Sun, Apr 12, 2026
Whatsapp

TarnTaran Liquor Case : ਤਰਨਤਾਰਨ ਅਦਾਲਤ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਦੋ 'ਆਪ' ਵਿਧਾਇਕਾਂ ਦੀ ਪੇਸ਼ੀ, ਡਿਪਟੀ ਸਪੀਕਰ ਰਹੇ ਗ਼ੈਰ-ਹਾਜ਼ਰ

TarnTaran Liquor Case : ਕੁਲਤਾਰ ਸਿੰਘ ਸੰਧਵਾਂ ਦੇ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪੇਸ਼ੀ ਹੋਏ।

Reported by:  PTC News Desk  Edited by:  KRISHAN KUMAR SHARMA -- September 20th 2025 03:23 PM -- Updated: September 20th 2025 03:29 PM
TarnTaran Liquor Case : ਤਰਨਤਾਰਨ ਅਦਾਲਤ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਦੋ 'ਆਪ' ਵਿਧਾਇਕਾਂ ਦੀ ਪੇਸ਼ੀ, ਡਿਪਟੀ ਸਪੀਕਰ ਰਹੇ ਗ਼ੈਰ-ਹਾਜ਼ਰ

TarnTaran Liquor Case : ਤਰਨਤਾਰਨ ਅਦਾਲਤ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਦੋ 'ਆਪ' ਵਿਧਾਇਕਾਂ ਦੀ ਪੇਸ਼ੀ, ਡਿਪਟੀ ਸਪੀਕਰ ਰਹੇ ਗ਼ੈਰ-ਹਾਜ਼ਰ

TarnTaran Liquor Death Case :  ਤਰਨਤਾਰਨ ਦੇ ਥਾਣਾ ਸਦਰ ਵਿਖੇ ਦਰਜ ਮੁਕੱਦਮਾ ਨੰਬਰ 276/20 ਮਿਤੀ 26.8.20 ਜੁਰਮ 188, 269, 270 IPC 15-B ਡਿਜਾਸਟਰ ਮੈਨਜਮੈਂਟ ਐਕਟ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਥਾਨਕ ਅਦਾਲਤ ਵਿੱਚ ਪੇਸ਼ ਹੋਏ, ਜਦਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਹਾਜ਼ਰੀ ਮੁਆਫੀ ਕਾਰਨ ਦੀ ਅਰਜ਼ੀ ਦੇ ਕੇ ਪੇਸ਼ ਨਹੀਂ ਹੋਏ।

ਅਦਾਲਤ ਨੇ 18 ਤਰੀਕ 'ਤੇ ਪਾਈ ਅਗਲੀ ਪੇਸ਼ੀ


ਅਦਾਲਤ ਵੱਲੋਂ ਉਕਤ ਮੁਕਦਮੇ ਵਿੱਚ ਅਗਲੀ ਪੇਸ਼ੀ 18 ਅਕਤੂਬਰ ਨੂੰ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਤਰਨਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕਰੋਨਾ ਕਾਲ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ।

ਕੁਲਤਾਰ ਸਿੰਘ ਸੰਧਵਾਂ ਦੇ ਵਕੀਲ ਬੂਟਾ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਅੱਜ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਪੇਸ਼ੀ ਹੋਏ।

ਉਕਤ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਬੂਟਾ ਸਿੰਘ ਸੰਧੂ ਨੇ ਦੱਸਿਆ ਕਿ ਤਦਕਾਲੀ ਸਰਕਾਰ ਵੱਲੋਂ ਸਪੀਕਰ ਕੁਲਤਾਰ ਸੰਧਵਾਂ ਸਮੇਤ ਹੋਰ ਆਗੂਆਂ ‘ਤੇ ਦੋ ਮਾਮਲੇ ਦਰਜ ਕੀਤੇ ਗਏ ਸਨ। ਇੱਕ ਮਾਮਲੇ ਵਿੱਚ ਉਹ ਪਹਿਲਾਂ ਹੀ ਬਰੀ ਹੋ ਚੁੱਕੇ ਹਨ, ਜਦਕਿ ਦੂਜੇ ਮਾਮਲੇ ਵਿੱਚ ਅੱਜ ਉਨ੍ਹਾਂ ਦੀ ਪੇਸ਼ੀ ਹੋਈ।

- PTC NEWS

Top News view more...

Latest News view more...

PTC NETWORK
PTC NETWORK