Bathinda: ਭੁੱਚੋ ਮੰਡੀ 'ਚ ਥਾਣੇ ਨੇੜੇ AAP ਵਿਧਾਇਕ MLA ਜਗਸੀਰ ਸਿੰਘ 'ਤੇ ਚੱਲੀਆਂ ਗੋਲੀਆਂ; ਹਮਲਾਵਰ ਫਰਾਰ, ਪਰ ਪੁਲਿਸ ਨੇ ਕੀਤਾ ਇਨਕਾਰ
AAP MLA Jagsir Singh: ਪੰਜਾਬ ’ਚ ਲੁੱਟਖੋਹ ਅਤੇ ਕਤਲ ਦੀਆਂ ਖੌਫ਼ਨਾਕ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਭੁੱਚੋ ਮੰਡੀ ’ਚ ਵਿਧਾਇਕ ਜਗਸੀਰ ਸਿੰਘ ’ਤੇ ਗੋਲੀਆਂ ਚੱਲੀਆਂ। ਮਿਲੀ ਜਾਣਕਾਰੀ ਮੁਤਾਬਿਕ ਹਮਲਾਵਰ ਫਾਰਚੂਨਰ ’ਚ ਆਏ ਸੀ। ਗਣੀਮਤ ਇਹ ਰਹੀ ਇਕ ਹਾਦਸੇ ਮਗਰੋਂ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਮਲੇ ਦਾ ਪਿਛੋਕੜ ਭੁੱਚੋ ਟਰੱਕ ਯੂਨੀਅਨਾਂ ਦੀ ਪ੍ਰਧਾਨਗੀ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਮੌਕੇ ’ਤੇ ਮੌਜੂਦ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
A fake news regarding attack on MLA Bhucho is doing rounds on social media. The facts of the matter are that two parties had gathered outside Bhucho Police Chowki.(1/2) #FakeDiKhairNahi pic.twitter.com/HkMHLEZFfG — BATHINDA POLICE (@BathindaPolice) April 17, 2024
ਦੂਜੇ ਪਾਸੇ ਭੁੱਚੋ ਦੇ ਵਿਧਾਇਕ 'ਤੇ ਹੋਏ ਹਮਲੇ ਦੀ ਝੂਠੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਾਮਲੇ ਦੇ ਤੱਥ ਇਹ ਹਨ ਕਿ ਭੁੱਚੋ ਪੁਲਿਸ ਚੌਂਕੀ ਦੇ ਬਾਹਰ ਦੋ ਧਿਰਾਂ ਇਕੱਠੀਆਂ ਹੋਈਆਂ ਸਨ। ਵਿਧਾਇਕ ਉਨ੍ਹਾਂ ਦੀ ਗੱਲ ਸੁਣਨ ਆਏ ਸਨ। ਇਸ ਦੌਰਾਨ ਝਗੜਾ ਹੋ ਗਿਆ ਅਤੇ ਇੱਕ ਧਿਰ ਨੇ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਵਿਧਾਇਕ 'ਤੇ ਕੋਈ ਹਮਲਾ ਨਹੀਂ ਹੋਇਆ।
ਹਾਲਾਂਕਿ ਦੂਜੇ ਪਾਸੇ ਵਿਧਾਇਕ ਦੇ ਪੀਏ ਰਤੀ ਕੁਮਾਰ ਨੇ ਵਿਧਾਇਕ ’ਤੇ ਗੋਲੀ ਚੋੱਲਣ ਦੀ ਗੱਲ੍ਹ ਆਖਿਆ ਹੈ। ਪੀਏ ਦਾ ਕਹਿਣਾ ਹੈ ਕਿ ਤਿੰਨ ਰਾਊਂਡ ਫਾਇਰਿੰਗ ਹੋਈ ਹੈ।
- PTC NEWS