Mullanpur Dakha News : ਸ਼੍ਰੋਮਣੀ ਅਕਾਲੀ ਦਲ ਦੇ ਹਾਂਸ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਘਰ 'ਤੇ ਹਮਲਾ
Mullanpur Dakha News : ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਚਲਦੇ ਮੁੱਲਾਂਪੁਰ ਦਾਖਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਹਾਂਸ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਹਾਂਸ ਦੇ ਘਰ ਪਿੰਡ ਰੂਮੀ ਵਿੱਚ ਬੀਤੀ ਰਾਤ ਹਮਲਾ ਕੀਤਾ ਗਿਆ। ਉਨ੍ਹਾਂ ਦੇ ਘਰ ਦੇ ਗੇਟ 'ਤੇ ਕਿਰਪਾਨਾਂ ਮਾਰ ਕੇ ਲਲਕਾਰੇ ਮਾਰੇ ਗਏ ਤੇ ਘਰੋ ਬਾਹਰ ਨਿਕਲਣ ਦੇ ਦਬਕੇ ਵੀ ਮਾਰੇ ਗਏ।
ਇਸ ਮੌਕੇ 'ਤੇ ਪੂਰੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ 'ਤੇ ਮੁੱਲਾਂਪੁਰ ਦਾਖਾ ਤੋਂ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਨਾਲ ਅਕਾਲੀ ਲੀਡਰਸ਼ਿਪ ਨੇ ਆਪਣੇ ਉਮੀਦਵਾਰ ਦੇ ਘਰ ਜਾ ਕੇ ਪੂਰੀ ਘਟਨਾ ਦਾ ਜਾਇਜਾ ਲਿਆ। ਇਸ ਮੌਕੇ 'ਤੇ ਜਸਕਰਨ ਸਿੰਘ ਦਿਓਲ ਨੇ ਐਸਐਸਪੀ ਜਗਰਾਓਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਜਾਂ ਬਦਮਾਸ਼ਾਂ ਨੂੰ ਤੁਰੰਤ ਕਾਬੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ ਸਕਣ। ਇਸੇ ਦੇ ਨਾਲ ਹੀ ਉਨ੍ਹਾਂ ਉਮੀਦਵਾਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ।
ਇਸ ਮੌਕੇ ਉਮੀਦਵਾਰ ਬੀਬੀ ਪਰਮਜੀਤ ਕੌਰ ਨੇ ਕਿਹਾਕਿ ਓਨਾ ਦੇ ਘਰ ਤੇ ਬੀਤੀ ਰਾਤ ਹਮਲਾ ਕਰਕੇ ਓਨਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ , ਪਰ ਉਹ ਡਰਨ ਵਾਲੇ ਨਹੀਂ ਹਨ ਤੇ ਪੂਰੇ ਹੌਂਸਲੇ ਨਾਲ ਇਹ ਚੋਣਾਂ ਲੜਨਗੇ ਤੇ ਜਿੱਤਣਗੇ।ਇਸ ਮੌਕੇ ਤੇ ਪੂਰੇ ਮਾਮਲੇ ਦਾ ਜਾਇਜਾ ਲੈਣ ਪਹੁੰਚੇ ਥਾਣਾ ਸਦਰ ਤੋ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਸਰਕਾਰੀ CCTV ਕੈਮਰੇ ਰਾਹੀ ਇਹ ਹਮਲਾ ਕਰਨ ਵਾਲਿਆਂ ਨੂੰ ਲੱਭ ਰਹੇ ਹਨ ਤੇ ਜਲਦੀ ਹੀ ਇਨ੍ਹਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।
- PTC NEWS