ਕੀ ਪੰਜਾਬ ਸਰਕਾਰ, ਸਿੱਖਾਂ 'ਚ ਖਾਨਾਜੰਗੀ ਕਰਵਾਉਣਾ ਚਾਹੁੰਦੀ ਹੈ ? ਲੋਕ ਸੰਪਰਕ ਵਿਭਾਗ ਵੱਲੋਂ ਵੀਡੀਓ ਕਲਿੱਪ ਮਾਮਲੇ 'ਚ ਅਕਾਲੀ ਦਲ ਨੇ ਗ੍ਰਹਿ ਵਿਭਾਗ ਤੋਂ ਮੰਗੀ ਜਾਂਚ
DPRO Jalandhar Video Case : ਪੰਜਾਬ ਲੋਕ ਸੰਪਰਕ ਵਿਭਾਗ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ (Giani Kuldeep Singh Gargaj) ਦੀ ਸੇਵਾ ਸੰਭਾਲ ਨਾਲ ਸਬੰਧਤ ਇੱਕ ਵੀਡੀਓ ਨੂੰ ਆਪਣੇ ਵਟਸਐਪ ਗਰੁੱਪਾਂ ਰਾਹੀਂ ਫੈਲਾਉਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਇਤਰਾਜ਼ ਜਤਾਇਆ ਹੈ। ਅਕਾਲੀ ਦਲ ਵੱਲੋਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ (Daljit Singh Cheema) ਨੇ ਇਸ ਦੀ ਸ਼ਿਕਾਇਤ ਪੰਜਾਬ ਦੇ ਮੁੱਖ ਸਕੱਤਰ (Chief Secretry Punjab) ਨੂੰ ਕੀਤੀ ਹੈ ਅਤੇ ਨਾਲ ਹੀ ਸ਼ਿਕਾਇਤ ਪੱਤਰ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਇਸ ਮਾਮਲੇ 'ਚ ਜਾਂਚ ਦੀ ਮੰਗ ਕਰਦਿਆਂ ਸਵਾਲ ਚੁੱਕਿਆ ਹੈ ਕਿ ਪੰਜਾਬ ਸਰਕਾਰ (Punjab Government) ਦਾ ਮਕਸਦ ਕੀ ਹੈ? ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਅਜਿਹੀ ਕਾਰਵਾਈ ਨਾਲ ਸਿੱਖ ਕੌਮ ਵਿੱਚ ਖੂਨ-ਖ਼ਰਾਬਾ ਹੋ ਸਕਦਾ ਹੈ, ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਕੀ ਹੈ ਵੀਡੀਓ ਕਲਿੱਪ ਦਾ ਪੂਰਾ ਮਾਮਲਾ ?
ਮੁੱਖ ਸਕੱਤਰ ਨੂੰ ਸ਼ਿਕਾਇਤ ਵਿੱਚ ਡਾ. ਚੀਮਾ ਨੇ ਲਿਖਿਆ, ''ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਆਪਣੇ ਜ਼ਿਲ੍ਹਾ ਦਫ਼ਤਰਾਂ ਰਾਹੀਂ ਕੁਝ ਅਜਿਹੀਆਂ ਵੀਡੀਓ ਕਲਿਪ ਆਪਣੇ ਵਟਸਐਪ ਗਰੁੱਪਾਂ ਵਿੱਚ ਪਾਈਆਂ ਜਾ ਰਹੀਆਂ ਹਨ, ਜਿਹਨਾਂ ਦਾ ਮਕਸਦ ਪੰਜਾਬ ਵਿੱਚ ਖੂਨ-ਖਰਾਬਾ ਕੇ ਕਰਲੋਗਾਰਤ ਨੂੰ ਬਹਿ ਦੇਣਾ ਹੀ ਹੈ। ਇਸ ਨਾਲ ਸਿੱਖ ਕੰਮ ਵਿਚ ਵੱਡੀ ਖਾਨਾਜੰਗੀ ਵੀ ਹੋ ਸਕਦੀ ਹੈ। ਅਜਿਹੇ 3 ਸਕਰੀਨ ਬਾਟ ਜੋ ਕਿ ਜਲੰਧਰ, ਰੋਪੜ ਅਤੇ ਪਟਿਆਲਾ ਜਿਲਿਆਂ ਦੇ ਡੀ.ਪੀ.ਆਰ.ਓਜ ਵੱਲੋਂ ਮੀਡੀਆ ਨੂੰ ਭੇਜੀਆਂ ਗਈਆਂ ਹਨ, ਨਾਲ ਨੰਬੀ ਹਨ। ਇਹਨਾਂ ਵੀਡੀਓ ਕਲਿੱਪਾਂ ਦਾ ਸਬੰਧ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ 10 ਮਾਰਚ, 2025 ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬ ਦੀ ਸੇਵਾ ਸੰਭਾਲ ਨਾਲ ਸਬੰਧਤ ਹੈ। ਕੁਝ ਜਥੇਬੰਦੀਆਂ ਵੱਲੋਂ ਇਸ ਸੇਵਾ ਸੰਭਾਲ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਜਿਸ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਲਮੇਲ ਕਰਕੇ ਭਾਈਚਾਰਕ ਤੌਰ ਤੇ ਹੌਲ ਕਰਨ ਦੇ ਉਪਰਾਲੇ ਕੀਤੇ ਗਏ ਤਾਂ ਜੋ ਸਿੱਖ ਕੌਮ ਵਿੱਚ ਭਰਾ ਮਾਰੂ ਜੰਗ ਨਾ ਹੋਵੇ।''
ਉਨ੍ਹਾਂ ਅੱਗੇ ਲਿਖਿਆ, ''ਅਸੀਂ ਸਪੋਸ਼ਟ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਪੰਥਕ ਜਥੇਬੰਦੀਆਂ ਖਿਲਾਫ ਸਾਡਾ ਕੋਈ ਗਿਲਾ ਨਹੀਂ। ਇਹ ਸਾਡੀ ਆਪਣੀ ਸਿੱਖ ਫੁਲਦਾਗੀ ਦਾ ਹਿੱਸਾ ਹਨ। ਇਹਨਾ ਨੂੰ ਰੋਕ ਹੋ ਕਿ ਉਹ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਨਾਲ ਆਪਣੇ ਹੋਣ ਕਰਕੇ ਤੇਸ ਕਰ ਸਕਦੇ ਹਨ। ਇਹ ਉਹਨਾਂ ਦਾ ਹੱਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨਾਲ ਗੋਲਬਾਤ ਕਰਕੇ ਟਕਰਾਅ ਟਾਲਣ ਦਾ ਪੂਰਾ ਯਤਨ ਕਰਕੇ ਖਾਨਾਜੰਗੀ ਨੂੰ ਟਾਲਿਆ ਹੈ। ਪਰ ਸਰਕਾਰ ਇਸ ਵੀਡੀਓ ਨੂੰ ਸਰਕਾਰੀ ਪੱਧਰ ਤੇ ਫੈਲਾਅ ਕੇ ਕੀ ਕਰਨਾ ਚਾਹੁੰਦੀ ਹੈ, ਇਹ ਗੰਭੀਰ ਵਿਸ਼ਾ ਹੈ ? ''
ਉਨ੍ਹਾਂ ਸਵਾਲ ਖੜੇ ਕੀਤੇ ਕਿ ਸਿੱਖ ਕੌਮ ਵਿੱਚ ਭਰਾ ਮਾਰੂ ਜੰਗ ਹੁੰਦੀ ਹੈ ਤਾਂ ਇਸ ਦਾ ਸਰਕਾਰ ਨੂੰ ਕੀ ਫਾਇਦਾ ਹੁੰਦਾ ? ਇਹ ਪੰਜਾਬ ਸਰਕਾਰ ਦੀ ਕੋਈ ਨੀਤੀ ਹੈ ਜਾਂ ਏਜੰਸੀ ਦੀ ਸਾਜਿਸ਼ ? ਇਹ ਤੱਥ ਸਾਹਮਣੇ ਆਉਣੇ ਚਾਹੀਦੇ ਹਨ।
ਡਾ. ਚੀਮਾ ਨੇ ਅਕਾਲੀ ਦਲ ਵੱਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਤਾਂ ਜੋ ਸਾਰੇ ਘਟਨਾਕ੍ਰਮ ਪਿੱਛੇ ਕਿਸੇ ਵੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।
- PTC NEWS