Raid In NewsClick: ਦਿੱਲੀ ਪੁਲਿਸ ਦੀ ਵੱਡੀ ਕਾਰਵਾਈ, ਨਿਊਜ਼ ਕਲਿੱਕ ਨਾਲ ਜੁੜੇ 30 ਟਿਕਾਣਿਆਂ 'ਤੇ ਛਾਪੇਮਾਰੀ
Raid In NewsClick: ਸਪੈਸ਼ਲ ਸੈੱਲ ਦੀ ਟੀਮ ਨੇ ਦਿੱਲੀ-ਐਨਸੀਆਰ ’ਚ ਮੌਜੂਦ ਨਿਊਜ਼ ਕਲਿੱਕ ਦੇ ਮੁੱਖ ਦਫਤਰ 'ਤੇ ਛਾਪੇਮਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਤੀਹ ਤੋਂ ਵੱਧ ਥਾਵਾਂ ’ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਛਾਪੇਮਾਰੀ ਦੌਰਾਨ ਇਲੈਕਟ੍ਰਾਨਿਕ ਸਬੂਤ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਨਿਊਜ਼ ਕਲਿੱਕ 'ਤੇ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਲ 2021 ਵਿੱਚ, ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਨਿਊਜ਼ਕਲਿਕ ਦੁਆਰਾ ਪ੍ਰਾਪਤ ਗੈਰ-ਕਾਨੂੰਨੀ ਫੰਡਿੰਗ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ। ਨਿਊਜ਼ਕਲਿੱਕ ਨੂੰ ਇਹ ਸ਼ੱਕੀ ਫੰਡਿੰਗ ਚੀਨੀ ਕੰਪਨੀਆਂ ਦੇ ਜ਼ਰੀਏ ਮਿਲੀ ਸੀ।
ਰਿਪੋਰਟ ਮੁਤਾਬਕ ਨਜ਼ਰਬੰਦ ਪੱਤਰਕਾਰਾਂ ਉਰਮਿਲੇਸ਼ ਅਤੇ ਸਤਯਮ ਤਿਵਾਰੀ ਦੇ ਵਕੀਲ ਸਪੈਸ਼ਲ ਸੈੱਲ ਦੇ ਦਫ਼ਤਰ ਪਹੁੰਚ ਗਏ ਹਨ। ਉਧਰ ਪੱਤਰਕਾਰ ਅਭਿਸਾਰ ਸ਼ਰਮਾ ਨੂੰ ਵੀ ਦਿੱਲੀ ਪੁਲਿਸ ਨੇ ਵਿਸ਼ੇਸ਼ ਤੌਰ ‘ਤੇ ਆਪਣੇ ਨਾਲ ਲੈ ਕੇ ਗਈ ਹੈ।
ਇਹ ਵੀ ਪੜ੍ਹੋ: Punjab News: ਬੀ.ਐੱਸ.ਐੱਫ਼ ਨੇ ਤਰਨਤਾਰਨ ਵਿੱਚ ਨਸ਼ੀਲੇ ਪਦਾਰਥ ਲੈ ਕੇ ਜਾ ਰਹੇ ਪਾਕਿਸਤਾਨੀ ਡਰੋਨ ਨੂੰ ਕੀਤਾ ਢੇਰੀ
- PTC NEWS