Mon, Dec 11, 2023
Whatsapp

Shubman Gill: ਸ਼ੁਭਮਨ ਗਿੱਲ ਨੰਬਰ 1 ਬਣਨ ਦੇ ਕਰੀਬ, ਬਾਬਰ ਆਜ਼ਮ ਦੀ ਕੁਰਸੀ ਨੂੰ ਖ਼ਤਰਾ

ICC ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਸੀਰੀਜ਼ ਦਾ ਤੀਜਾ ਮੈਚ ਰਾਜਕੋਟ 'ਚ ਖੇਡਿਆ ਜਾ ਰਿਹਾ ਹੈ।

Written by  Amritpal Singh -- September 27th 2023 05:50 PM
Shubman Gill: ਸ਼ੁਭਮਨ ਗਿੱਲ ਨੰਬਰ 1 ਬਣਨ ਦੇ ਕਰੀਬ, ਬਾਬਰ ਆਜ਼ਮ ਦੀ ਕੁਰਸੀ ਨੂੰ ਖ਼ਤਰਾ

Shubman Gill: ਸ਼ੁਭਮਨ ਗਿੱਲ ਨੰਬਰ 1 ਬਣਨ ਦੇ ਕਰੀਬ, ਬਾਬਰ ਆਜ਼ਮ ਦੀ ਕੁਰਸੀ ਨੂੰ ਖ਼ਤਰਾ

ICC ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਵਨਡੇ ਸੀਰੀਜ਼ ਦਾ ਤੀਜਾ ਮੈਚ ਰਾਜਕੋਟ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਭਾਰਤੀ ਟੀਮ ਬਿਨਾਂ ਸ਼ੁਭਮਨ ਗਿੱਲ ਦੇ ਉਤਰੀ ਹੈ। ਸ਼ੁਭਮਨ ਗਿੱਲ ਦੇ ਪਲੇਇੰਗ 11 'ਚ ਨਾ ਹੋਣ ਦਾ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਫਾਇਦਾ ਹੋਇਆ ਹੈ। ਦਰਅਸਲ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਕੋਲ ICC ਵਨਡੇ ਰੈਂਕਿੰਗ 'ਚ ਨੰਬਰ-1 ਬਣਨ ਦਾ ਮੌਕਾ ਸੀ ਪਰ ਸ਼ੁਭਮਨ ਗਿੱਲ ਨੇ ਇਹ ਮੌਕਾ ਗੁਆ ਦਿੱਤਾ ਹੈ। ਹਾਲਾਂਕਿ ਇਸ ਤਰ੍ਹਾਂ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਆਈਸੀਸੀ ਵਨਡੇ ਰੈਂਕਿੰਗ 'ਚ ਚੋਟੀ 'ਤੇ ਬਣੇ ਰਹਿਣਗੇ।

ਸ਼ੁਭਮਨ ਗਿੱਲ ਨੇ ਮੋਹਾਲੀ 'ਚ ਆਸਟ੍ਰੇਲੀਆ ਖਿਲਾਫ 74 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਇੰਦੌਰ ਵਨਡੇ ਵਿੱਚ 104 ਦੌੜਾਂ ਬਣਾਈਆਂ। ਹਾਲਾਂਕਿ ਸ਼ੁਭਮਨ ਗਿੱਲ ਨੂੰ ਰਾਜਕੋਟ ਵਨਡੇ 'ਚ ਆਰਾਮ ਦਿੱਤਾ ਗਿਆ ਹੈ। ਮੌਜੂਦਾ ਸਮੇਂ 'ਚ ਸ਼ੁਭਮਨ ਗਿੱਲ ਆਈਸੀਸੀ ਰੈਂਕਿੰਗ 'ਚ ਨੰਬਰ-2 'ਤੇ ਹਨ। ਸ਼ੁਭਮਨ ਗਿੱਲ ਦੇ 814 ਰੇਟਿੰਗ ਅੰਕ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 857 ਰੇਟਿੰਗ ਅੰਕਾਂ ਨਾਲ ਚੋਟੀ 'ਤੇ ਬਰਕਰਾਰ ਹਨ। ਇਸ ਤਰ੍ਹਾਂ ਸ਼ੁਭਮਨ ਗਿੱਲ ਪਾਕਿਸਤਾਨੀ ਕਪਤਾਨ ਤੋਂ 43 ਰੇਟਿੰਗ ਅੰਕ ਪਿੱਛੇ ਹਨ।


ਕਿਵੇਂ ਰਿਹਾ ਸ਼ੁਭਮਨ ਗਿੱਲ ਤੇ ਬਾਬਰ ਆਜ਼ਮ ਦਾ ਕਰੀਅਰ...

ਹੁਣ ਤੱਕ ਸ਼ੁਭਮਨ ਗਿੱਲ ਭਾਰਤ ਲਈ 35 ਵਨਡੇ ਮੈਚ ਖੇਡ ਚੁੱਕੇ ਹਨ। ਇਨ੍ਹਾਂ 35 ਮੈਚਾਂ 'ਚ ਸ਼ੁਭਮਨ ਗਿੱਲ ਨੇ 66.1 ਦੀ ਔਸਤ ਅਤੇ 102.84 ਦੇ ਸਟ੍ਰਾਈਕ ਰੇਟ ਨਾਲ 1917 ਦੌੜਾਂ ਬਣਾਈਆਂ ਹਨ। ਸ਼ੁਭਮਨ ਗਿੱਲ ਦੇ ਨਾਮ ਵਨਡੇ ਫਾਰਮੈਟ ਵਿੱਚ 6 ਸੈਂਕੜੇ ਦਰਜ ਹਨ। ਜਦੋਂ ਕਿ ਇਹ ਖਿਡਾਰੀ 9 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ ਵਨਡੇ ਫਾਰਮੈਟ 'ਚ ਦੋਹਰਾ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਬਾਬਰ ਆਜ਼ਮ ਨੇ 108 ਵਨਡੇ ਮੈਚਾਂ 'ਚ 58.16 ਦੀ ਔਸਤ ਅਤੇ 89.13 ਦੀ ਸਟ੍ਰਾਈਕ ਰੇਟ ਨਾਲ 5409 ਦੌੜਾਂ ਬਣਾਈਆਂ ਹਨ। ਬਾਬਰ ਆਜ਼ਮ ਨੇ ਵਨਡੇ ਫਾਰਮੈਟ 'ਚ 19 ਸੈਂਕੜੇ ਲਗਾਏ ਹਨ। ਜਦਕਿ ਪਾਕਿਸਤਾਨੀ ਕਪਤਾਨ ਨੇ ਆਪਣੇ ਵਨਡੇ ਕਰੀਅਰ 'ਚ 28 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।

- PTC NEWS

adv-img

Top News view more...

Latest News view more...