Pakistan ’ਚ ਨਿਕਾਹ ਕਰਾਉਣ ਵਾਲੀ ਸਰਬਜੀਤ ਕੌਰ ’ਤੇ SGPC ਦਾ ਆਇਆ ਪ੍ਰਤੀਕਰਮ; ਕਿਹਾ- ਅਸੀਂ ਨਹੀਂ ਦਿੱਤੀ ਸੀ ਜਥੇ ਨਾਲ ਜਾਣ ਦੀ ਆਗਿਆ
SGPC reacts to Sarabjit Kaur : ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਪਣਾ ਸਿਰ ਝੁਕਾਉਣ ਲਈ ਪੰਜਾਬ ਦੇ ਹਰੇ ਭਰੇ ਖੇਤਾਂ ਨੂੰ ਛੱਡ ਕੇ ਜਾਣ ਵਾਲੀ ਸਰਬਜੀਤ ਕੌਰ ਦੀ ਕਹਾਣੀ ਹੁਣ ਇੱਕ ਰਹੱਸਮਈ ਮੋੜ 'ਤੇ ਪਹੁੰਚ ਗਈ ਹੈ। 52 ਸਾਲਾ ਸਿੱਖ ਔਰਤ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ, ਗੁਰਪੁਰਬ ਲਈ ਪਾਕਿਸਤਾਨ ਗਈ ਸੀ, ਪਰ ਅਚਾਨਕ ਗਾਇਬ ਹੋ ਗਈ।
ਹੁਣ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਇੱਕ ਨਿਕਾਹਨਾਮਾ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਬਜੀਤ ਨੇ ਇਸਲਾਮ ਧਰਮ ਅਪਣਾ ਲਿਆ ਹੈ, ਆਪਣਾ ਨਾਮ ਬਦਲ ਕੇ "ਨੂਰ" ਰੱਖ ਲਿਆ ਹੈ ਅਤੇ ਸ਼ੇਖੂਪੁਰਾ ਦੇ ਇੱਕ ਸਥਾਨਕ ਨੌਜਵਾਨ ਨਾਸਿਰ ਹੁਸੈਨ ਨਾਲ ਵਿਆਹ ਕੀਤਾ ਹੈ। ਇਸ ਖੁਲਾਸੇ ਨੇ ਨਾ ਸਿਰਫ਼ ਉਸਦੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ, ਸਗੋਂ ਪੰਜਾਬ ਪੁਲਿਸ ਦੇ ਰਿਕਾਰਡ ਵਿੱਚ ਦਰਜ ਤਿੰਨ ਪਹਿਲਾਂ ਦੇ ਮਾਮਲਿਆਂ ਅਤੇ ਉਸਦੇ ਪਾਸਪੋਰਟ ਵਿੱਚ ਇੱਕ ਅੰਤਰ ਨੇ ਮਾਮਲੇ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਰਬਜੀਤ ਕੌਰ ਨੂੰ ਇੱਕ ਕੇਸ ’ਚ ਭਾਰਤ ’ਚ 10 ਸਾਲ ਦੀ ਸਜ਼ਾ ਹੋ ਸਕਦੀ ਸੀ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹਾਸਿਲ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਜ਼ਾ ਤੋਂ ਬਚਣ ਲਈ ਪਾਕਿਸਤਾਨ ਸਰਕਾਰ ਤੋਂ ਪਨਾਹ ਮੰਗੀ ਸੀ। ਪਨਾਹ ਨਾ ਮਿਲਣ ’ਤੇ ਨਿਕਾਹ ਦੀ ਝੂਠੀ ਕਹਾਣੀ ਰਚੀ ਗਈ ਹੈ।
ਦੂਜੇ ਪਾਸੇ ਪਾਕਿਸਤਾਨ ’ਚ ਨਿਕਾਹ ਕਰਾਉਣ ਵਾਲੀ ਸਰਬਜੀਤ ਕੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸਰਬਜੀਤ ਕੌਰ ਨੂੰ ਉਨ੍ਹਾਂ ਨੇ ਜਥੇ ਨਾਲ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ।
ਐਸਜੀਪੀਸੀ ਨੇ ਕਿਹਾ ਕਿ ਸਰਬਜੀਤ ਕੌਰ ਦੇ ਇਕੱਲੀ ਹੋਣ ਕਾਰਨ ਉਸ ਨੂੰ ਜਾਣ ਤੋਂ ਮਨ੍ਹਾਂ ਕੀਤਾ ਗਿਆ ਸੀ ਪਰ ਬਾਅਦ ’ਚ ਸਰਬਜੀਤ ਕੌਰ ਨੇ ਪਿੰਡ ਦੀ ਪੰਚਾਇਤ ਤੋਂ ਲਿਖਵਾਇਆ। ਲਿਖਤ ਤੌਰ ’ਤੇ ਪੰਚਾਇਤ ਨੇ ਸਰਬਜੀਤ ਕੌਰ ਨੂੰ ਵਿਧਵਾ ਹੋਣ ਦਾ ਹਵਾਲਾ ਦਿੱਤਾ। ਪਿੰਡ ਦਾ ਸਰਪੰਚ ਵੀ ਇਸ ਪੂਰੇ ਮਾਮਲੇ ਦੇ ਲਈ ਜ਼ਿਮੇਵਾਰ ਹੈ।
ਇਹ ਵੀ ਪੜ੍ਹੋ : Water Cannon Boy Navdeep Jalbera : ਲੁਧਿਆਣਾ ਵਿੱਚ ਹਰਿਆਣਾ ਦੇ ਵਾਟਰ ਕੈਨਨ ਬੁਆਏ ਖਿਲਾਫ FIR; ਜਾਣੋ ਕੀ ਹੈ ਮਾਮਲਾ
- PTC NEWS