Rishabh Pant Toe Injury : ਮੈਨਚੈਸਟਰ ਟੈਸਟ ’ਚ ਟੀਮ ਇੰਡੀਆ ਨੂੰ ਵੱਡਾ ਝਟਕਾ, ਰਿਸ਼ਭ ਪੰਤ 6 ਹਫਤਿਆਂ ਲਈ ਟੀਮ ਤੋਂ ਬਾਹਰ, ਜਾਣੋ ਕਾਰਨ
Rishabh Pant Toe Injury : ਮੈਨਚੈਸਟਰ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਦੇ ਸੱਜੇ ਪੈਰ ਦੇ ਅੰਗੂਠੇ ਵਿੱਚ ਫ੍ਰੈਕਚਰ ਹੋਣ ਦੀ ਪੁਸ਼ਟੀ ਹੋਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘੱਟੋ-ਘੱਟ 6 ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪੰਤ ਦੀ ਵਾਪਸੀ ਨੂੰ ਲੈ ਕੇ ਅਜੇ ਵੀ ਸਸਪੈਂਸ ਹੈ।
ਭਾਰਤ ਦੀ ਪਾਰੀ ਦੇ 68ਵੇਂ ਓਵਰ ਵਿੱਚ, ਜਦੋਂ ਪੰਤ 37 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ, ਉਸਨੇ ਇੰਗਲੈਂਡ ਦੇ ਗੇਂਦਬਾਜ਼ ਕ੍ਰਿਸ ਵੋਕਸ ਦੇ ਖਿਲਾਫ ਰਿਵਰਸ ਸਵੀਪ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਸਦੇ ਜੁੱਤੇ 'ਤੇ ਲੱਗ ਗਈ। ਗੇਂਦ ਉਸਦੇ ਬੱਲੇ ਦੇ ਅੰਦਰਲੇ ਕਿਨਾਰੇ ਨੂੰ ਲੈ ਕੇ ਉਸਦੇ ਪੈਰ ਦੇ ਅੰਗੂਠੇ 'ਤੇ ਲੱਗ ਗਈ।
ਇਸ ਤੋਂ ਬਾਅਦ ਪੰਤ ਜ਼ਮੀਨ 'ਤੇ ਲੇਟ ਗਏ ਅਤੇ ਦਰਦ ਨਾਲ ਕਹਿਰਾਉਣ ਲੱਗੇ। ਜਦੋਂ ਮੈਡੀਕਲ ਟੀਮ ਨੇ ਉਨ੍ਹਾਂ ਦਾ ਪੈਰ ਦੇਖਿਆ ਤਾਂ ਪਤਾ ਲੱਗਿਆ ਕਿ ਪੰਤ ਦੀ ਲੱਤ ਸੁੱਜ ਗਈ ਅਤੇ ਖੂਨ ਵੀ ਵਹਿ ਰਿਹਾ ਸੀ। ਇਸ ਹਾਲਤ ’ਚ ਪੰਤ ਚੱਲ ਵੀ ਨਹੀਂ ਪਾ ਰਹੇ ਸੀ ਅਤੇ ਫਿਜ਼ੀਓ ਦੀ ਮਦਦ ਨਾਲ, ਉਨ੍ਹਾਂ ਨੂੰ ਮੈਡੀਕਲ ਟੀਮ ਦੀ ਕਾਰ ਵਿੱਚ ਮੈਦਾਨ ਤੋਂ ਬਾਹਰ ਲਿਜਾਇਆ ਗਿਆ।
ਬੀਸੀਸੀਆਈ ਦੇ ਸੂਤਰਾਂ ਨੇ ਕਿਹਾ ਸਕੈਨ ਵਿੱਚ ਇੱਕ ਫ੍ਰੈਕਚਰ ਦਾ ਪਤਾ ਲੱਗਿਆ ਹੈ। ਉਹ 6 ਹਫ਼ਤਿਆਂ ਤੱਕ ਨਹੀਂ ਖੇਡ ਸਕੇਗਾ। ਮੈਡੀਕਲ ਟੀਮ ਇਹ ਦੇਖ ਰਹੀ ਹੈ ਕਿ ਕੀ ਉਹ ਦਰਦ ਨਿਵਾਰਕ ਦਵਾਈਆਂ ਲੈਣ ਤੋਂ ਬਾਅਦ ਦੁਬਾਰਾ ਬੱਲੇਬਾਜ਼ੀ ਕਰ ਸਕਦਾ ਹੈ, ਪਰ ਇਸ ਸਮੇਂ ਉਹ ਤੁਰਨ ਦੇ ਯੋਗ ਵੀ ਨਹੀਂ ਹੈ, ਇਸ ਲਈ ਉਸਦੇ ਦੁਬਾਰਾ ਖੇਡਣ ਦੀ ਸੰਭਾਵਨਾ ਬਹੁਤ ਘੱਟ ਹੈ।
ਇਸ ਦੌਰਾਨ, ਚੋਣ ਕਮੇਟੀ ਨੇ ਈਸ਼ਾਨ ਕਿਸ਼ਨ ਨੂੰ ਆਖਰੀ ਟੈਸਟ (31 ਜੁਲਾਈ ਤੋਂ 4 ਅਗਸਤ, ਓਵਲ) ਲਈ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਤ ਹੁਣ ਉਸ ਮੈਚ ਵਿੱਚ ਨਹੀਂ ਖੇਡ ਸਕਣਗੇ। ਭਾਰਤ ਪਹਿਲਾਂ ਹੀ ਸੱਟਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ (ਗੋਡੇ ਦੀ ਸੱਟ) ਪਹਿਲਾਂ ਹੀ ਬਾਹਰ ਹੈ ਅਤੇ ਤੇਜ਼ ਗੇਂਦਬਾਜ਼ ਆਕਾਸ਼ ਦੀਪ (ਪੱਟ ਦੀ ਸੱਟ) ਅਤੇ ਅਰਸ਼ਦੀਪ ਸਿੰਘ (ਅੰਗੂਠੇ ਦੀ ਸੱਟ) ਵੀ ਚੌਥੇ ਟੈਸਟ ਲਈ ਉਪਲਬਧ ਨਹੀਂ ਹਨ।
ਇਹ ਵੀ ਪੜ੍ਹੋ : IND vs PAK Match Cancel : ਖੇਡਾਂ ’ਤੇ ਪਿਆ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦਾ ਅਸਰ; ਭਾਰਤ-ਪਾਕਿ ਦਾ ਕ੍ਰਿਕਟ ਮੈਚ ਰੱਦ,
- PTC NEWS