Sat, Dec 13, 2025
Whatsapp

Sanjay Dutt Birthday: ਅੱਜ ਹੈ ਸੰਜੇ ਦੱਤ ਦਾ ਜਨਮਦਿਨ, ਜਾਣੋ ਨਾਇਕ ਜਾਂ ਖਲਨਾਇਕ ਦੇ ਕਿਰਦਾਰ ਲਈ ਸੰਜੂ ਬਾਬਾ ਕਿਵੇਂ ਬੈਠਦੇ ਹਨ ਫਿੱਟ !

29 ਜੁਲਾਈ 1959 ਨੂੰ ਸੁਨੀਲ ਦੱਤ ਅਤੇ ਨਰਗਿਸ ਦੇ ਘਰ ਜਨਮੇ ਸੰਜੇ ਦੱਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦੁਨੀਆ ਭਰ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਆਓ ਉਨ੍ਹਾਂ ਦੇ ਜਨਮਦਿਨ ’ਤੇ ਜਾਣਦੇ ਹਾਂ ਸੰਜੂ ਬਾਬਾ ਦੀ ਜਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲ੍ਹਾਂ।

Reported by:  PTC News Desk  Edited by:  Aarti -- July 29th 2023 02:15 PM
Sanjay Dutt Birthday: ਅੱਜ ਹੈ ਸੰਜੇ ਦੱਤ ਦਾ ਜਨਮਦਿਨ, ਜਾਣੋ ਨਾਇਕ ਜਾਂ ਖਲਨਾਇਕ ਦੇ ਕਿਰਦਾਰ ਲਈ ਸੰਜੂ ਬਾਬਾ ਕਿਵੇਂ ਬੈਠਦੇ ਹਨ ਫਿੱਟ !

Sanjay Dutt Birthday: ਅੱਜ ਹੈ ਸੰਜੇ ਦੱਤ ਦਾ ਜਨਮਦਿਨ, ਜਾਣੋ ਨਾਇਕ ਜਾਂ ਖਲਨਾਇਕ ਦੇ ਕਿਰਦਾਰ ਲਈ ਸੰਜੂ ਬਾਬਾ ਕਿਵੇਂ ਬੈਠਦੇ ਹਨ ਫਿੱਟ !

Sanjay Dutt Birthday: ਮੈਂ ਨਾਇਕ ਨਹੀਂ ਸਗੋਂ ਖਲਨਾਇਕ ਹਾਂ... ਇਹ ਲਾਈਨ ਸੰਜੇ ਦੱਤ 'ਤੇ ਨਾ ਸਿਰਫ ਫਿਲਮਾਂ 'ਚ ਸਗੋਂ ਅਸਲ ਜ਼ਿੰਦਗੀ 'ਚ ਵੀ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। 29 ਜੁਲਾਈ 1959 ਨੂੰ ਸੁਨੀਲ ਦੱਤ ਅਤੇ ਨਰਗਿਸ ਦੇ ਘਰ ਜਨਮੇ ਸੰਜੇ ਦੱਤ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦੁਨੀਆ ਭਰ ਦੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।


ਆਪਣੇ ਪਿਤਾ ਦੇ ਬੈਨਰ ਹੇਠ ਬਣੀ ਫਿਲਮ 'ਰੇਸ਼ਮਾ ਔਰ ਸ਼ੇਰਾ' ਨਾਲ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸੰਜੇ ਦੱਤ ਦੀ ਅੱਜ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਸ਼ਾਨਦਾਰ ਕੰਮ ਦਾ ਨਤੀਜਾ ਹੈ ਕਿ ਇੰਡਸਟਰੀ ਦੇ ਲੋਕ ਅਦਾਕਾਰ ਨੂੰ ਸੰਜੂ ਬਾਬਾ ਕਹਿ ਕੇ ਬੁਲਾਉਂਦੇ ਹਨ। 


ਭਾਵੇਂ ਨਾਇਕ ਹੋਵੇ ਜਾਂ ਖਲਨਾਇਕ, ਸੰਜੂ ਬਾਬਾ ਹਰ ਕਿਰਦਾਰ ਵਿੱਚ ਫਿੱਟ ਬੈਠਦੇ ਹਨ। ਸੰਜੇ ਦੱਤ ਇਨ੍ਹੀਂ ਦਿਨੀਂ ਜ਼ਿਆਦਾਤਰ ਵਿਲੇਨ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਸਿਰਫ ਰੀਲ ਲਾਈਫ 'ਚ ਹੀ ਨਹੀਂ ਬਲਕਿ ਅਸਲ ਜ਼ਿੰਦਗੀ 'ਚ ਵੀ ਸੰਜੇ ਦੱਤ ਨੂੰ ਆਪਣੇ ਡੈਸ਼ਿੰਗ ਅੰਦਾਜ਼ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ, ਚਾਹੇ ਲਵ ਲਾਈਫ ਹੋਵੇ ਜਾਂ ਫਿਰ ਆਪਣਾ ਦਬਦਬਾ ਕਾਇਮ ਕਰਨਾ ਹੋਵੇ।

ਸੰਜੂ ਬਾਬਾ ਨੂੰ ਹਰ ਮੋੜ 'ਤੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ। ਆਓ ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਦਾਕਾਰ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁਝ ਮਹੱਤਵਪੂਰਨ ਅਤੇ ਅਣਗਿਣਤ ਪਹਿਲੂਆਂ 'ਤੇ ਝਾਂਤ ਮਾਰਦੇ ਹਾਂ। 

ਫਿਲਮੀ ਕਹਾਣੀ ਤੋਂ ਘੱਟ ਨਹੀਂ ਅਦਾਕਾਰ ਦੀ ਨਿੱਜੀ ਜ਼ਿੰਦਗੀ :

ਸਾਰੇ ਉਤਰਾਅ-ਚੜ੍ਹਾਅ ਦੇ ਬਾਵਜੂਦ, ਸੰਜੇ ਦੱਤ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਜਾਦੂ ਚਲਾਇਆ ਹੈ। ਇਸ ਦੇ ਨਾਲ ਹੀ ਅਦਾਕਾਰ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਫਿਲਮ ਦੇ ਨਾਲ ਨਾਲ ਸੰਜੂ ਬਾਬਾ ਦੀ ਜ਼ਿੰਦਗੀ ’ਚ ਵੀ ਕਾਫੀ ਮਸਾਲਾ ਹੈ।

ਨਾਮ, ਕੰਮ, ਪਿਆਰ, ਵਿਵਾਦ ਅਤੇ ਪੁਲਿਸ ਇਹ ਸਭ ਸੰਜੂ ਬਾਬਾ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਪਹਿਲੂ ਰਹੇ ਹਨ। ਸਭ ਤੋਂ ਪਹਿਲਾਂ, ਅਭਿਨੇਤਾ ਦੇ ਨਾਮ ਬਾਰੇ ਗੱਲ ਕਰਦੇ ਹੋਏ, ਇਹ ਉਸ ਦੇ ਮਾਤਾ-ਪਿਤਾ ਦੁਆਰਾ ਨਹੀਂ ਬਲਕਿ ਕਰਾਉਡਸੋਰਸਿੰਗ ਦੁਆਰਾ ਰੱਖਿਆ ਗਿਆ ਸੀ।

ਸੰਜੇ ਦੱਤ ਦੀ ਲਵ ਲਾਈਫ : 

ਸੰਜੇ ਦੱਤ ਦੀਆਂ ਫਿਲਮਾਂ ਤੋਂ ਜ਼ਿਆਦਾ ਉਨ੍ਹਾਂ ਦੀ ਲਵ ਲਾਈਫ ਸੁਰਖੀਆਂ 'ਚ ਰਹੀ ਹੈ। ਅਦਾਕਾਰ ਨੇ ਆਪਣੀ ਬਾਇਓਪਿਕ 'ਸੰਜੂ' ਦੀ ਰਿਲੀਜ਼ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਸਨ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਅਫੇਅਰ ਬਾਰੇ ਕੁਝ ਅਜਿਹਾ ਕਿਹਾ ਸੀ, ਜਿਸ ਨੂੰ ਜਾਣ ਕੇ ਹਰ ਕੋਈ ਦੰਗ ਰਹਿ ਗਿਆ ਸੀ। ਆਪਣੀ ਲਵ ਲਾਈਫ ਤੋਂ ਪਰਦਾ ਚੁੱਕਦੇ ਹੋਏ ਸੰਜੇ ਨੇ ਕਬੂਲ ਕੀਤਾ ਕਿ ਉਸ ਦੇ ਹੁਣ ਤੱਕ ਕਰੀਬ 308 ਕੁੜੀਆਂ ਨਾਲ ਸਬੰਧ ਬਣ ਚੁੱਕੇ ਹਨ।

ਸੰਜੇ ਦੱਤ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਹ ਇਕ ਸਮੇਂ 'ਤੇ ਇਕ-ਦੋ ਨਹੀਂ ਸਗੋਂ ਤਿੰਨ ਲੜਕੀਆਂ ਨਾਲ ਰਿਲੇਸ਼ਨਸ਼ਿਪ 'ਚ ਸੀ। ਇਕ ਸਮੇਂ ’ਚ ਤਾਂ ਸੰਜੇ ਦੇ ਅਫੇਅਰ ਦੀ ਚਰਚਾ ਜ਼ੋਰਾਂ 'ਤੇ ਸੀ। ਇਸ ਦੀ ਸ਼ੁਰੂਆਤ ਟੀਨਾ ਮੁਨੀਮ ਨਾਲ ਅਦਾਕਾਰਾ ਦੀ ਸਾਂਝ ਨਾਲ ਹੋਈ। ਇਸ ਤੋਂ ਇਲਾਵਾ ਅਦਾਕਾਰਾ ਦਾ ਨਾਂ ਮਾਧੁਰੀ ਦੀਕਸ਼ਿਤ ਅਤੇ ਰੇਖਾ ਵਰਗੀਆਂ ਸੁੰਦਰੀਆਂ ਨਾਲ ਵੀ ਜੁੜਿਆ ਹੈ।

ਵਿਆਹਾਂ ਨੂੰ ਲੈ ਕੇ ਵਿਵਾਦਾਂ 'ਚ ਰਹੇ ਸੰਜੇ ਦੱਤ : 

ਅਫੇਅਰ ਤੋਂ ਇਲਾਵਾ ਸੰਜੂ ਬਾਬਾ ਆਪਣੇ ਤਿੰਨ ਵਿਆਹਾਂ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੇ ਹਨ। ਸੰਜੇ ਦਾ ਪਹਿਲਾ ਵਿਆਹ ਰਿਚਾ ਨਾਲ ਹੋਇਆ ਸੀ। ਹਾਲਾਂਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਜੂ ਬਾਬਾ ਨੇ ਜ਼ਿੰਦਗੀ 'ਚ ਅੱਗੇ ਵਧਣ ਦਾ ਫੈਸਲਾ ਕੀਤਾ ਅਤੇ ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝ ਗਏ ਪਰ ਕਿਸੇ ਕਾਰਨ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। ਫਿਰ, ਸੰਜੂ ਬਾਬਾ ਦੀ ਜ਼ਿੰਦਗੀ 'ਚ ਮਾਨਯਤਾ ਆਈ। ਅਭਿਨੇਤਾ ਨੇ ਮਾਨਯਤਾ ਨਾਲ ਵਿਆਹ ਕੀਤਾ ਅਤੇ ਉਸ ਨੂੰ ਪਤਨੀ ਦਾ ਦਰਜਾ ਦਿੱਤਾ। ਹਾਲਾਂਕਿ ਇਸ ਦੌਰਾਨ ਵੀ ਅਦਾਕਾਰ ਕਾਫੀ ਸੁਰਖੀਆਂ 'ਚ ਰਿਹਾ ਸੀ। ਸੰਜੂ ਬਾਬਾ ਅਤੇ ਮਾਨਯਤਾ ਦੀ ਉਮਰ 'ਚ 21 ਸਾਲ ਦਾ ਅੰਤਰ ਹੈ, ਜਿਸ ਨੂੰ ਲੈ ਕੇ ਅਭਿਨੇਤਾ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।

ਸੰਜੇ ਦੱਤ ਦਾ ਵਿਵਾਦਾਂ ਨਾਲ ਡੂੰਘਾ ਸਬੰਧ : 

ਅਦਾਕਾਰ ਇਕ ਸਮੇਂ ਨਸ਼ੇ ਦਾ ਆਦੀ ਹੋ ਗਿਆ ਸੀ। ਇਸ ਦੇ ਨਾਲ ਹੀ ਕਈ ਵੱਡੀਆਂ ਫਿਲਮਾਂ ਵੀ ਨਸ਼ਿਆਂ ਕਾਰਨ ਖਤਮ ਹੋ ਗਈਆਂ। ਸੰਜੇ ਦੱਤ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਦੀ ਫਿਲਮ 'ਖਲਨਾਇਕ' ਦੀ ਰਿਲੀਜ਼ ਤੋਂ ਦੋ ਮਹੀਨੇ ਪਹਿਲਾਂ 12 ਮਾਰਚ 1993 ਨੂੰ ਮੁੰਬਈ 'ਚ ਬੰਬ ਧਮਾਕੇ ਹੋਏ। ਇਸ ਧਮਾਕੇ ਵਿਚ 257 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 713 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ। ਮਾਮਲੇ ਦੀ ਜਾਂਚ ਕੀਤੀ ਗਈ ਅਤੇ ਦਾਊਦ ਇਬਰਾਹਿਮ, ਉਸ ਦੇ ਭਰਾ ਅਨੀਸ ਇਬਰਾਹਿਮ, ਟਾਈਗਰ ਮੇਮਨ ਅਤੇ ਅਬੂ ਸਲੇਮ ਵਰਗੇ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ। ਇਸ ਦੇ ਨਾਲ ਹੀ ਇਸ 'ਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਸੰਜੇ ਦੱਤ ਦਾ ਸੀ। 

ਰਿਪੋਰਟਾਂ ਅਨੁਸਾਰ ਧਮਾਕੇ ਵਿੱਚ ਵਰਤੇ ਗਏ ਹਥਿਆਰ ਅਤੇ ਵਿਸਫੋਟਕ ਸੰਜੇ ਦੱਤ ਦੇ ਘਰ ਵਿੱਚ ਰੱਖੇ ਗਏ ਸੀ, ਜਿਨ੍ਹਾਂ ਵਿੱਚ ਅਬੂ ਸਲੇਮ ਦੀਆਂ 2 ਏਕੇ-56 ਰਾਈਫਲਾਂ ਅਤੇ 250 ਗੋਲੀਆਂ ਸ਼ਾਮਲ ਸਨ। ਹਾਲਾਂਕਿ ਦੋ ਦਿਨ ਬਾਅਦ ਉਹ ਸੰਜੂ ਬਾਬਾ ਦੇ ਘਰੋਂ ਇਹ ਹਥਿਆਰ ਵਾਪਸ ਲੈ ਗਿਆ। ਇਸ ਸਬੰਧੀ ਸੰਜੇ ਦੱਤ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। 

ਅਦਾਕਾਰ ਨੂੰ ਪਹਿਲਾਂ ਅਦਾਲਤ ਨੇ ਛੇ ਸਾਲ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬਾਅਦ ਵਿੱਚ ਘਟਾ ਕੇ ਪੰਜ ਸਾਲ ਕਰ ਦਿੱਤਾ ਗਿਆ ਸੀ। ਸੰਜੇ ਦੱਤ ਪਹਿਲੀ ਵਾਰ 19 ਅਪ੍ਰੈਲ 1993 ਨੂੰ ਜੇਲ੍ਹ ਗਏ ਸਨ। ਇਸ ਤੋਂ ਬਾਅਦ ਉਹ 1993 ਤੋਂ 2016 ਤੱਕ ਕਈ ਵਾਰ ਜੇਲ੍ਹ ਗਿਆ। ਹਾਲਾਂਕਿ, ਸਾਲ 2016 ਵਿੱਚ, ਉਸਨੇ ਆਪਣੀ ਪੰਜ ਸਾਲ ਦੀ ਕੈਦ ਪੂਰੀ ਕੀਤੀ, ਅਤੇ ਰਿਹਾਅ ਹੋ ਗਿਆ।

-ਲੇਖਕ ਸਚਿਨ ਜ਼ਿੰਦਲ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: ਨਾਈਜੀਰੀਅਨ ਗਾਇਕ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ, ਵੇਖੋ ਵੀਡੀਓ

- PTC NEWS

Top News view more...

Latest News view more...

PTC NETWORK
PTC NETWORK