Mon, Apr 15, 2024
Whatsapp

ਅਕਾਲੀ ਦਲ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਮੁੱਦਿਆਂ ਨੂੰ ਕੀਤਾ ਉਜਾਗਰ

Written by  Jasmeet Singh -- March 22nd 2024 09:27 PM
ਅਕਾਲੀ ਦਲ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਮੁੱਦਿਆਂ ਨੂੰ ਕੀਤਾ ਉਜਾਗਰ

ਅਕਾਲੀ ਦਲ ਕੋਰ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਮੁੱਦਿਆਂ ਨੂੰ ਕੀਤਾ ਉਜਾਗਰ

Punjabi News: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸਰਬਸੰਮਤੀ ਨਾਲ ਉਹਨਾਂ ਮੁੱਦਿਆਂ, ਨੀਤੀਆਂ ਤੇ ਸਿਧਾਂਤਾਂ ਨੂੰ ਉਜਾਗਰ ਕੀਤਾ ਜਿਹਨਾਂ ਨੂੰ ਲੈ ਕੇ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਫਤਵਾ ਲੈਣ ਲਈ ਪੰਜਾਬ ਦੇ ਲੋਕਾਂ ਕੋਲ ਜਾਵੇਗੀ।

ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਵਿਚ ਇਕ ਵਿਸ਼ੇਸ਼ ਮਤਾ ਪਾਸ ਕਰ ਕੇ ਕਿਹਾ ਗਿਆ ਕਿ ਪਾਰਟੀ ਲਈ ਸਾਡੇ ਸਿਧਾਂਤ ਰਾਜਨੀਤੀ ਤੋਂ ਉਪਰ ਹਨ ਤੇ ਇਹ ਕਦੇ ਵੀ ਖਾਲਸਾ ਪੰਥ, ਸਾਰੀਆ ਘੱਟ ਗਿਣਤੀਆਂ ਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡੱਟਣ ਦੀ ਇਤਿਹਾਸਕ ਭੂਮਿਕਾ ਤੋਂ ਪਿੱਛੇ ਨਹੀਂ ਹਟੇਗੀ। 


ਨਾਲ ਹੀ ਇਹ ਆਪਣਾ ਸਾਰਾ ਜ਼ੋਰ ਸਰਬੱਤ ਦੇ ਭਲੇ ਦੇ ਸਿਧਾਂਤ ਮੁਤਾਬਕ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਕਰਨ ਤੇ ਸੰਭਾਲਣ ’ਤੇ ਵੀ ਲਗਾਉਣਾ ਜਾਰੀ ਰੱਖੇਗੀ। ਸਿੱਖਾਂ ਅਤੇ ਪੰਜਾਬੀਆਂ ਦੀ ਇਕਲੌਤੀ ਨੂਮਾਇੰਦਾ ਜਥੇਬੰਦੀ ਹੋਣ ਦੇ ਨਾਅਤੇ ਪਾਰਟੀ ਰਾਜਾਂ ਵਾਸਤੇ ਵੱਧ ਤਾਕਤਾਂ ਤੇ ਵਾਜਬ ਖੁਦਮੁਖ਼ਤਿਆਰੀ ਦੀ ਲੜਾਈ ਜਾਰੀ ਰੱਖੇਗੀ। ਅਸੀਂ ਕਦੇ ਵੀ ਇਹਨਾਂ ਹਿੱਤਾਂ ’ਤੇ ਸਮਝੌਤਾ ਨਹੀਂ ਕੀਤਾ ਤੇ ਨਾ ਹੀ ਭਵਿੱਖ ਵਿਚ ਇਹਨਾਂ ’ਤੇ ਚੌਕਸੀ ਵਿਚ ਕੋਈ ਘਾਟ ਆਉਣ ਦਿੱਤੀ ਜਾਵੇਗੀ।

ਮਤੇ ਵਿਚ ਭਾਰਤ ਸਰਕਾਰ ਨੂੰ ਹੋਰ ਅਪੀਲ ਕੀਤੀ ਗਈ ਕਿ ਉਹ ਬੰਦੀ ਸਿੰਘਾਂ ਜਿਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਦੀ ਰਿਹਾਈ ਲਈ ਕੀਤੇ ਆਪਣੇ ਲਿਖਤੀ ਵਾਅਦੇ ਨੂੰ ਪੂਰਾ ਕਰੇ। ਇਹ ਵਾਅਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਤੇ ਗਏ ਸਨ।

ਮਤੇ ਵਿਚ ਹੋਰ ਕਿਹਾ ਗਿਆ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ ਅਤੇ ਉਹਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਹਨ। ਮਤੇ ਮੁਤਾਬਕ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਹਨ ਅਤੇ ਇਹ ਹਮੇਸ਼ਾ ਉਹਨਾਂ ਦੇ ਹਿੱਤਾਂ ਖ਼ਾਤਰ ਮੋਹਰੀ ਹੋਕੇ ਲੜਦੀ ਰਹੀ ਹੈ।

ਮਤੇ ਵਿਚ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਦੇ ਕੰਮਕਾਜ ਵਿਚ ਬੇਲੋੜੀਣੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਅਸੀਂ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ’ਤੇ ਕਬਜ਼ੇ ਕਰਨ ਦੀ ਵੀ ਨਿਖੇਧੀ ਕਰਦੇ ਹਾਂ।

ਮਤੇ ਵਿਚ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਵੀਂ ਦਿੱਲੀ ਵਿਚ ਅਸਥਾਨ ਨੂੰ ਢਹਿ ਢੇਰੀ ਕਰਨ ਦੀ ਨਿਖੇਧੀ ਕੀਤੀ ਗਈ ਤੇ ਇਸਦੀ ਮੁੜ ਉਸਾਰੀ ਵਾਸਤੇ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਪਵਿੱਤਰ ਆਤਮਾ ਅਤੇ ਦੁਨੀਆਂ ਭਰ ਵਿਚ ਇਹਨਾਂ ਦੇ ਲੱਖਾਂ ਸ਼ਰਧਾਲੂਆਂ ਵਿਚ ਇਸ ਪਵਿੱਤਰ ਅਸਥਾਨ ਲਈ ਇਹ ਥਾਂ ਅਲਾਟ ਕਰਨ ਤੋਂ ਨਾਂਹ ਕਰਨਾ ਬਹੁਤ ਵੱਡਾ ਵਿਤਕਰਾ ਅਤੇ ਅਨਿਆਂ ਹੈ।

ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੋਲ੍ਹਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਸਾਰੇ ਪਾਸੇ ਤੋਂ ਘਿਰਿਆ ਸੂਬਾ ਹੈ ਜਿਸਨੂੰ ਇਸ ਸਬੰਧ ਵਿਚ ਕਈ ਰੁਕਾਵਟਾਂਦਾ  ਸਾਹਮਣਾ ਕਰਨਾ ਪੈਂਦਾ ਹੈ।

ਅਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਤੇ ਐਨਐਸਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ। ਇਹਨਾਂ ਕਦਮਾਂ ਦਾ ਪਾਰਟੀ ਨੇ ਐਮਰਜੰਸੀ ਵੇਲੇ ਵੀ ਵਿਰੋਧ ਕੀਤਾ ਸੀ। ਸਭ ਤੋਂ ਵੱਡੇ ਦੇਸ਼ ਭਗਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ’ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਐਨ ਐਸ ਏ ਵਰਗੇ ਕਾਨੂੰਨ ਲਾਗੂ ਕੀਤੇ। ਪਾਰਟੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਵੱਲੋਂ ਸਿਰਜੇ ਸੰਵਿਧਾਨ ਨੂੰ ਕਿਸੇ ਵੀ ਤਰੀਕੇ ਦਾ ਖੋਰਾ ਲਾਉਣ ਦਾ ਵਿਰੋਧ ਕੀਤਾ। 

ਇਹ ਖ਼ਬਰਾਂ ਵੀ ਪੜ੍ਹੋ: 

-

adv-img
  • Tags

Top News view more...

Latest News view more...