Ray Stevenson Passes Away:'RRR'ਫਿਲਮ ਦੇ ਇਸ ਮਸ਼ਹੂਰ ਅਦਾਕਾਰ ਦਾ ਦੇਹਾਂਤ, 3 ਦਿਨ ਬਾਅਦ ਮਨਾਉਣਾ ਸੀ ਜਨਮਦਿਨ
Ray Stevenson Passes Away: ਡਾਇਰੈਕਟਰ ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ 'ਆਰਆਰਆਰ' ਵਿੱਚ ਖ਼ਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਰੇ ਸਟੀਵਨਸਨ ਦਾ ਦੇਹਾਂਤ ਹੋ ਗਿਆ ਹੈ। ਉਹ 58 ਸਾਲ ਦੇ ਸਨ। ਤਿੰਨ ਦਿਨ ਬਾਅਦ 25 ਮਈ ਨੂੰ ਉਹ ਆਪਣਾ 59ਵਾਂ ਜਨਮ ਦਿਨ ਮਨਾਉਣ ਵਾਲੇ ਸਨ। ਰਿਪੋਰਟਾਂ ਮੁਤਾਬਕ ਰੇ ਦੀ ਪੀਆਰ ਏਜੰਸੀ ਇੰਡੀਪੈਂਡੈਂਟ ਟੈਲੇਂਟ ਨੇ ਉਨ੍ਹਾਂ ਦੇ ਦੇਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ, ਪਰ ਇਸਦੇ ਬਾਰੇ ਉਨ੍ਹਾਂ ਵੱਲੋਂ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ।
RRR'ਚ ਨਿਭਾਈ ਖਲਨਾਇਕ ਦੀ ਭੂਮਿਕਾ
ਰੇ ਸਟੀਵਨਸਨ ਨੇ ਗਲੋਬਲ ਹਿੱਟ ਫਿਲਮ ਆਰਆਰਆਰ 'ਚ ਖਲਨਾਇਕ ਸਕਾਟ ਬਕਸਟਨ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੀ ਭੂਮਿਕਾ ਨੂੰ ਜ਼ਬਰਦਸਤ ਢੰਗ ਨਾਲ ਨਿਭਾਇਆ ਅਤੇ ਦੁਨੀਆ ਭਰ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਆਰ.ਆਰ.ਆਰ ਤੋਂ ਇਲਾਵਾ ਮਾਰਵਲ ਦੀ ਫਿਲਮ 'ਥਾਰ' 'ਚ ਕੰਮ ਕੀਤਾ। ਹਾਲ ਹੀ 'ਚ ਰੇ ਸਟੀਵਨਸਨ ਨੂੰ ਇਤਿਹਾਸਕ ਡਰਾਮਾ ਫਿਲਮ '1242: ਗੇਟਵੇ ਟੂ ਦ ਵੈਸਟ' 'ਚ ਦੇਖਿਆ ਗਿਆ ਸੀ। ਜਲਦ ਹੀ ਉਹ ਡਿਜ਼ਨੀ ਪਲੱਸ ਹੌਟਸਟਾਰ ਦੀ ਸੀਰੀਜ਼ Ahsoka ਦਾ ਹਿੱਸਾ ਬਣਨ ਜਾ ਰਹੇ ਸਨ।
'ਆਰ.ਆਰ.ਆਰ' ਨੇ ਬਟੋਰੀ ਖੂਬ ਚਰਚਾ
ਰੇ ਸਟੀਵਨਸਨ ਨੇ ਐਸਐਸ ਰਾਜਾਮੌਲੀ ਦੀ ਬਲਾਕਬਸਟਰ ਪੀਰੀਅਡ ਐਕਸ਼ਨ ਡਰਾਮਾ ਫਿਲਮ ਆਰਆਰਆਰ ਵਿੱਚ ਇੱਕ ਨਕਾਰਾਤਮਕ ਕਿਰਦਾਰ ਨਿਭਾਇਆ। ਫਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਦਾ ਨਾਮ ਗਵਰਨਰ ਸਕਾਟ ਬਕਸਟਨ ਸੀ, ਆਰਆਰਆਰ 'ਚ ਵੀ ਉਨ੍ਹਾਂ ਦੇ ਪ੍ਰਦਰਸ਼ਨ ਦੀ ਚਰਚਾ ਹੋਈ ਸੀ।
ਇਨ੍ਹਾਂ ਫਿਲਮਾਂ 'ਚ ਕੀਤਾ ਕੰਮ
ਰੇ ਸਟੀਵੇਨਸਨ, ਆਰਆਰ ਤੋਂ ਇਲਾਵਾ ਥਾਰ ਅਤੇ ਵਾਈਕਿੰਗਜ਼ ਜਿਹੀਆਂ ਸੁਪਰਹਿਟ ਫਿਲਮਾਂ ਵਿੱਚ ਕੰਮ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਐਨੀਮੇਟਿਡ ਸਟਾਰ ਵਾਰਸ ਦੀ ਸੀਰੀਜ਼ ਦ ਕਲੋਨ ਵਾਰਸ ਅਤੇ ਰਿਬੇਲਸ 'ਚ ਗਾਰ ਸੈਕਸਨ ਨੂੰ ਵੀ ਆਵਾਜ਼ ਦਿੱਤੀ ਹੈ।
Bridgerton ਅਦਾਕਾਰ ਨਾਲ ਕਰਵਾਇਆ ਸੀ ਵਿਆਹ
1997 ਵਿੱਚ, ਰੇ ਸਟੀਵਨਸਨ ਨੇ ਅੰਗਰੇਜ਼ੀ ਅਭਿਨੇਤਰੀ ਰੂਥ ਗਮੇਲ ਨਾਲ ਵਿਆਹ ਕਰਵਾਇਆ ਸੀ। ਰੂਥ ਆਪਣੇ ਨੈੱਟਫਲਿਕਸ ਸ਼ੋਅ Bridgerton ਲਈ ਸਭ ਤੋਂ ਮਸ਼ਹੂਰ ਹੈ। ਰੂਥ ਅਤੇ ਰੇ ਦੀ ਮੁਲਾਕਾਤ ਫਿਲਮ 'ਬੈਂਡ ਆਫ ਗੋਲਡ' ਦੇ ਸੈੱਟ 'ਤੇ ਹੋਈ ਸੀ। ਬਾਅਦ 'ਚ ਫਿਲਮ ‘ਪੀਕ ਪ੍ਰੈਕਟਿਸ’ 'ਚ ਉਨ੍ਹਾਂ ਨੇ ਇੱਕ ਵਿਆਹੁਤਾ ਜੋੜੇ ਦੀ ਭੂਮਿਕਾ ਨਿਭਾਈ। ਇਹ ਵਿਆਹ ਅੱਠ ਸਾਲ ਤੱਕ ਚੱਲਿਆ। ਸਾਲ 2005 ਵਿੱਚ ਇਸ ਜੋੜੇ ਦਾ ਤਲਾਕ ਹੋ ਗਿਆ ਸੀ।
ਟੀਵੀ ਦੇ ਮਸ਼ਹੂਰ ਸ਼ੋਅ 'ਚ ਦਿੱਤੇ ਸੀ ਦਿਖਾਈ
ਫਿਲਮਾਂ ਦੇ ਨਾਲ, ਰੇ ਸਟੀਵਨਸਨ ਨੇ ਟੀਵੀ ਅਤੇ ਥੀਏਟਰ 'ਚ ਵੀ ਕੰਮ ਕੀਤਾ। ਉਹ ਟੀਵੀ ਸੀਰੀਜ਼ 'ਵਾਈਕਿੰਗਜ਼' ਅਤੇ 'ਸਟਾਰ ਵਾਰਸ' 'ਚ ਨਜ਼ਰ ਆਏ। ਇਸ ਤੋਂ ਇਲਾਵਾ ਉਹ 'ਮੇਡਿਕੀ', 'ਮਰਫੀਜ਼ ਲਾਅ', 'ਰੋਮ', 'ਡੇਕਸਟਰ' ਅਤੇ 'ਕਰਾਸਿੰਗ ਲਾਈਨਜ਼' 'ਚ ਵੀ ਨਜ਼ਰ ਆ ਚੁੱਕੇ ਹਨ। ਖਬਰਾਂ ਅਨੁਸਾਰ, ਅਦਾਕਾਰ ਆਪਣੀ ਮੌਤ ਤੋਂ ਪਹਿਲਾਂ ਇਟਲੀ 'ਚ ਫਿਲਮ 'Cassino in Ischia'ਦੀ ਸ਼ੂਟਿੰਗ ਕਰ ਰਹੇ ਸਨ।
- PTC NEWS