Wed, Mar 29, 2023
Whatsapp

'ਧਾਰਮਿਕ ਵਿਤਕਰਾ': ਅਮਰੀਕਾ 'ਚ ਸਿੱਖ ਵਿਅਕਤੀ ਨੂੰ ਕਿਰਪਾਨ ਰੱਖਣ ਕਰਕੇ NBA ਗੇਮ 'ਚ ਦਾਖ਼ਲੇ ਤੋਂ ਇਨਕਾਰ

ਅਮਰੀਕਾ ਵਿੱਚ ਕਥਿਤ ਨਸਲੀ ਵਿਤਕਰੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਜੋਂ ਜਾਣੇ ਜਾਂਦੇ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਵਿੱਚ ਬਾਸਕਟਬਾਲ ਮੈਚ ਵਿੱਚ 'ਕਿਰਪਾਨ' ਰੱਖਣ ਕਾਰਨ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ।

Written by  Jasmeet Singh -- March 16th 2023 07:39 PM
'ਧਾਰਮਿਕ ਵਿਤਕਰਾ': ਅਮਰੀਕਾ 'ਚ ਸਿੱਖ ਵਿਅਕਤੀ ਨੂੰ ਕਿਰਪਾਨ ਰੱਖਣ ਕਰਕੇ NBA ਗੇਮ 'ਚ ਦਾਖ਼ਲੇ ਤੋਂ ਇਨਕਾਰ

'ਧਾਰਮਿਕ ਵਿਤਕਰਾ': ਅਮਰੀਕਾ 'ਚ ਸਿੱਖ ਵਿਅਕਤੀ ਨੂੰ ਕਿਰਪਾਨ ਰੱਖਣ ਕਰਕੇ NBA ਗੇਮ 'ਚ ਦਾਖ਼ਲੇ ਤੋਂ ਇਨਕਾਰ

ਪੀਟੀਸੀ ਵੈੱਬ ਡੈਸਕ: ਅਮਰੀਕਾ ਵਿੱਚ ਕਥਿਤ ਨਸਲੀ ਵਿਤਕਰੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਵਜੋਂ ਜਾਣੇ ਜਾਂਦੇ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਵਿੱਚ ਬਾਸਕਟਬਾਲ ਮੈਚ ਵਿੱਚ 'ਕਿਰਪਾਨ' ਰੱਖਣ ਕਾਰਨ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ।

ਮਨਦੀਪ ਸਿੰਘ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਵਿੱਚ ਐਨਬੀਏ ਟੀਮ ਸੈਕਰਾਮੈਂਟੋ ਕਿੰਗਜ਼ ਵਿੱਚ ਸ਼ਾਮਲ ਬਾਸਕਟਬਾਲ ਮੈਚ ਦੇਖਣ ਗਿਆ ਸੀ। ਉਸਨੇ ਆਪਣੇ ਟਵਿੱਟਰ ਹੈਂਡਲ 'ਤੇ ਸਥਾਨ ਦੇ ਬਾਹਰ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਮੰਦਭਾਗਾ ਹੈ ਧਾਰਮਿਕ ਵਿਤਕਰੇ ਦਾ ਅਨੁਭਵ ਕਰਨਾ ਅਤੇ ਮਹਿਜ਼ ਇਸ ਲਈ ਖੇਡ ਮੈਦਾਨ 'ਚ ਦਾਖਲੇ ਤੋਂ ਇਨਕਾਰ ਕੀਤਾ ਜਾਣਾ ਕਿਉਂਕਿ ਮੈਂ ਸਿੱਖ ਹਾਂ। ਕਿਰਪਾਨ ਕਰਕੇ ਮੈਨੂੰ ਅੰਦਰ ਨਹੀਂ ਜਾਣ ਦੇਣਗੇ। ਸੁਰੱਖਿਆ ਲੜੀ 'ਚ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਕੋਈ ਵੀ ਸਮਝਣਾ ਨਹੀਂ ਚਾਹੁੰਦਾ। 96 ਤੋਂ ਮੈਂ ਇਨ੍ਹਾਂ ਦਾ ਪ੍ਰਸ਼ੰਸਕ ਸੀ ਪਰ ਹੁਣ ਨਹੀਂ ਰਿਹਾ।"


ਉਸਨੇ ਅੱਗੇ ਕਿਹਾ ਕਿ ਉਸਨੂੰ ਪਿਛਲੇ ਹਫਤੇ ਸੈਕਰਾਮੈਂਟੋ ਕਿੰਗਜ਼ ਦੁਆਰਾ "ਕਮਿਊਨਿਟੀ ਅੰਬੈਸਡਰ" ਵਜੋਂ ਇੱਕ ਖੇਡ ਲਈ ਸੱਦਾ ਦਿੱਤਾ ਗਿਆ ਸੀ।

ਸਿੰਘ ਨੇ ਆਪਣੇ ਟਵੀਟ 'ਚ ਲਿਖਿਆ, "ਜਕਾਰਾ ਮੂਵਮੈਂਟ ਦੇ ਨਾਲ ਇੱਕ ਕਮਿਊਨਿਟੀ ਆਰਗੇਨਾਈਜ਼ਰ ਵਜੋਂ ਕੰਮ ਕਰਦੇ ਹੋਏ, ਮੈਂ ਸੈਕਰਾਮੈਂਟੋ ਵਿੱਚ ਸਾਡੇ ਸਿੱਖ ਭਾਈਚਾਰੇ ਨਾਲ ਨੇੜਿਓਂ ਜੁੜਿਆ ਰਿਹਾ ਹਾਂ। ਅਸੀਂ ਸਿੱਖ ਜਾਗਰੂਕਤਾ ਵਿੱਚ ਵੀ ਹਿੱਸਾ ਲਿਆ ਹੈ। @SacramentoKings ਨੇ ਪਿਛਲੇ ਹਫ਼ਤੇ ਸਾਨੂੰ ਕਮਿਊਨਿਟੀ ਅੰਬੈਸਡਰ ਬਣਨ ਲਈ Knicks ਗੇਮ 'ਤੇ ਆਉਣ ਲਈ ਈਮੇਲ ਕੀਤੀ ਸੀ।


ਅੱਗੇ ਸਿੰਘ ਨੇ ਸੈਕਰਾਮੈਂਟੋ ਕੌਂਸਲ ਮੈਂਬਰ ਕੇਟੀ ਵੈਲੇਨਜ਼ੁਏਲਾ ਨੇ ਆਪਣੇ ਟਵੀਟ ਵਿੱਚ ਟੈਗ ਕਰਦਿਆਂ ਕਿਹਾ, "@SacramentoKings ਲਈ ਮੇਰੀ ਕਿਰਪਾਨ ਨਹੀਂ ਉਤਾਰੀ ਜਾ ਸਕਦੀ...ਤੁਹਾਡਾ ਸ਼ਹਿਰ ਆਪਣੇ ਸਿੱਖ ਭਾਈਚਾਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ।"

- PTC NEWS

adv-img

Top News view more...

Latest News view more...