding : ਦੱਖਣੀ ਭਾਰਤ ਦੇ ਦੋ ਸਿਤਾਰਿਆਂ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਧਾਨਾ ਨੇ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਸਨ ਅਤੇ ਉਦੈਪੁਰ 'ਚ ਉਨ੍ਹਾਂ ਦਾ ਵਿਆਹ ਹੋਣ ਬਾਰੇ ਵੀ ਕਿਹਾ ਜਾ ਰਿਹਾ ਸੀ। ਖਬਰਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਇੱਕ ਵਿਆਹ ਦਾ ਸੱਦਾ ਪੱਤਰ ਵੀ ਵਾਇਰਲ ਹੋਇਆ ਸੀ। ਹਾਲਾਂਕਿ, ਇਸ ਸਭ ਦੇ ਬਾਵਜੂਦ, ਰਸ਼ਮਿਕਾ ਅਤੇ ਵਿਜੇ ਦੇ ਵਿਆਹ ਨੂੰ ਲੈ ਕੇ ਸਸਪੈਂਸ ਬਣਿਆ ਰਿਹਾ। ਪਰ ਹੁਣ ਇਸ ਜੋੜੇ ਨੇ ਉਸ ਸਸਪੈਂਸ ਨੂੰ ਖਤਮ ਕਰ ਦਿੱਤਾ ਹੈ।
ਜੋੜੇ ਨੇ ਵਿਆਹ ਦੇ ਨਾਮ ਪਿੱਛੇ ਦੱਸੀ ਇਹ ਵਜ੍ਹਾ ?
ਜੋੜੇ ਨੇ ਇੱਕ ਸਾਂਝੇ ਨੋਟ ਵਿੱਚ ਆਪਣੇ ਵਿਆਹ ਦੀ ਪੁਸ਼ਟੀ ਕੀਤੀ ਹੈ। ਦੋਵਾਂ ਨੇ ਇਸ ਵਿਆਹ ਨੂੰ The Wedding of VIROSH ਦਾ ਨਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਾਮ ਵਿਆਹ ਯੋਜਨਾਕਾਰ ਜਾਂ ਪਰਿਵਾਰਕ ਪਰੰਪਰਾ ਨਹੀਂ ਹੈ। ਸਗੋਂ, ਇਹ ਨਾਮ ਪ੍ਰਸ਼ੰਸਕਾਂ ਵੱਲੋਂ ਕਈ ਸਾਲ ਪਹਿਲਾਂ ਉਨ੍ਹਾਂ ਦੇ ਨਾਮ ਨਾਲ ਜੋੜਿਆ ਸੀ, ਜੋ ਹੁਣ ਹੌਲੀ-ਹੌਲੀ ਪਿਆਰ ਤੇ ਭਾਵਨਾ ਦਾ ਪ੍ਰਤੀਕ ਬਣ ਗਿਆ ਅਤੇ ਹੁਣ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਵੱਡੇ ਪਲ ਦੀ ਪਛਾਣ ਬਣ ਗਿਆ ਹੈ।
ਪ੍ਰਸ਼ੰਸਕਾਂ ਦੇ ਨਾਮ ਨੋਟ 'ਚ ਕੀ ਲਿਖਿਆ ?
ਜੋੜੇ ਨੇ ਆਪਣੇ ਨੋਟ ਵਿੱਚ ਲਿਖਿਆ, "ਸਾਡੇ ਸਭ ਤੋਂ ਪਿਆਰੇ ਮਿੱਤਰੋ, ਜਦੋਂ ਅਸੀਂ ਕੋਈ ਯੋਜਨਾ ਨਹੀਂ ਬਣਾਈ ਸੀ, ਜਦੋਂ ਅਸੀਂ ਆਪਣੇ ਲਈ ਕੁਝ ਵੀ ਫੈਸਲਾ ਨਹੀਂ ਕੀਤਾ ਸੀ, ਤੁਸੀਂ ਸਾਡੇ ਨਾਲ ਸੀ। ਇੰਨੇ ਪਿਆਰ ਨਾਲ, ਤੁਸੀਂ ਸਾਨੂੰ ਇੱਕ ਨਾਮ ਦਿੱਤਾ। ਤੁਸੀਂ ਸਾਨੂੰ 'VIROSH' ਕਿਹਾ। ਅੱਜ, ਆਪਣੇ ਪੂਰੇ ਦਿਲ ਨਾਲ, ਅਸੀਂ ਆਪਣੀ ਇਸ ਸ਼ੁਰੂਆਤ ਨੂੰ ਤੁਹਾਨੂੰ ਸਮਰਪਿਤ ਕਰਦੇ ਹਾਂ। ਅਸੀਂ ਇਸਨੂੰ 'The Wedding of VIROSH' ਕਹਿਣਾ ਚਾਹੁੰਦੇ ਹਾਂ। ਸਾਨੂੰ ਇੰਨੇ ਪਿਆਰ ਨਾਲ ਇਕੱਠੇ ਰੱਖਣ ਲਈ ਤੁਹਾਡਾ ਧੰਨਵਾਦ। ਤੁਸੀਂ ਹਮੇਸ਼ਾ ਸਾਡਾ ਹਿੱਸਾ ਰਹੋਗੇ। ਬਹੁਤ ਸਾਰਾ ਪਿਆਰ।"

ਰਸ਼ਮਿਕਾ ਅਤੇ ਵਿਜੇ ਨੇ ਪਹਿਲੀ ਵਾਰ 2018 ਵਿੱਚ ਰਿਲੀਜ਼ ਹੋਈ ਫਿਲਮ "ਗੀਥਾ ਗੋਵਿੰਦਮ" ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਸਮੇਂ ਉਨ੍ਹਾਂ ਦੀ ਦੂਜੀ ਫਿਲਮ, "ਡੀਅਰ ਕਾਮਰੇਡ" ਵੀ ਰਿਲੀਜ਼ ਹੋਈ। ਇਸ ਦੌਰਾਨ ਦੋਵੇਂ ਇੱਕ-ਦੂਜੇ ਦੇ ਨੇੜੇ ਆਏ ਅਤੇ ਕਈ ਵਾਰ ਦੋਵਾਂ ਨੂੰ ਇੱਕੋ ਥਾਂ ਉਪਰ ਇਕੱਠੇ ਵੀ ਦੇਖਿਆ ਗਿਆ। ਹਾਲਾਂਕਿ, ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ ਸੀ। ਪਰ ਹੁਣ, ਲਗਭਗ ਅੱਠ ਸਾਲਾਂ ਦੀ ਡੇਟਿੰਗ ਤੋਂ ਬਾਅਦ, ਰਸ਼ਮੀਕਾ ਅਤੇ ਵਿਜੇ ਹਮੇਸ਼ਾ ਲਈ ਵਿਆਹ ਕਰਨ ਵਾਲੇ ਹਨ।
ਰਸ਼ਮਿਕਾ ਅਤੇ ਵਿਜੇ 26 ਫਰਵਰੀ ਨੂੰ ਉਦੈਪੁਰ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਨਗੇ। ਉਪਰੰਤ 4 ਮਾਰਚ ਨੂੰ ਹੈਦਰਾਬਾਦ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਹੋਵੇਗੀ, ਜਿਸ ਵਿੱਚ ਫਿਲਮ ਇੰਡਸਟਰੀ ਦੇ ਸਾਰੇ ਸਿਤਾਰੇ ਸ਼ਾਮਲ ਹੋਣਗੇ।
- PTC NEWS