Sat, Jul 27, 2024
Whatsapp

Rule Change From 1st June 2024: 1 ਜੂਨ ਤੋਂ ਲਾਗੂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਅਸਰ !

ਦਸ ਦਈਏ ਕਿ ਇਨ੍ਹਾਂ ਬਦਲਾਵਾਂ 'ਚ ਐਲਪੀਜੀ ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਨਿਯਮਾਂ ਤੱਕ ਸਭ ਕੁਝ ਸ਼ਾਮਲ ਹਨ। ਤਾਂ ਆਓ ਜਾਣਦੇ ਹਾਂ ਅਜਿਹੇ 5 ਵੱਡੇ ਬਦਲਾਅ ਬਾਰੇ ਜੋ ਕਿ ਇੱਕ ਜੂਨ ਹੋਣਗੇ।

Reported by:  PTC News Desk  Edited by:  Aarti -- May 28th 2024 02:58 PM
Rule Change From 1st June 2024: 1 ਜੂਨ ਤੋਂ ਲਾਗੂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਅਸਰ !

Rule Change From 1st June 2024: 1 ਜੂਨ ਤੋਂ ਲਾਗੂ ਹੋਣ ਜਾ ਰਹੇ ਹਨ ਇਹ 5 ਵੱਡੇ ਬਦਲਾਅ, ਤੁਹਾਡੀ ਜੇਬ 'ਤੇ ਪਵੇਗਾ ਅਸਰ !

Rule Change From 1st June 2024: ਵੈਸੇ ਤਾਂ ਹਰ ਮਹੀਨੇ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ, ਉਸ ਤਰ੍ਹਾਂ 1 ਜੂਨ ਨੂੰ ਵੀ ਕਈ ਵੱਡੇ ਬਦਲਾਅ ਹੋਣ ਵਾਲੇ ਹਨ। ਜਿਨ੍ਹਾਂ ਦਾ ਅਸਰ ਸਿੱਧਾ ਤੁਹਾਡੀ ਜੇਬ ’ਤੇ ਪਵੇਗਾ। ਦਸ ਦਈਏ ਕਿ ਇਨ੍ਹਾਂ ਬਦਲਾਵਾਂ 'ਚ ਐਲਪੀਜੀ ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਨਿਯਮਾਂ ਤੱਕ ਸਭ ਕੁਝ ਸ਼ਾਮਲ ਹਨ। ਤਾਂ ਆਓ ਜਾਣਦੇ ਹਾਂ ਅਜਿਹੇ 5 ਵੱਡੇ ਬਦਲਾਅ ਬਾਰੇ ਜੋ ਕਿ ਇੱਕ ਜੂਨ ਹੋਣਗੇ। 

ਐਲਪੀਜੀ ਦੀਆਂ ਕੀਮਤਾਂ : 


ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲਦੀਆਂ ਹਨ ਉਸੇ ਤਰ੍ਹਾਂ ਸੋਧੀਆਂ ਕੀਮਤਾਂ 1 ਜੂਨ, 2024 ਨੂੰ ਸਵੇਰੇ 6 ਵਜੇ ਤੋਂ ਜਾਰੀ ਕੀਤੀਆਂ ਜਾਂਦੀਆਂ ਹਨ। ਦਸ ਦਈਏ ਕਿ ਜਿੱਥੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ, ਉਥੇ ਹੀ 14 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਲੋਕਾਂ ਨੂੰ ਇਸ ਵਾਰ ਚੋਣਾਂ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਰਾਹਤ ਦੀ ਉਮੀਦ ਹੈ।

ATF ਅਤੇ CNG-PNG ਦਰਾਂ : 

ਦੱਸਿਆ ਜਾ ਰਿਹਾ ਹੈ ਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਦੇ ਨਾਲ, ਤੇਲ ਮਾਰਕੀਟਿੰਗ ਕੰਪਨੀਆਂ ਏਅਰ ਫਿਊਲ ਯਾਨੀ ਏਅਰ ਟਰਬਾਈਨ ਫਿਊਲ (ATF) ਅਤੇ ਸੀਐਨਜੀ-ਪੀਐਨਜੀ ਦੀਆਂ ਕੀਮਤਾਂ 'ਚ ਵੀ ਸੋਧ ਕਰਦੀਆਂ ਹਨ। ਦਸ ਦਈਏ ਕਿ ਮਹੀਨੇ ਦੀ ਪਹਿਲਾ ਤਰੀਕ ਨੂੰ ਇਨ੍ਹਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ 'ਚ ਏਟੀਐਫ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ।

SBI ਕ੍ਰੈਡਿਟ ਕਾਰਡ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਐਸਬੀਆਈ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ 1 ਜੂਨ, 2024 ਤੋਂ ਬਦਲਾਅ ਕਰਨ ਜਾ ਰਿਹਾ ਹੈ। ਐਸਬੀਆਈ ਕਾਰਡ ਦੇ ਮੁਤਾਬਕ, ਜੂਨ 2024 ਤੋਂ ਕੁਝ ਕ੍ਰੈਡਿਟ ਕਾਰਡਾਂ ਲਈ ਸਰਕਾਰ ਨਾਲ ਸਬੰਧਤ ਲੈਣ-ਦੇਣ 'ਤੇ ਇਨਾਮ ਪੁਆਇੰਟ ਲਾਗੂ ਨਹੀਂ ਹੋਣਗੇ। ਜਿਨ੍ਹਾਂ 'ਚ ਐਸਬੀਆਈ ਕਾਰਡ AURUM, ਐਸਬੀਆਈ ਕਾਰਡ ELITE, ਐਸਬੀਆਈ ਕਾਰਡ ELITE ਐਡਵਾਂਟੇਜ ਅਤੇ ਐਸਬੀਆਈ ਕਾਰਡ ਪਲਸ, ਸਿਮਪਲੈਕਲਿਕ ਐਸਬੀਆਈ ਕਾਰਡ, ਸਿਮਪਲੈਕਲਿਕ ਐਡਵਾਂਟੇਜ ਐਸਬੀਆਈ ਕਾਰਡ (SBI Card Prime) ਅਤੇ ਐਸਬੀਆਈ ਕਾਰਡ ਪ੍ਰਾਈਮ ਸ਼ਾਮਲ ਹਨ।

ਡਰਾਈਵਿੰਗ ਲਾਇਸੈਂਸ ਟੈਸਟ : 

1 ਜੂਨ, 2024 ਤੋਂ, ਡਰਾਈਵਿੰਗ ਟੈਸਟ ਪ੍ਰਾਈਵੇਟ ਸੰਸਥਾਵਾਂ (ਡਰਾਈਵਿੰਗ ਸਕੂਲਾਂ) 'ਚ ਵੀ ਲਏ ਜਾ ਸਕਦੇ ਹਨ, ਜੋ ਹੁਣ ਤੱਕ ਸਿਰਫ ਆਰਟੀਓ ਦੁਆਰਾ ਚਲਾਏ ਜਾ ਰਹੇ ਸਰਕਾਰੀ ਕੇਂਦਰਾਂ 'ਚ ਲਏ ਜਾਂਦੇ ਸਨ। ਦਸ ਦਈਏ ਕਿ ਹੁਣ ਪ੍ਰਾਈਵੇਟ ਸੰਸਥਾਵਾਂ 'ਚ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਲੋਕਾਂ ਦਾ ਵੀ ਡਰਾਈਵਿੰਗ ਟੈਸਟ ਹੋਵੇਗਾ ਅਤੇ ਉਨ੍ਹਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ।

ਵੈਸੇ ਤਾਂ ਤੁਹਾਨੂੰ ਇਹ ਧਿਆਨ ਰੱਖਣਾ ਹੋਵੇਗਾ ਕਿ ਇਹ ਟੈਸਟ ਪ੍ਰਕਿਰਿਆ ਸਿਰਫ ਉਨ੍ਹਾਂ ਨਿੱਜੀ ਸੰਸਥਾਵਾਂ 'ਚ ਲਿਆ ਜਾਵੇਗਾ ਜਿਨ੍ਹਾਂ ਕੋਲ ਆਰਟੀਓ  ਦੁਆਰਾ ਮਾਨਤਾ ਪ੍ਰਾਪਤ ਹੋਣਗੇ। ਨਾਲ ਹੀ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਨਾਬਾਲਗ ਵਾਹਨ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾ ਸਿਰਫ 25,000 ਰੁਪਏ ਜੁਰਮਾਨਾ ਕੀਤਾ ਜਾਵੇਗਾ, ਸਗੋਂ 25 ਸਾਲ ਤੱਕ ਲਾਇਸੈਂਸ ਵੀ ਜਾਰੀ ਨਹੀਂ ਕੀਤਾ ਜਾਵੇਗਾ।

ਆਧਾਰ ਕ੍ਰੈਡਿਟ ਮੁਫ਼ਤ ਅਪਡੇਟ : 

ਵੈਸੇ ਤਾਂ ਇਹ ਬਦਲਾਅ 14 ਜੂਨ ਤੋਂ ਲਾਗੂ ਹੋਵੇਗਾ। ਦਸ ਦਈਏ ਕਿ UIDAI ਨੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ 14 ਜੂਨ ਤੱਕ ਵਧਾ ਦਿੱਤੀ ਸੀ ਅਤੇ ਇਸ ਨੂੰ ਕਈ ਵਾਰ ਵਧਾਇਆ ਗਿਆ ਹੈ, ਜਿਸ ਕਾਰਨ ਇਸ ਨੂੰ ਅੱਗੇ ਵਧਾਉਣ ਦੀ ਸੰਭਾਵਨਾ ਘੱਟ ਹੈ। ਅਜਿਹੇ 'ਚ ਆਧਾਰ ਕਾਰਡ ਧਾਰਕਾਂ ਕੋਲ ਇਸ ਨੂੰ ਮੁਫਤ 'ਚ ਅਪਡੇਟ ਕਰਨ ਲਈ ਕੁਝ ਹੀ ਦਿਨ ਬਚੇ ਹਨ। ਇਸ ਤੋਂ ਬਾਅਦ ਜੇਕਰ ਤੁਸੀਂ ਇਸ ਨੂੰ ਅਪਡੇਟ ਕਰਵਾਉਣ ਲਈ ਆਧਾਰ ਕੇਂਦਰ 'ਤੇ ਜਾਣਦੇ ਹੋ ਤਾਂ ਤੁਹਾਨੂੰ ਪ੍ਰਤੀ ਅਪਡੇਟ 50 ਰੁਪਏ ਦਾ ਚਾਰਜ ਦੇਣਾ ਹੋਵੇਗਾ।

ਇਹ ਵੀ ਪੜ੍ਹੋ: IndiGo Flight Bomb Threat: ਦਿੱਲੀ ਤੋਂ ਵਾਰਾਣਸੀ ਜਾ ਰਹੀ ਫਲਾਈਟ 'ਚ ਬੰਬ ਦੀ ਸੂਚਨਾ, ਮਚ ਗਈ ਹਫੜਾ-ਦਫੜੀ

- PTC NEWS

Top News view more...

Latest News view more...

PTC NETWORK