Wed, May 31, 2023
Whatsapp

Jio True 5G: Jio ਦੀ 5G ਸੇਵਾ ਇੱਕੋ ਸਮੇਂ ਇਨ੍ਹਾਂ 41 ਸ਼ਹਿਰਾਂ ’ਚ ਹੋਈ ਸ਼ੁਰੂ

ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਮੰਗਲਵਾਰ, 21 ਮਾਰਚ ਨੂੰ 41 ਸ਼ਹਿਰਾਂ ਵਿੱਚ ਆਪਣੀ ਹਾਈ ਸਪੀਡ ਇੰਟਰਨੈਟ ਸੇਵਾ Jio True 5G ਨੂੰ ਸ਼ੁਰੂ ਕਰ ਦਿੱਤਾ ਹੈ।

Written by  Aarti -- March 21st 2023 07:51 PM
Jio True 5G: Jio ਦੀ 5G ਸੇਵਾ ਇੱਕੋ ਸਮੇਂ ਇਨ੍ਹਾਂ 41 ਸ਼ਹਿਰਾਂ ’ਚ ਹੋਈ ਸ਼ੁਰੂ

Jio True 5G: Jio ਦੀ 5G ਸੇਵਾ ਇੱਕੋ ਸਮੇਂ ਇਨ੍ਹਾਂ 41 ਸ਼ਹਿਰਾਂ ’ਚ ਹੋਈ ਸ਼ੁਰੂ

Reliance Jio's True 5G: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਮੰਗਲਵਾਰ, 21 ਮਾਰਚ ਨੂੰ 41 ਸ਼ਹਿਰਾਂ ਵਿੱਚ ਆਪਣੀ ਹਾਈ ਸਪੀਡ ਇੰਟਰਨੈਟ ਸੇਵਾ  Jio True 5G ਨੂੰ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੀਓ ਦਾ 5ਜੀ ਨੈੱਟਵਰਕ ਹੁਣ ਦੇਸ਼ ਦੇ 406 ਸ਼ਹਿਰਾਂ ਤੱਕ ਪਹੁੰਚ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ 16 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 41 ਸ਼ਹਿਰਾਂ ਵਿੱਚ ਆਪਣੀ Jio True 5G ਸਹੂਲਤ ਨੂੰ ਵਧਾਇਆ ਹੈ। ਇਸ ਸਬੰਧ ’ਚ ਜੀਓ ਕੰਪਨੀ ਨੇ ਕਿਹਾ ਕਿ Jio True 5G ਦਾ ਪਹਿਲਾਂ ਹੀ ਸੈਂਕੜੇ ਸ਼ਹਿਰਾਂ ਵਿੱਚ ਲੱਖਾਂ ਉਪਭੋਗਤਾਵਾਂ ਦੁਆਰਾ ਅਨੁਭਵ ਕੀਤਾ ਜਾ ਰਿਹਾ ਹੈ, ਜਿਸ ਦੀ ਪ੍ਰਤੀਕਿਰਿਆ ਇੱਕ ਹੋਰ ਵਿਸ਼ਵ ਮੀਲ ਪੱਥਰ ਹੈ।


16 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 41 ਸ਼ਹਿਰਾਂ ਵਿੱਚ ਮਿਲੇਗੀ Jio 5G ਦੀ ਸਹੂਲਤ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੀਓ ਨੇ ਇੱਕੋ ਸਮੇਂ 16 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 41 ਸ਼ਹਿਰਾਂ ਵਿੱਚ ਆਪਣੀ ਸਹੂਲਤ ਦਾ ਵਿਸਤਾਰ ਕੀਤਾ ਹੈ। ਇਨ੍ਹਾਂ ਸ਼ਹਿਰਾਂ ਵਿੱਚ ਮੱਧ ਪ੍ਰਦੇਸ਼ ਦੇ ਬੈਤੁਲ, ਦੇਵਾਸ, ਵਿਦਿਸ਼ਾ, ਹਰਿਆਣਾ ਦੇ ਫਤਿਹਾਬਾਦ, ਗੋਹਾਨਾ, ਹਾਂਸੀ, ਨਾਰਨੌਲ, ਪਲਵਲ, ਆਂਧਰਾ ਪ੍ਰਦੇਸ਼ ਦੇ ਅਦੋਨੀ, ਬਡਵੇਲ, ਚਿਲਕਾਲੁਰੀਪੇਟ, ਗੁਡੀਵਾੜਾ, ਕਾਦਿਰੀ, ਨਰਸਾਪੁਰ, ਰਾਏਚੋਟੀ, ਸ਼੍ਰੀਕਲਹਸਤੀ, ਤਦੇਪੱਲੀਗੁਡੇਮ, ਝਾਰਖੰਡ ਦਾ ਦੁਮਕਾ, ਕਰਨਾਟਕ ਦਾ ਰਾਬਰਟਸਨਪੇਟ, ਗੋਆ ਦਾ ਮਡਗਾਂਵ, ਹਿਮਾਚਲ ਪ੍ਰਦੇਸ਼ ਦੇ ਪਾਉਂਟਾ ਸਾਹਿਬ, ਜੰਮੂ-ਕਸ਼ਮੀਰ ਦੇ ਰਾਜੌਰੀ, ਕੇਰਲਾ ਦੇ ਕਾਨਹੰਗੜ, ਨੇਦੁਮਨਗੜ, ਤਾਲੀਪਰਾਂਬਾ, ਥਲਾਸਰੀ, ਤਿਰੂਵੱਲਾ, ਮਹਾਰਾਸ਼ਟਰ ਦੇ ਭੰਡਾਰਾ, ਵਰਧਾ, ਮਿਜ਼ੋਰਮ ਦੇ ਲੁੰਗਲੇਈ, ਉੜੀਸਾ ਦੇ ਬਿਆਸਨਗਰ, ਰਾਏਗੜਾ, ਪੰਜਾਬ ਦਾ ਹੁਸ਼ਿਆਰਪੁਰ, ਰਾਜਸਥਾਨ ਦਾ ਟੋਂਕ, ਤਮਿਲਨਾਡੁ ਦੇ ਕਰਾਈਕੁਡੀ, ਕ੍ਰਿਸ਼ਨਗਿਰੀ, ਰਾਨੀਪੇਟ, ਥਨੀ ਅੱਲੀਨਗਰਮ, ਉਧਮਮੰਡਲਮ, ਵਾਨਿਆਮਬਦੀ ਅਤੇ ਤ੍ਰਿਪੁਰਾ ਦਾ ਕੁਮਾਰਘਾਟ ਸ਼ਾਮਲ ਹੈ। 

ਇਹ ਵੀ ਪੜ੍ਹੋ: Batala Youth killed: 200 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਕ ਨੌਜਵਾਨ ਨੇ ਦੂਜੇ ਨੌਜਵਾਨ ’ਤੇ ਕੀਤਾ ਹਮਲਾ, ਹੋਈ ਮੌਤ

- PTC NEWS

adv-img

Top News view more...

Latest News view more...