SGPC General House Session 2024 : ਪੰਥ ਦੀ ਜਿੱਤ ਹੋਈ, ਵਿਰੋਧੀ ਸ਼ਕਤੀਆਂ ਹਾਰ ਗਈਆਂ- SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ
Oct 28, 2024 04:10 PM
ਐਸਜੀਪੀਸੀ ਦੇ ਪ੍ਰਧਾਨ ਬਣਨ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
Oct 28, 2024 03:39 PM
ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ ਪਲਟਵਾਰ
ਇਜਲਾਸ ਮਗਰੋਂ ਐਸਜੀਪੀਸੀ ਦੇ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਬੀ ਜਗੀਰ ਕੌਰ ਦੇ ਜ਼ਮੀਰਾਂ ਵਾਲੇ ਬਿਆਨ ’ਤੇ ਕਿਹਾ ਕਿ ਗੁਰੂ ਸਿਧਾਂਤ ’ਤੇ ਚੱਲਣਾ ਅਤੇ ਕਥਣੀ ਤੇ ਕਰਨੀ ਦਾ ਇੱਕ ਹੋਣਾ ਜ਼ਮੀਰ ਹੈ। ਕਾਂਗਰਸ ਤੇ ਆਰਐਸਐਸ ਦੇ ਸਿਧਾਂਤ ’ਤੇ ਚੱਲਣ ਵਾਲੇ ਜ਼ਮੀਰ ਦੀ ਗੱਲ ਨਾ ਕਰਨ ਤਾਂ ਚੰਗਾ ਹੋਵੇਗਾ। ਦਿੱਲੀ ਤੇ ਚੰਡੀਗੜ੍ਹ ਦੇ ਹੁਕਮਾਂ ’ਤੇ ਚੱਲਣ ਵਾਲੇ ਸਾਨੂੰ ਜ਼ਮੀਰਾਂ ਨਾ ਦੱਸਣ।
Oct 28, 2024 03:24 PM
ਪ੍ਰਧਾਨ ਬਣਨ ਤੋਂ ਬਾਅਦ ਧਾਮੀ ਦੀ ਪ੍ਰੈਸ ਕਾਨਫਰੰਸ LIVE
Oct 28, 2024 02:57 PM
SGPC ਦੇ ਸਲਾਨਾ ਜਨਰਲ ਹਾਊਸ ਇਜਲਾਸ ਦੇ ਨਤੀਜੇ
ਅੰਤ੍ਰਿੰਗ ਕਮੇਟੀ ਮੈਂਬਰ
ਆਨਰੇਰੀ ਮੁੱਖ ਸਕੱਤਰ - ਕੁਲਵੰਤ ਸਿੰਘ ਮੰਨਣ
Oct 28, 2024 02:44 PM
SGPC ਦੇ ਸਲਾਨਾ ਜਨਰਲ ਹਾਊਸ ਇਜਲਾਸ ਦੇ ਨਤੀਜੇ
Oct 28, 2024 02:34 PM
ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਵਧਾਈ
"ਦੇਗ ਤੇਗ ਫ਼ਤਿਹ ਪੰਥ ਕੀ ਜੀਤ"
— Harsimrat Kaur Badal (@HarsimratBadal_) October 28, 2024
ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਹਿਬਾਨ ਦਾ ਕੋਟਾਨ ਕੋਟਿ ਸ਼ੁਕਰਾਨਾ...
ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੌਥੀ ਵਾਰ ਪ੍ਰਧਾਨ ਚੁਣੇ ਜਾਣ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਬਹੁਤ ਬਹੁਤ ਵਧਾਈਆਂ ਅਤੇ ਸਮੂਹ ਸ਼੍ਰੋਮਣੀ ਕਮੇਟੀ… pic.twitter.com/82rxjpIT93
Oct 28, 2024 02:13 PM
ਸ਼੍ਰੋਮਣੀ ਕਮੇਟੀ ਸਾਲਾਨਾ ਚੋਣ ਨਤੀਜਾ
Oct 28, 2024 02:12 PM
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਬਣੇ SGPC ਪ੍ਰਧਾਨ
Oct 28, 2024 02:11 PM
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
Oct 28, 2024 01:57 PM
ਵੋਟਾਂ ਪੈਣ ਦਾ ਕੰਮ ਹੋਇਆ ਸੰਪੂਰਨ, ਵੋਟਾਂ ਦੀ ਗਿਣਤੀ ਹੋਈ ਸ਼ੁਰੂ
Oct 28, 2024 12:26 PM
ਵਿਰੋਧੀ ਧਿਰ ਨੇ ਕੀਤੀ ਵੋਟਿੰਗ ਦੀ ਮੰਗ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਪੀਲ ਮਗਰੋਂ ਵਿਰੋਧੀ ਧਿਰ ਨੇ ਵੋਟਿੰਗ ਦੀ ਮੰਗ ਕੀਤੀ ਗਈ ਹੈ। ਦੋਹਾਂ ਧਿਰਾਂ ਵੱਲੋਂ ਵੋਟਿੰਗ ਲਈ ਮੈਂਬਰ ਨਿਯੁਕਤ ਕੀਤੇ ਗਏ ਹਨ।
Oct 28, 2024 12:24 PM
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਅਪੀਲ
ਜਰਨਲ ਇਜਲਾਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੱਥ ਖੜੇ ਕਰਵਾ ਕੇ ਸਰਬਸੰਮਤੀ ਦੀ ਅਪੀਲ ਕੀਤੀ ਹੈ।
Oct 28, 2024 12:23 PM
Oct 28, 2024 12:11 PM
ਪ੍ਰਧਾਨਗੀ ਲਈ ਕਿੰਨ੍ਹਾਂ ਵਿਚਾਲੇ ਹੈ ਮੁਕਾਬਲਾ ?
ਤੇਜਾ ਸਿੰਘ ਸਮੁੰਦਰੀ ਹਾਲ ’ਚ ਅਰਦਾਸ਼ ਉਪਰੰਤ ਇਜਲਾਸ ਦੀ ਅਰੰਭਤਾ ਹੋ ਗਈ ਹੈ। ਪ੍ਰਧਾਨਗੀ ਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਵਿਚਾਲੇ ਮੁਕਾਬਲਾ ਹੈ।
Oct 28, 2024 12:07 PM
SGPC ਦਾ ਜਨਰਲ ਇਜਲਾਸ ਹੋਇਆ ਸ਼ੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਜਨਰਲ ਇਜਲਾਸ ਦੀ ਹੋਈ ਆਰੰਭਤਾ
Oct 28, 2024 12:04 PM
SGPC ਜਨਰਲ ਇਜਲਾਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦਾ ਇਲਜ਼ਾਮ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਦਿਖਾਉਂਣ ਲਈ ਇੰਟੈਲੀਜੈਂਸ ਦੀਆਂ ਝੂਠੀਆਂ ਰਿਪੋਰਟਾਂ ਸੋਸ਼ਲ ਮੀਡੀਆ ਵਿੱਚ ਪਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਵੀ ਸਰਕਾਰ ਵਿੱਚ ਲੰਮਾ ਸਮਾਂ ਰਹੇ ਹਾਂ। ਇੰਟੈਲੀਜੈਂਸ ਦੀਆਂ ਰਿਪੋਰਟਾਂ ਦੀਆਂ ਈਮੇਲ ਕਾਪੀਆਂ ਇਸ ਤਰਾਂ ਮੁੱਖ ਮੰਤਰੀ ਦੇ ਓਐਸਡੀ ਵਗੈਰਾ ਨੂੰ ਨਹੀਂ ਜਾਂਦੀਆਂ ਅਤੇ ਨਾ ਹੀ ਇਸ ਤਰੀਕੇ ਫਾਈਲਾਂ ਉੱਤੇ ਪੁੱਟ ਅਪ ਕੀਤੀਆਂ ਜਾਂਦੀਆਂ ਹਨ। ਇਸ ਲਈ ਜਾਅਲਸਾਜ਼ੀ ਕਰਨ ਤੋਂ ਗੁਰੇਜ਼ ਕਰੋ ਤੇ ਪਹਿਲਾਂ ਕਿਸੇ ਸਿਆਣੇ ਇੰਟੈਲੀਜੈਂਸ ਅਫਸਰ ਤੋ ਸਮਝ ਜਰੂਰ ਲਵੋ।
Oct 28, 2024 11:50 AM
ਪੰਜਾਬ-ਹਰਿਆਣਾ ਹਾਈਕੋਰਟ ਦਾ SGPC ਦੇ ਜਨਰਲ ਇਜਲਾਸ ਦੀਆਂ ਚੋਣਾਂ 'ਚ ਦਖਲ ਤੋਂ ਇਨਕਾਰ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਹੋਣ ਵਾਲੀਆਂ ਐਸਜੀਪੀਸੀ ਦੀਆਂ ਚੋਣਾਂ ’ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਜ਼ੂਰੀ ਰਾਗੀ ਬਲਦੇਵ ਸਿੰਘ ਨੇ ਅੱਜ ਹੋਣ ਜਾ ਰਹੀਆਂ ਚੋਣਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
ਹਜ਼ੂਰੀ ਰਾਗੀ ਬਲਦੇਵ ਸਿੰਘ ਨੇ ਅੱਜ ਹੋਣ ਜਾ ਰਹੀਆਂ ਚੋਣਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਜਿਸ ’ਚ ਉਨ੍ਹਾਂ ਨੇ ਕਿਹਾ ਕਿ 2011 ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਟਕ ਰਹੀਆਂ ਹਨ, ਹੁਣ ਇਹ ਚੋਣਾਂ ਸਿੱਖ ਗੁਰਦੁਆਰਾ ਐਕਟ ਦੀ ਉਲੰਘਣਾ ਕਰਕੇ ਅੱਜ ਕਰਵਾਈਆਂ ਜਾਣ, ਇਸ ਸਬੰਧੀ ਉਨ੍ਹਾਂ 22 ਅਕਤੂਬਰ ਨੂੰ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਚੋਣ 'ਤੇ ਰੋਕ ਲਗਾਉਣ ਲਈ ਹਾਈਕੋਰਟ ਨੂੰ ਮੰਗ ਕੀਤੀ ਗਈ ਸੀ।
ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਹਾਈਕੋਰਟ 'ਚ ਇਕ ਪਟੀਸ਼ਨ ਪਹਿਲਾਂ ਹੀ ਪੈਂਡਿੰਗ ਹੈ ਅਤੇ ਏਲੇਟਰਲ ਰੋਲ ਤਿਆਰ ਕੀਤੀ ਜਾ ਰਹੀ ਹੈ, ਇਸ ਲਈ ਇਸ ਪਟੀਸ਼ਨ ਦਾ ਕੋਈ ਆਧਾਰ ਨਹੀਂ ਹੈ, ਜਿੱਥੋਂ ਤੱਕ ਪਟੀਸ਼ਨਰ ਨੇ ਆਪਣੀ ਪ੍ਰਤੀਨਿਧਤਾ ਕੀਤੀ ਹੈ। ਹਾਈਕੋਰਟ ਨੇ ਮੁੱਖ ਕਮਿਸ਼ਨਰ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਸ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਹੁਕਮ ਨਾਲ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ।
Oct 28, 2024 10:17 AM
ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Oct 28, 2024 10:08 AM
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਵੋਟ ਗਣਿਤ
Oct 28, 2024 09:18 AM
ਐਸਜੀਪੀਸੀ ਇਜਲਾਸ ਦੇ ਸਮੇਂ ’ਚ ਹੋਈ ਤਬਦੀਲੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਣ ਜਾ ਰਹੇ ਇਜਲਾਸ ਦੇ ਸਮੇਂ ’ਚ ਤਬਦੀਲੀ ਕੀਤੀ ਗਈ ਹੈ। ਇਸ ਵਾਰ ਇੱਕ ਵਜੇ ਦੀ ਥਾਂ 12 ਵਜੇ ਜਰਨਲ ਇਜਲਾਸ ਸ਼ੁਰੂ ਹੋਵੇਗਾ।
Oct 28, 2024 08:34 AM
ਐੱਸ.ਜੀ.ਪੀ.ਸੀ. ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ
Oct 28, 2024 08:33 AM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ
SGPC General House Session Live Updates : ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਇਜਲਾਸ ਹੈ। ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ , ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿਮ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਐਡਵੋਕੈਟ ਹਰਜਿੰਦਰ ਸਿੰਘ ਧਾਮੀ ਨੂੰ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ।
ਦੱਸ ਦਈਏ ਕਿ ਪਿਛਲੀ ਵਾਰ 8 ਨਵੰਬਰ ਨੂੰ ਸਾਲਾਨਾ ਜਨਰਲ ਇਜਲਾਸ ਸੱਦਿਆ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਕੁੱਲ 137 ਵੋਟਾਂ ਪਈਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ ਹਨ। ਜਦਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 118 ਵੋਟਾਂ ਹਾਸਿਲ ਹੋਈਆਂ ਸੀ। ਜਦਕਿ ਦੋ ਵੋਟਾਂ ਰੱਦ ਹੋ ਗਈਆਂ ਸੀ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਈ ਅਤੇ ਉਸ ਤੋਂ ਬਾਅਦ ਨਤੀਜੇ ਐਲਾਨੇ ਗਏ ਸੀ।
ਦੱਸ ਦਈਏ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚੌਥੀ ਵਾਰ ਪ੍ਰਧਾਨ ਵਜੋਂ ਚੁਣੇ ਜਾਣ ਦੇ ਆਸਾਰ ਹਨ। ਦੱਸ ਦਈਏ ਕਿ 185 ਮੈਂਬਰੀ ਹਾਊਸ ਚੋਂ 31 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ। ਜਦਕਿ 4 ਮੈਂਬਰ ਅਸਤੀਫਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇੱਕ ਮੈਂਬਰ ਕਰਨੈਲ ਸਿੰਘ ਪੰਜੋਲੀ ਅਦਾਲਤੀ ਹੁਕਮ ਦੇ ਚੱਲਦਿਆਂ ਅਤੇ ਇੱਕ ਮੈਂਬਰ ਹਰਨੇਕ ਸਿੰਘ ਰੋਗਲਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਨਖਾਹੀਆਂ ਕਰਾਰ ਦਿੱਤੇ ਹੋਣ ਕਾਰਨ ਵੋਟ ਨਹੀਂ ਪਾ ਸਕਦੇ। ਮੌਜੂਦਾ ਸਮੇਂ ’ਚ ਕੁੱਲ 148 ਮੈਂਬਰ ਵੋਟ ਪਾਉਣ ਦੇ ਯੋਗ ਹਨ।
ਐੱਸਜੀਪੀਸੀ ਦੇ ਮੈਂਬਰਾਂ ਵਿੱਚ ਕੌਣ-ਕੌਣ ਸ਼ਾਮਿਲ ਹੁੰਦਾ ਹੈ?
ਪੰਜ ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ, 15 ਨਾਮਜ਼ਦ ਮੈਂਬਰ ਅਤੇ 170 ਚੁਣੇ ਹੋਏ ਮੈਂਬਰਾਂ ਸਮੇਤ ਐੱਸਜੀਪੀਸੀ ਦੇ 191 ਮੈਂਬਰ ਹੁੰਦੇ ਹਨ। ਇਨ੍ਹਾਂ ਵਿੱਚ ਤਕਰੀਬਨ 30 ਸੀਟਾਂ ਔਰਤਾਂ ਲਈ ਰਾਖਵੀਆਂ ਹੁੰਦੀਆਂ ਹਨ।
ਇਹ ਡਬਲ ਸੀਟਾਂ ਹੁੰਦੀਆਂ ਹਨ ਯਾਨੀ ਇਥੋਂ ਇੱਕ ਮਹਿਲਾ ਮੈਂਬਰ ਅਤੇ ਦੂਸਰਾ ਕੋਈ ਵੀ ਸਾਬਤ ਸੂਰਤ ਸਿੱਖ ਮੈਂਬਰ ਹੋ ਸਕਦਾ ਹੈ।
ਇਹ ਵੀ ਪੜ੍ਹੋ : MP Amritpal Singh : ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਹਿਯੋਗੀ ਸਣੇ ਤਿੰਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
- PTC NEWS