Fri, Jun 20, 2025
Whatsapp

RTI ਕਾਰਕੁੰਨ ਮਾਨਿਕ ਗੋਇਲ ਦਾ ਖੁਲਾਸਾ, ਦਿੱਲੀ CM ਅਰਵਿੰਦ ਕੇਜਰੀਵਾਲ ਦੇ ਦੌਰਿਆਂ ਕਾਰਨ ਪੰਜਾਬ ਦੇ ਖਜ਼ਾਨੇ ’ਤੇ ਪੈ ਰਿਹਾ ਭਾਰ

ਆਰਟੀਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਪੋਸਟ ਸਾਂਝੀ ਕੀਤੀ। ਜਿਸ ’ਚ ਉਨ੍ਹਾਂ ਨੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਦੇ ਦੌਰਿਆਂ ਦਾ ਜਿਕਰ ਕਰ ਕਈ ਖੁਲਾਸੇ ਕੀਤੇ ਹਨ।

Reported by:  PTC News Desk  Edited by:  Aarti -- November 07th 2023 04:42 PM
RTI ਕਾਰਕੁੰਨ ਮਾਨਿਕ ਗੋਇਲ ਦਾ ਖੁਲਾਸਾ, ਦਿੱਲੀ CM ਅਰਵਿੰਦ ਕੇਜਰੀਵਾਲ ਦੇ ਦੌਰਿਆਂ ਕਾਰਨ ਪੰਜਾਬ ਦੇ ਖਜ਼ਾਨੇ ’ਤੇ ਪੈ ਰਿਹਾ ਭਾਰ

RTI ਕਾਰਕੁੰਨ ਮਾਨਿਕ ਗੋਇਲ ਦਾ ਖੁਲਾਸਾ, ਦਿੱਲੀ CM ਅਰਵਿੰਦ ਕੇਜਰੀਵਾਲ ਦੇ ਦੌਰਿਆਂ ਕਾਰਨ ਪੰਜਾਬ ਦੇ ਖਜ਼ਾਨੇ ’ਤੇ ਪੈ ਰਿਹਾ ਭਾਰ

CM Arvind Kejriwal Visits: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਥਿਤ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹੋਰ ਸੂਬਿਆਂ ਦੇ ਦੌਰਿਆਂ ਦੇ ਲਈ ਇੱਕ ਵਿਸ਼ੇਸ਼ ਲਗਜ਼ਰੀ ਫਿਕਸਡ ਵਿੰਗ ਏਅਰਕ੍ਰਾਫਟ ਨੂੰ ਕਿਰਾਏ ’ਤੇ ਲੈਣ ਸਬੰਧੀ ਖੁਲਾਸਾ ਹੋਇਆ ਹੈ। ਇਹ ਖੁਲਾਸਾ ਆਰਟੀਆਈ ਕਾਰਕੁੰਨ ਮਾਨੀਕ ਗੋਇਲ ਨੇ ਕੀਤਾ ਹੈ। 

ਆਰਟੀਆਈ ਮਾਨਿਕ ਗੋਇਲ ਨੇ ਘੇਰੀ ਪੰਜਾਬ ਸਰਕਾਰ


ਇਸ ਸਬੰਧੀ ਆਰਟੀਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਸਾਈਟ ਐਕਸ 'ਤੇ ਪੋਸਟ ਸਾਂਝੀ ਕੀਤੀ। ਜਿਸ ’ਚ ਉਨ੍ਹਾਂ ਨੇ ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਦੇ ਦੌਰਿਆਂ ਦਾ ਜਿਕਰ ਕਰ ਕਈ ਖੁਲਾਸੇ ਕੀਤੇ ਹਨ। ਜਿਸ ਕਾਰਨ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨਿਸ਼ਾਨੇ ’ਤੇ ਆ ਗਈ ਹੈ। 

ਜਾਰੀ ਅੰਕੜਿਆਂ ’ਚ ਹੋਇਆ ਇਹ ਖੁਲਾਸਾ 

ਆਰਟੀਆਈ ਕਾਰਕੁੰਨ ਮਾਨਿਕ ਗੋਇਲ ਵੱਲੋਂ ਜਾਰੀ ਕੀਤੇ ਗਏ ਅੰਕੜੇ ’ਚ ਹੋਏ ਖੁਲਾਸੇ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਵਾਜਾਈ ਦੇ ਲਈ ਇੱਕ ਲਗਜ਼ਰੀ ਜਹਾਜ ਦੀ ਵਰਤੋਂ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣਨ ਤੋਂ ਬਾਅਦ, ਅਰਵਿੰਦ ਕੇਜਰੀਵਾਲ ਦੇ ਘਰੇਲੂ ਦੌਰਿਆਂ ਨੇ ਆਵਾਜਾਈ ਦਾ ਇੱਕ ਵੱਖਰਾ ਤਰੀਕਾ ਅਪਣਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਘਰੇਲੂ ਵਪਾਰਕ ਉਡਾਣਾਂ ਦੀ ਵਰਤੋਂ ਕੀਤੀ ਨਿਯਮਤ ਤੌਰ ’ਤੇ ਔਸਤਨ ਪ੍ਰਤੀ ਸਾਲ ਲਗਭਗ 17 ਉਡਾਣਾਂ ਉਨ੍ਹਾਂ ਵੱਲੋਂ ਇਸਤੇਮਾਲ ਕੀਤੀਆਂ ਗਈਆਂ। 

'ਕੇਜਰੀਵਾਲ ਨੇ ਵਪਾਰਕ ਘਰੇਲੂ ਉਡਾਣਾਂ ਦੀ ਵਰਤੋਂ ਕੀਤੀ ਬੰਦ'

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ, ਪੰਜਾਬ ਵਿੱਚ 'ਆਪ' ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ। ਖਾਸ ਤੌਰ 'ਤੇ, ਅਰਵਿੰਦ ਕੇਜਰੀਵਾਲ ਨੇ ਵਪਾਰਕ ਘਰੇਲੂ ਉਡਾਣਾਂ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ, ਇਸ ਦੀ ਬਜਾਏ ਆਪਣੀਆਂ ਸਾਰੀਆਂ ਯਾਤਰਾਵਾਂ ਲਈ ਪੰਜਾਬ ਦੇ ਪ੍ਰਾਈਵੇਟ ਲਗਜ਼ਰੀ ਜੈੱਟ ਦੀ ਚੋਣ ਕੀਤੀ। 

ਮਾਨਿਕ ਗੋਇਲ ਨੇ ਇਹ ਵੀ ਕਿਹਾ ਕਿ ਭਾਵੇਂ ਉਨ੍ਹਾਂ ਨੇ ਪੰਜਾਬ ਦੇ ਟੈਕਸਦਾਤਾਵਾਂ ਦੇ ਪੈਸੇ ਨਾਲ ਇੱਕ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ ਸੀ, ਇਸ ਦੇ ਨਤੀਜੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਦੀ ਹਰ ਯਾਤਰਾ 'ਤੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਬੇਲੋੜੀ ਮੌਜੂਦਗੀ ਸੀ। ਕਲਪਨਾ ਕਰੋ ਕਿ ਪੰਜਾਬ ਦੇ ਇੱਕ ਮੁੱਖ ਮੰਤਰੀ ਨੂੰ ਸਿਰਫ ਇਸ ਕਰਕੇ ਅਹੁਦੇ 'ਤੇ ਬਿਠਾਇਆ ਗਿਆ ਕਿਉਂਕਿ ਕੇਜਰੀਵਾਲ ਹਮੇਸ਼ਾ ਪੰਜਾਬ ਦੁਆਰਾ ਫੰਡ ਪ੍ਰਾਪਤ ਕੀਤੇ ਜੈੱਟ ਦੀ ਵਰਤੋਂ ਕਰਦੇ ਹਨ। 

ਮਾਨਿਕ ਗੋਇਲ ਨੇ ਅੱਗੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਹੇਠ ਦੱਬਿਆ ਹੋਇਆ ਸੀ। 'ਆਪ' ਦੀ ਪੰਜਾਬ ਸਰਕਾਰ ਨੇ ਇਸ ਥੋੜ੍ਹੇ ਸਮੇਂ ਵਿੱਚ ਹੀ 50,000 ਕਰੋੜ ਰੁਪਏ ਤੋਂ ਵੱਧ ਦਾ ਨਵਾਂ ਕਰਜ਼ਾ ਹੋਰ ਚੜ੍ਹਾ ਲਿਆ ਹੈ। ਕਿਉਂਕਿ ਉਹ ਇਨ੍ਹਾਂ ਲਗਜ਼ਰੀ ਜਹਾਜ਼ਾਂ ਅਤੇ ਇਸ਼ਤਿਹਾਰਾਂ 'ਤੇ ਪੈਸਾ ਬਰਬਾਦ ਕਰ ਰਹੇ ਹਨ।

ਮਾਨਿਕ ਗੋਇਲ ਨੇ ਆਪਣੇ ਇੱਕ ਟਵੀਟ ’ਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਹਰ ਯਾਤਰਾ ’ਤੇ ਕੀਤੇ ਜਾਣ ਵਾਲੀ ਕਰੋੜਾਂ ਦੀ ਬਰਬਾਦੀ ਨੂੰ ਬੰਦ ਕਰਨੀ ਚਾਹੀਦੀ ਹੈ ਅਤੇ ਖਜਾਨੇ ’ਤੇ ਪੈਣ ਵਾਲੇ ਵਿੱਤੀ ਭਾਰ ’ਤੇ ਵਿਚਾਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ: SGPC Election: ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਐਲਾਨਿਆ ਉਮੀਦਵਾਰ

- PTC NEWS

Top News view more...

Latest News view more...

PTC NETWORK