Punjab School -College News : 12 ਮਈ ਤੋਂ ਦੋਬਾਰਾ ਖੁੱਲਣਗੇ ਸਕੂਲ -ਕਾਲਜ ਅਤੇ ਯੂਨੀਵਰਸਟੀਆਂ , ਪ੍ਰੀਖਿਆਵਾਂ ਵੀ ਆਪਣੇ ਨਿਰਧਾਰਿਤ ਸਮੇਂ 'ਤੇ ਹੋਣਗੀਆ
Punjab School - College Reopen : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ 'ਤੇ ਸਥਿਤੀ ਆਮ ਵਾਂਗ ਹੈ। ਜਿਸ ਕਰਕੇ ਪੰਜਾਬ ਦੇ ਸਕੂਲ -ਕਾਲਜ ਅਤੇ ਯੂਨੀਵਰਸਟੀਆਂ ਹੁਣ 12 ਮਈ ਤੋਂ ਦੋਬਾਰਾ ਖੁੱਲਣਗੇ। ਸੰਸਥਾਵਾਂ 'ਚ ਪ੍ਰੀਖਿਆਵਾਂ ਵੀ ਆਪਣੇ ਨਿਰਧਾਰਿਤ ਸਮੇਂ 'ਤੇ ਹੋਣਗੀਆ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦਿਆਂ ਕਿਹਾ ,ਪੰਜਾਬ ਰਾਜ ਦੇ ਸਾਰੇ ਸਕੂਲ, ਕਾਲਜ, ਅਤੇ ਯੂਨੀਵਰਸਿਟੀਆਂ ਸਮੇਤ ਸਮੁੱਚੇ ਵਿੱਦਿਅਕ ਅਦਾਰੇ ਕੱਲ੍ਹ ਮਿਤੀ 12 ਮਈ 2025 ਤੋਂ ਆਮ ਵਾਂਗ ਖੁੱਲ੍ਹਣਗੇ। ਸਾਰੇ ਵਿੱਦਿਅਕ ਅਦਾਰਿਆਂ ਵਿੱਚ ਰੈਗੂਲਰ ਕਲਾਸਾਂ ਲੱਗਣਗੀਆਂ ਅਤੇ ਪਹਿਲਾਂ ਤੋਂ ਜਾਰੀ ਸਮਾਂ-ਸਾਰਣੀ ਅਨੁਸਾਰ ਪ੍ਰੀਖਿਆਵਾਂ ਵੀ ਹੋਣਗੀਆਂ। ਸਾਨੂੰ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ 'ਤੇ ਬਹੁਤ ਮਾਣ ਹੈ।
ਦੱਸ ਦੇਈਏ ਕਿ ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤ 'ਤੇ ਡਰੋਨ ਹਮਲਾ ਕਰ ਦਿੱਤਾ ਸੀ। ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਵੀ ਧਮਾਕੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਾਰੇ ਸਕੂਲ-ਕਾਲਜਾਂ ਨੂੰ ਅਗਲੇ 3 ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਲਿਆ ਸੀ।
- PTC NEWS