Wed, Jun 18, 2025
Whatsapp

Sanjay Dutt Punjab Film: ਸੰਜੂ ਬਾਬਾ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਕੀਤਾ ਐਲਾਨ; ਗਿੱਪੀ ਗਰੇਵਾਲ ਨਾਲ ਕਰਨਗੇ ਧਮਾਕਾ, ਇੱਥੇ ਜਾਣੋ ਫਿਲਮ ਦਾ ਨਾਂ

ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਕਈ ਬਿਹਤਰੀਨ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਹੁਣ ਖਬਰ ਹੈ ਕਿ ਉਹ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਆਉਣ ਦੀ ਤਿਆਰੀ ਕਰ ਰਹੇ ਹਨ।

Reported by:  PTC News Desk  Edited by:  Aarti -- July 31st 2023 05:05 PM
Sanjay Dutt Punjab Film: ਸੰਜੂ ਬਾਬਾ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਕੀਤਾ ਐਲਾਨ; ਗਿੱਪੀ ਗਰੇਵਾਲ ਨਾਲ ਕਰਨਗੇ ਧਮਾਕਾ, ਇੱਥੇ ਜਾਣੋ ਫਿਲਮ ਦਾ ਨਾਂ

Sanjay Dutt Punjab Film: ਸੰਜੂ ਬਾਬਾ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਕੀਤਾ ਐਲਾਨ; ਗਿੱਪੀ ਗਰੇਵਾਲ ਨਾਲ ਕਰਨਗੇ ਧਮਾਕਾ, ਇੱਥੇ ਜਾਣੋ ਫਿਲਮ ਦਾ ਨਾਂ

Sanjay Dutt Punjab Film: ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਕਈ ਬਿਹਤਰੀਨ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਪਿਛਲੇ ਸਾਲ ਉਨ੍ਹਾਂ ਨੇ 'ਕੇਜੀਐਫ ਚੈਪਟਰ 2' ਰਾਹੀਂ ਕੰਨੜ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਸੰਜੂ ਬਾਬਾ ਜਲਦ ਹੀ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਡੈਬਿਊ ਕਰਨਗੇ। ਨਾਲ ਹੀ ਹੁਣ ਖਬਰ ਹੈ ਕਿ ਉਹ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਆਉਣ ਦੀ ਤਿਆਰੀ ਕਰ ਰਹੇ ਹਨ।



ਜੀ ਹਾਂ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ। ਇਸਦੀ ਖ਼ਾਸ ਗੱਲ੍ਹ ਇਹ ਹੈ ਕਿ ਉਨ੍ਹਾਂ ਨੇ ਸੁਪਰਸਟਾਰ ਗਿੱਪੀ ਗਰੇਵਾਲ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ। ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਸਾਂਝੀ ਕੀਤੀ ਹੈ। 


ਸੋਸ਼ਲ ਮੀਡੀਆ 'ਤੇ ਪੰਜਾਬੀ ਫਿਲਮ ਨਿਰਮਾਤਾ ਅਮਰਦੀਪ ਗਰੇਵਾਲ ਅਤੇ ਗਿੱਪੀ ਗਰੇਵਾਲ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਸੰਜੇ ਨੇ ਲਿਖਿਆ ਕਿ ਗਿੱਪੀ ਗਰੇਵਾਲ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। 

ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਵੱਲੋਂ ਐਲਾਨ ਕੀਤੀ ਗਈ ਫਿਲਮ ਦੇ ਗਿੱਪੀ ਗਰੇਵਾਲ ਲੇਖਕ ਅਤੇ ਨਿਰਦੇਸ਼ਕ ਵੀ ਹਨ। ਫਿਲਮ ਦੇ ਨਿਰਮਾਣ ਦਾ ਕੰਮ ਅਮਰਦੀਪ ਨੇ ਸੰਭਾਲਿਆ ਹੈ। ਦੱਸ ਦਈਏ ਕਿ ਬਲਾਕਬਸਟਰ 'ਕੈਰੀ ਆਨ ਜੱਟਾ 3' ਤੋਂ ਬਾਅਦ ਪ੍ਰਸ਼ੰਸਕ ਗਿੱਪੀ ਦੀ ਅਗਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: Sanjay Dutt Birthday: ਅੱਜ ਹੈ ਸੰਜੇ ਦੱਤ ਦਾ ਜਨਮਦਿਨ, ਜਾਣੋ ਨਾਇਕ ਜਾਂ ਖਲਨਾਇਕ ਦੇ ਕਿਰਦਾਰ ਲਈ ਸੰਜੂ ਬਾਬਾ ਕਿਵੇਂ ਬੈਠਦੇ ਹਨ ਫਿੱਟ !

- PTC NEWS

Top News view more...

Latest News view more...

PTC NETWORK