Sun, Oct 18, 2026
Whatsapp

ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਗਾਇਕ ਬੱਬੂ ਮਾਨ

Punjabi Singer Babbu Mann: ਨਸ਼ੇ ਖਿਲਾਫ਼ ਲੜਾਈ ਲੜ ਰਹੇ ਪਰਵਿੰਦਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਛੇਵੇਂ ਦਿਨ ਪੰਜਾਬੀ ਗਾਇਕ ਬੱਬੂ ਮਾਨ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ।

Reported by:  PTC News Desk  Edited by:  Amritpal Singh -- October 18th 2026 08:20 PM
ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਗਾਇਕ ਬੱਬੂ ਮਾਨ

ਪਰਵਿੰਦਰ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਗਾਇਕ ਬੱਬੂ ਮਾਨ

Punjabi Singer Babbu Mann: ਨਸ਼ੇ ਖਿਲਾਫ਼ ਲੜਾਈ ਲੜ ਰਹੇ ਪਰਵਿੰਦਰ ਨੂੰ ਇਨਸਾਫ਼ ਦਿਵਾਉਣ ਲਈ ਅੱਜ ਛੇਵੇਂ ਦਿਨ ਪੰਜਾਬੀ ਗਾਇਕ ਬੱਬੂ ਮਾਨ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਿੱਥੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਰਵਿੰਦਰ ਗੁਰੂ ਦੀ ਬਾਣੀ ਪੜ੍ਹਨ ਵਾਲਾ ਅਸਲੀ ਪੰਜਾਬੀ ਸੀ ਅਤੇ ਪਰਵਿੰਦਰ ਸਿੰਘ ਦੇ ਪਿਤਾ ਤੇ ਪਰਵਿੰਦਰ ਨੇ ਅਸਲੀ ਪੰਜਾਬੀ ਹੋਣ ਦੀ ਪਛਾਣ ਦਿੱਤੀ ਹੈ, ਜੋ ਕਿ ਨਸ਼ੇ ਖ਼ਿਲਾਫ਼ ਸਮਾਜਿਕ ਲੜਾਈ ਲੜਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ।


ਉਨ੍ਹਾਂ ਕਿਹਾ ਕਿ ਅੱਜ ਪਰਵਿੰਦਰ ਝੋਟੇ ਵੱਲੋਂ ਲਗਾਈ ਗਈ ਚਿਣਗ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ। ਇਥੇ ਧਰਨੇ ਵਿੱਚ ਸੈਲਫ਼ੀ ਖਿੱਚਣ ਵਾਲਿਆਂ ਦੀ ਕੋਈ ਥਾਂ ਹੋਣੀ ਨਹੀਂ ਚਾਹੀਦੀ। ਨਸ਼ੇ ਦੀ ਅਲਾਮਤ ਘਰ ਘਰ ਦਖ਼ਲ ਦੇ ਚੁੱਕੀ ਹੈ। ਪਰਵਿੰਦਰ ਨੇ ਇੱਕ ਸੁਨੇਹਾ ਦਿੱਤਾ ਕਿ ਆਪਾਂ ਨਸ਼ੇ ਖ਼ਿਲਾਫ਼ ਇਕੱਠੇ ਹੋ ਕੇ ਲੜੀਏ ਅਤੇ ਨਸ਼ੇ ਦੀ ਅਲਾਮਤ ਨੂੰ ਖ਼ਤਮ ਕਰੀਏ। ਉਨ੍ਹਾਂ ਪੰਜਾਬ ਦੇ ਤਾਜ਼ਾ ਹਾਲਾਤਾਂ ਤੇ ਚਿੰਤਾ ਕਰਦਿਆਂ ਕਿਹਾ ਕਿ ਅੱਜ ਸੱਥਾਂ ਵਿੱਚ ਬੈਠਣਾ ਅਸੀਂ ਛੱਡ ਚੁੱਕੇ ਹਾਂ ਅਤੇ ਪੰਜਾਬੀ ਇਕੱਲੇ ਹੋ ਰਹੇ ਹਨ। ਲੋੜ ਹੈ ਸਾਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਤਾਂ ਜੋ ਕੋਈ ਹੋਰ ਪੰਜਾਬੀ ਆਪਣੀ ਜਾਨ ਨਾ ਗਵਾਏ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK