Rocket Launcher Bombs Recovered : ਪੰਜਾਬ ’ਚ ਮਿਲਿਆ ਬੰਬਾਂ ਦਾ ਜ਼ਖੀਰਾ, ਲੋਕਾਂ ’ਚ ਮਚਿਆ ਹੜਕੰਪ
Rocket Launcher Bombs Recovered : ਪੰਜਾਬ ਦੇ ਪਟਿਆਲਾ ਵਿੱਚ ਰਾਜਪੁਰਾ ਰੋਡ 'ਤੇ ਇੱਕ ਸਕੂਲ ਦੇ ਨੇੜੇ ਕੂੜੇ ਦੇ ਢੇਰ ਤੋਂ ਸੱਤ ਤੋਂ ਅੱਠ ਰਾਕੇਟ ਲਾਂਚਰ ਬਰਾਮਦ ਕੀਤੇ ਗਏ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਟੀਮ ਉਸਨੂੰ ਲਾਹੌਰੀ ਗੇਟ ਥਾਣੇ ਲੈ ਗਈ।
ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ। ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਗੋਲਿਆਂ ਵਿੱਚ ਕੋਈ ਵਿਸਫੋਟਕ ਨਹੀਂ ਹੈ। ਐਸਐਸਪੀ ਨਾਨਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਬੰਬ ਵਰਗੀ ਚੀਜ਼ ਕਿੱਥੋਂ ਆਈ, ਇਸ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਇੱਕ ਰਾਹਗੀਰ ਨੇ ਦਿੱਤੀ ਸੀ। ਉਸ ਤੋਂ ਤੁਰੰਤ ਬਾਅਦ ਪੁਲਿਸ ਨੇ ਇਸ ਸਬੰਧੀ ਐਕਸ਼ਨ ਲਿਆ। ਬੋਮਸਕੋਡ ਦੀ ਟੀਮ ਅਤੇ ਆਰਮੀ ਨੂੰ ਵੀ ਇਤਲਾਹ ਕਰ ਦਿੱਤਾ ਗਿਆ। ਇਸ ਦੀ ਪੂਰੀ ਜਾਂਚ ਕਰਨ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਐਸਐਸਪੀ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਕਬਾੜੀਆਂ ਇਸ ਥਾਂ ’ਤੇ ਇਸ ਨੂੰ ਸੁੱਟ ਕੇ ਗਿਆ ਹੈ।
ਇਹ ਵੀ ਪੜ੍ਹੋ : Jalandhar News : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਵਾਪਰੀ ਬੇਅਦਬੀ ਦੀ ਘਟਨਾ; ਮੁਲਜ਼ਮ ਕਾਬੂ
- PTC NEWS