Mon, Dec 8, 2025
Whatsapp

Actress Sonam Bajwa ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

ਦੱਸ ਦਈਏ ਕਿ ਬੀਤੇ ਦਿਨੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਅਤੇ ਉਹਨਾਂ ਦੀ ਟੀਮ ਨੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਦ ਕਿ ਕਦੇ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।

Reported by:  PTC News Desk  Edited by:  Aarti -- November 24th 2025 04:38 PM
Actress Sonam Bajwa ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

Actress Sonam Bajwa ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ, ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਕਿ ਫਿਲਮ ਪਿੱਟ ਸਿਆਪਾ ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ ਨਾਲ ਪਰਵੋਤਰ ਵਿਭਾਗ ਦੇ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਲਈ ਮੁਕਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰ ਜੇਲ ਚ ਭੇਜਿਆ ਜਾਵੇ।

ਦੱਸ ਦਈਏ ਕਿ ਬੀਤੇ ਦਿਨੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਸੋਨਮ ਬਾਜਵਾ ਅਤੇ ਉਹਨਾਂ ਦੀ ਟੀਮ ਨੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿੱਚ ਜਾ ਕੇ ਸ਼ੂਟਿੰਗ ਕੀਤੀ ਜਦ ਕਿ ਕਦੇ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਭਗਤ ਸਦਨਾ ਦੇ ਨਾਮ ਤੇ ਬਣਾਈ ਗਈ ਇਹ ਮਸਜਿਦ ਇਤਿਹਾਸਿਕ ਹੈ ਯਾਦ ਰਹੇ ਭਗਤ ਸਦਨਾ ਜੀ ਸਿੱਖ ਮੁਸਲਿਮ ਸਮਾਜ ਵਿੱਚ ਬੜੀ ਅਕੀਦੱਤ ਦੇ ਨਾਲ ਮੰਨੇ ਜਾਂਦੇ ਹਨ ਭਗਤ ਸਦਨਾ ਜੀ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਹੈਰਤ ਹੈ ਕਿ ਇਤਿਹਾਸਿਕ ਮਸਜਿਦ ਵਿੱਚ ਸ਼ੂਟਿੰਗ ਕਰ ਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਇਸ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਪੁਲਿਸ ਨੂੰ ਚਾਹੀਦਾ ਕਿ ਫੋਰਨ ਕਾਰਵਾਈ ਕਰੇ।

ਸ਼ਾਹੀ ਇਮਾਮ ਨੇ ਕਿਹਾ ਕਿ ਆਏ ਦਿਨ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰਨਾ ਅਫਸੋਸ ਨਾਕ ਹੈ ਇਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਸ਼ਾਹੀ ਇਮਾਮ ਕਿਹਾ ਕਿ ਫਿਲਮ ਬਣਾਉਣ ਵਾਲੇ ਪਹਿਲਾਂ ਸਮਾਜ ਨੂੰ ਸੁਨੇਹਾ ਦਿੰਦੇ ਸਨ ਅਤੇ ਅੱਜ ਦੇ ਫਿਲਮ ਨਿਰਮਾਤਾ ਪੈਸੇ ਕਮਾਨ ਵੱਲ ਜਿਆਦਾ ਧਿਆਨ ਦਿੰਦੇ ਹਨ ਨਾ ਕਿ ਸਮਾਜ ਸੁਧਾਰ ਵੱਲ ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਫਿਲਮ ਦੀ ਹੀਰੋਇਨ ਅਤੇ ਪ੍ਰੋਡਿਊਸਰ ਸਮਝਦਾਰ ਹੁੰਦੇ ਤਾਂ ਕਦੇ ਵੀ ਮਸਜਿਦ ਵਿੱਚ ਸ਼ੂਟਿੰਗ ਨਾ ਕਰਦੇ।

- PTC NEWS

Top News view more...

Latest News view more...

PTC NETWORK
PTC NETWORK