Deadly Attack on Family: ਮਾਮੂਲੀ ਗੱਲ ਨੂੰ ਲੈ ਕੇ ਪਰਿਵਾਰ ’ਤੇ ਜਾਨਲੇਵਾ ਹਮਲਾ, ਜਾਂਚ ’ਚ ਜੁਟੀ ਪੁਲਿਸ
ਵਿੱਕੀ ਅਰੋੜਾ (ਹੁਸ਼ਿਆਰਪੁਰ, 7 ਮਾਰਚ): ਸੂਬੇ ’ਚ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਮੁਹੱਲਾ ਬਾਈ ਖਵਾਜੂ ’ਚ ਮਾਮੂਲੀ ਗੱਲ ਨੂੰ ਲੈ ਕੇ ਕੁਝ ਹਮਲਾਵਰਾਂ ਨੇ ਇਕ ਪਰਿਵਾਰ ’ਤੇ ਅਤੇ ਨਾਲ ਲਗਦੀ ਦੁਕਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਇਲਾਕੇ ’ਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸੀ ਖਵਾਜੂ ਦੇ ਰਹਿਣ ਵਾਲੇ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਬੱਸੀ ਖਵਾਜੂ ਮੁਹੱਲੇ ’ਚ ਜਨਰੇਟਰਾਂ ਦੀ ਰਿਪੇਅਰ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਨਜ਼ਦੀਕ ਕੁਝ ਨੌਜਵਾਨ ਨਸ਼ਾ ਕਰਦੇ ਹਨ ਅਤੇ ਹੋਰ ਨੋਜਵਾਨਾਂ ਨੂੰ ਵੀ ਬੁਲਾ ਕੇ ਮੁੱਹਲੇ ਵਿਚ ਹੁਲੜਬਾਜੀ ਕਰਦੇ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਬਾਰੇ ਉਕਤ ਨੌਜਵਾਨਾਂ ਨੂੰ ਕਈ ਵਾਰ ਅਪੀਲ ਕੀਤੀ ਗਈ ਕਿ ਉਹ ਇਸ ਤਰ੍ਹਾਂ ਹੁਲੜਬਾਜ਼ੀ ਨਾ ਕਰਨ ਪਰ ਉਹ ਬਾਜ਼ ਨਹੀਂ ਆਏ ਇਸਦੇ ਉਲਟ ਬੀਤੀ ਰਾਤ ਇਹਨਾਂ ਨੌਜਵਾਨਾਂ ਦੇ ਗਰੁੱਪ ਨੇ ਉਨ੍ਹਾਂ ਦੀ ਦੁਕਾਨ ਅਤੇ ਨਾਲ ਹੀ ਰਿਹਾਇਸ਼ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਮਾਮਲੇ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।
ਫਿਲਹਾਲ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਮਾਡਲ ਟਾਊਨ ਅਤੇ ਡੀਐਸਪੀ ਸਿਟੀ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਦੇ ਨਾਲ ਹਰ ਪਹਿਲੂ ’ਤੇ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Bhai Amritpal Singh Supporters: ਭਾਈ ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਹਥਿਆਰਾਂ ਦੇ ਲਾਇਸੰਸ ਕੀਤੇ ਜਾ ਸਕਦੇ ਨੇ ਰੱਦ
- PTC NEWS