Moga News: ਸੀਨੀਅਰ ਅਕਾਲੀ ਆਗੂ ਜਗਰੂਪ ਸਿੰਘ ਕੁੱਸਾ ਦਾ ਦਿਹਾਂਤ
ਮੋਗਾ (Moga News) ਵਿੱਚ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ (SAD) ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਸੀਨੀਅਰ ਅਕਾਲੀ ਆਗੂ ਜਗਰੂਪ ਸਿੰਘ ਕੁੱਸਾ ਦਾ ਦਿਹਾਂਤ ਹੋ ਗਿਆ। ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ (Nihal Singh Wala) ਦੇ ਚੇਅਰਮੈਨ ਵੀ ਰਹੇ ਸਨ।
ਜਾਣਕਾਰੀ ਸਾਂਝੀ ਕਰਦਿਆਂ ਪਰਸੂ ਰਾਮ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਖਣਮੁਖ ਭਾਰਤੀ ਪੱਤੋ ਅਤੇ ਜਗਰੂਪ ਸਿੰਘ ਦੇ ਬੇਟੇ ਹਰਜਿੰਦਰ ਸਿੰਘ ਕੁੱਸਾ (Harjinder Singh Kussa) ਦੱਸਿਆ ਕਿ ਜਗਰੂਪ ਸਿੰਘ ਕੁੱਸਾ ਕੁਝ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸਨ ਅਤੇ 7 ਵਜੇ ਦੇ ਕਰੀਬ ਹਾਰਟ ਅਟੈਕ ਆਉਣ ਕਾਰਣ ਦਿਹਾਂਤ ਹੋ ਗਿਆ। ਉਹਨਾਂ ਕਿਹਾ ਕਿ ਜਗਰੂਪ ਸਿੰਘ ਕੁੱਸ ਦਾ ਅੰਤਿਮ ਸੰਸਕਾਰ 25 ਤਰੀਕ ਨੂੰ ਪਿੰਡ ਕੁੱਸਾ ਵਿਖੇ ਕੀਤਾ ਜਾਵੇਗਾ।
ਇਸ ਦੁਖਦਾਈ ਸਮੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੀਰਥ ਸਿੰਘ ਮਹੱਲਾ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਇੰਚਾਰਜ ਬਲਦੇਵ ਸਿੰਘ ਮਾਣੂੰਕੇ ਤੋਂ ਇਲਾਵਾ ਜ਼ਿਲ੍ਹਾ ਮੋਗਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜਗਰੂਪ ਸਿੰਘ ਕੁੱਸਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਦੱਸ ਦਈਏ ਕਿ ਜਗਰੂਪ ਸਿੰਘ ਕੁੱਸਾ ਦਾ ਪਰਿਵਾਰ ਮੁੱਢ ਤੋਂ ਹੀ ਸਵ: ਪ੍ਰਕਾਸ਼ ਸਿੰਘ ਬਾਦਲ ਨਾਲ ਡੱਟ ਕੇ ਖੜੇ ਅਤੇ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਣ ਵਾਂਗ ਖੜੇ ਹਨ।
- PTC NEWS