Mon, Feb 16, 2026
Whatsapp

Ludhiana 'ਚ ਨਸ਼ੇ 'ਚ ਧੁੱਤ ਨੌਜਵਾਨ ਨੇ ਚਾਕੂ ਮਾਰ ਕੇ ਆਪਣੇ ਪਿਓ ਦਾ ਕੀਤਾ ਕਤਲ

Ludhiana Murder News : ਲੁਧਿਆਣਾ (Ludhiana )ਦੇ ਫੋਕਲ ਪੁਆਇੰਟ ਇਲਾਕੇ 'ਚ ਦਿਲ ਦਹਿਲਾ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਢੰਡਾਰੀ ਖੁਰਦ ਦੀ ਦੀਪ ਕਾਲੋਨੀ ਵਿਚ ਨਸ਼ੇ 'ਚ ਧੁੱਤ ਪੁੱਤ ਨੇ ਆਪਣੇ ਹੀ ਪਿਓ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮਾਮੂਲੀ ਬਹਿਸ ਤੋਂ ਬਾਅਦ ਮੁਲਜ਼ਮ ਪੁੱਤ ਨੇ ਚਾਕੂ ਨਾਲ ਆਪਣੇ ਪਿਓ ਦੀ ਧੌਣ ’ਤੇ ਤਾਬੜਤੋੜ ਵਾਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ

Reported by:  PTC News Desk  Edited by:  Shanker Badra -- February 16th 2026 03:27 PM
Ludhiana 'ਚ ਨਸ਼ੇ 'ਚ ਧੁੱਤ ਨੌਜਵਾਨ ਨੇ ਚਾਕੂ ਮਾਰ ਕੇ ਆਪਣੇ ਪਿਓ ਦਾ ਕੀਤਾ ਕਤਲ

Ludhiana 'ਚ ਨਸ਼ੇ 'ਚ ਧੁੱਤ ਨੌਜਵਾਨ ਨੇ ਚਾਕੂ ਮਾਰ ਕੇ ਆਪਣੇ ਪਿਓ ਦਾ ਕੀਤਾ ਕਤਲ

Ludhiana Murder News : ਲੁਧਿਆਣਾ (Ludhiana )ਦੇ ਫੋਕਲ ਪੁਆਇੰਟ ਇਲਾਕੇ 'ਚ ਦਿਲ ਦਹਿਲਾ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਢੰਡਾਰੀ ਖੁਰਦ ਦੀ ਦੀਪ ਕਾਲੋਨੀ ਵਿਚ ਨਸ਼ੇ 'ਚ ਧੁੱਤ ਪੁੱਤ ਨੇ ਆਪਣੇ ਹੀ ਪਿਓ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮਾਮੂਲੀ ਬਹਿਸ ਤੋਂ ਬਾਅਦ ਮੁਲਜ਼ਮ ਪੁੱਤ ਨੇ ਚਾਕੂ ਨਾਲ ਆਪਣੇ ਪਿਓ ਦੀ ਧੌਣ ’ਤੇ ਤਾਬੜਤੋੜ ਵਾਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ। 

 ਜਦੋਂ ਬੰਦ ਕਮਰੇ ’ਚੋਂ ਖੂਨ ਵਹਿ ਕੇ ਬਾਹਰ ਗਲੀ ਵਿਚ ਆਉਣ ਲੱਗਿਆ ਤਾਂ ਕਤਲ ਦਾ ਖੁਲਾਸਾ ਹੋਇਆ।  ਜਿਸ ਨੂੰ ਦੇਖ ਕੇ ਗੁਆਂਢੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸਿਕੰਦਰ ਚੌਹਾਨ (44) ਵਜੋਂ ਹੋਈ ਹੈ, ਜੋ ਆਪਣੇ ਪੁੱਤ ਉਮੇਸ਼ ਚੌਹਾਨ (25) ਨਾਲ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ।


ਜਾਣਕਾਰੀ ਅਨੁਸਾਰ ਐਤਵਾਰ ਸ਼ਾਮ ਨੂੰ 4 ਵਜੇ ਦੇ ਕਰੀਬ ਉਮੇਸ਼ ਨਸ਼ਾ ਕਰ ਕੇ ਘਰ ਆਇਆ ਸੀ। ਘਰ ਜਾਂਦੇ ਹੀ ਉਸ ਦੀ ਆਪਣੇ ਪਿਓ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਸ਼ੁਰੂ ਹੋ ਗਈ। ਰੌਲਾ ਸੁਣ ਕੇ ਗੁਆਂਢੀ ਬਚਾਅ ਕਰਨ ਆਏ ਤੇ ਮਾਮਲਾ ਸ਼ਾਂਤ ਕਰਵਾ ਕੇ ਚਲੇ ਗਏ। ਇਸ ਤੋਂ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੇ ਪਿਓ ਦੀ ਧੌਣ ’ਤੇ ਵਾਰ ਕਰ ਕੇ ਕਤਲ ਕਰ ਦਿੱਤਾ। 

ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੇਰ ਰਾਤ ਆਰੋਪੀ ਨੂੰ ਕਾਬੂ ਕਰ ਲਿਆ ਹੈ।  ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸ਼ੁਰੂਆਤੀ ਪੁੱਛਗਿਛ ਵਿਚ ਉਸ ਨੇ ਕਿਹਾ ਕਿ ਉਸ ਦਾ ਪਿਓ ਉਸ ਦੀ ਪਤਨੀ ਨੂੰ ਪ੍ਰੇਸ਼ਾਨ ਕਰਦਾ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ ,ਜਦਕਿ ਮੁਲਜ਼ਮ ਦੀ ਪਤਨੀ ਤੇ ਮਾਂ ਉਤਰ ਪ੍ਰਦੇਸ਼ ਦੇ ਇਕ ਪਿੰਡ ਵਿਚ ਰਹਿੰਦੀਆਂ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਫਿਲਹਾਲ ਨਸ਼ੇ ਵਿਚ ਹੈ ਤੇ ਆਪਣੇ ਬਿਆਨ ਵਾਰ-ਵਾਰ ਬਦਲ ਰਿਹਾ ਹੈ।

- PTC NEWS

Top News view more...

Latest News view more...

PTC NETWORK
PTC NETWORK