Punjab News: ਚੋਰਾਂ ਨੂੰ ਪੈ ਗਏ ਮੋਰ ਵਾਲੀ ਕਹਾਵਤ ਤੁਸੀਂ ਜ਼ਰੂਰ ਸੁਣੀ ਹੋਵੇਗੀ, ਕਿਉਂਕਿ ਇਸੇ 'ਤੇ ਅਧਾਰਿਤ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਪੁਲਿਸ ਨੇ ਇੱਕ ਇੰਟਰਨੈਸ਼ਨਲ ਪੱਧਰ ਤੇ ਨਜਾਇਜ਼ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਸਮੱਗਲਰਾਂ ਨੂੰ ਲੁੱਟਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਏ ਐਸ ਆਈ ਸਮੇਤ ਔਰਤ ਵੀ ਸ਼ਾਮਿਲ ਹੈ,, ਪੁਲਿਸ ਨੇ ਇਹ ਕਾਰਵਾਈ ਕੁਝ ਦਿਨ ਪਹਿਲਾਂ ਸੋਨੇ ਦੀ ਸਮੱਗਲਿੰਗ ਕਰਨ ਵਾਲੇ ਫੜੇ 2 ਅਰੋਪੀਆਂ ਤੋਂ ਪੁੱਛਗਿੱਛ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ।ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ 9 ਸਤੰਬਰ ਨੂੰ ਇੱਕ ਅੰਤਰਰਾਸ਼ਟਰੀ ਸੋਨਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿੱਚ ਆਜ਼ਾਦ ਕੁਮਾਰ ਅਤੇ ਆਸ਼ੂ ਕੁਮਾਰ ਨੂੰ 1 ਕਿਲੋ 230 ਗ੍ਰਾਮ ਸੋਨਾ ਅਤੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਦਾ ਮਾਸਟਰਮਾਈਂਡ ਪੁਨੀਤ ਉਰਫ਼ ਪੰਕਜ ਦੁਬਈ ਵਿੱਚ ਹੈ।<iframe src=https://www.facebook.com/plugins/video.php?height=314&href=https://www.facebook.com/ptcnewsonline/videos/850658099660660/&show_text=true&width=560&t=0 width=560 height=429 style=border:none;overflow:hidden scrolling=no frameborder=0 allowfullscreen=true allow=autoplay; clipboard-write; encrypted-media; picture-in-picture; web-share allowFullScreen=true></iframe>ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਦੀ ਵਰਤੋਂ ਕਰਕੇ ਸੋਨੇ ਦੀ ਤਸਕਰੀ ਕਰਦੇ ਹਨ। ਮੁਲਜ਼ਮਾਂ ਨੇ ਮੁਹਾਲੀ ਹਵਾਈ ਅੱਡੇ ’ਤੇ ਇੱਕ ਯਾਤਰੀ ਰਾਹੀਂ 1 ਕਿਲੋ 700 ਗ੍ਰਾਮ ਤੋਂ ਵੱਧ ਸੋਨੇ ਦੀ ਪੇਸਟ ਭੇਜੀ ਸੀ। ਜਿਸ ਦੀ ਕੀਮਤ ਕਰੀਬ 1 ਕਰੋੜ ਰੁਪਏ ਹੈ।ਲੁੱਟ ਦੀ ਮਾਸਟਰਮਾਈਂਡ ਨੇਹਾ ਗ੍ਰਿਫਤਾਰਨੇਹਾ ਨਾਂ ਦੀ ਲੜਕੀ ਦੋਸ਼ੀ ਪੰਕਜ ਦੇ ਕੋਲ ਕੰਮ ਕਰਦੀ ਹੈ। ਉਸ ਨੂੰ ਪਤਾ ਸੀ ਕਿ ਸੋਨੇ ਦੀ ਤਸਕਰੀ ਕਿਵੇਂ ਹੁੰਦੀ ਹੈ ਅਤੇ ਜਦੋਂ ਕੋਈ ਯਾਤਰੀ ਸੋਨਾ ਲੈ ਕੇ ਹਵਾਈ ਅੱਡੇ 'ਤੇ ਪਹੁੰਚਦਾ ਹੈ। ਨੇਹਾ ਦੁਬਈ ਤੋਂ ਗੁਰਦਾਸਪੁਰ ਆਈ ਸੀ। ਉਥੇ ਉਸ ਨੇ ਆਪਣਾ ਗੈਂਗ ਬਣਾ ਲਿਆ।ਹਰਜਿੰਦਰ ਸਿੰਘ ਉਰਫ਼ ਬੱਬਾ, ਸਤਨਾਮ ਸਿੰਘ ਉਰਫ਼ ਸੋਢੀ, ਹਰਪ੍ਰੀਤ ਸਿੰਘ ਉਰਫ਼ ਬੱਬੂ ਨੇ ਗੁਰਦਾਸਪੁਰ ਸੀਆਈਏ ਵਿੱਚ ਤਾਇਨਾਤ ਏਐਸਆਈ ਕਮਲ ਕਿਸ਼ੋਰ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਜਿਵੇਂ ਹੀ ਯਾਤਰੀ ਏਅਰਪੋਰਟ ਤੋਂ ਕੁਝ ਦੂਰ ਗਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਡਰਾ ਧਮਕਾ ਕੇ ਲੁੱਟ-ਖੋਹ ਕਰ ਲਈ।ਏਐਸਆਈ ਕਮਲ ਕਿਸ਼ੋਰ ਨੇ ਚਾਰ ਮੁਲਜ਼ਮਾਂ ਨਾਲ ਏਅਰਪੋਰਟ ਤੋਂ ਬਾਹਰ ਆ ਰਹੇ ਯਾਤਰੀ ਨੂੰ ਰੋਕਿਆ। ਉਸ ਨੇ ਮੁਲਜ਼ਮਾਂ ਨਾਲ ਮਿਲ ਕੇ ਰਾਹਗੀਰ ਨੂੰ ਡਰਾ-ਧਮਕਾ ਕੇ ਵਰਦੀ ਪਾਈ। ਬਦਮਾਸ਼ਾਂ ਨੇ ਯਾਤਰੀ ਤੋਂ ਪਾਸਪੋਰਟ ਵੀ ਖੋਹ ਲਿਆ।ਮੁਲਜ਼ਮਾਂ ਨੇ ਗੁਰਦਾਸਪੁਰ ਵਿੱਚ ਕਰੀਬ 50 ਲੱਖ ਰੁਪਏ ਦਾ ਸੋਨਾ ਵੇਚਿਆ। ਇਸ ਤੋਂ ਬਾਅਦ ਮੁਲਜ਼ਮ ਸਕਾਰਪੀਓ ਕਾਰ ਵਿੱਚ ਸੋਨਾ ਵੇਚਣ ਲਈ ਲੁਧਿਆਣਾ ਆਏ। ਪੁਲਿਸ ਨੇ ਮੁਲਜ਼ਮਾਂ ਕੋਲੋਂ 825 ਗ੍ਰਾਮ ਸੋਨਾ, 8 ਲੱਖ ਰੁਪਏ ਨਕਦ, 2 ਮੋਬਾਈਲ ਅਤੇ ਇੱਕ ਪਾਸਪੋਰਟ ਬਰਾਮਦ ਕੀਤਾ ਹੈ।