PTC News Impect : ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਉਤਾਰੀਆਂ ਬਾਥਰੂਮਾਂ ਦੇ ਬਾਹਰ ਲੱਗੀਆਂ ਗੁਰੂ ਸਾਹਿਬ ਦੀਆਂ ਫਲੈਕਸਾਂ
Sri Guru Tegh Bahadur ji Flex Controversy : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਲੁਧਿਆਣਾ (Ludhiana News) ਦੇ ਸਮਰਾਲਾ ਚੌਂਕ ਦੇ ਵਿੱਚ ਵੱਡੀਆਂ ਫਲੈਕਸਾਂ ਲਗਾਈਆਂ ਗਈਆਂ ਸਨ, ਜਿਸ ਵਿੱਚ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਸੀਐਮ ਤੇ ਲੋਕਲ ਲੀਡਰਾਂ ਦੀਆਂ ਫੋਟੋਆਂ ਵੀ ਲਾਈਆਂ ਗਈਆਂ ਸੀ। ਪਰ ਇਸ ਨੂੰ ਲਗਾਉਂਦੇ ਸਮੇਂ ਕਿਸੇ ਵੀ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ।
ਗੁਰੂ ਸਾਹਿਬਾਨ ਦੀ ਇੱਕ ਵੱਡੀ ਫਲੈਕਸ ਸਮਰਲਾ ਚੌਂਕ ਦੇ ਵਿੱਚ ਮੁਤਰ ਘਰ ਦੇ ਬਾਹਰ ਹੀ ਲਗਾ ਦਿੱਤੀ ਗਈ। ਇਸ ਦੇ ਨਾਲ ਹੀ ਦੂਜੀ ਫਲੈਕਸ ਸਿਕਟਾਂ ਬੀੜੀਆਂ ਦੇ ਖੋਕੇ ਦੇ ਵਿਚਕਾਰ ਲਗਾ ਦਿੱਤੀ ਗਈ, ਜਿਸ ਦੇ ਵਿੱਚ ਸੀਐਮ ਇਲਾਕਾ ਐਮਐਲਏ ਤੇ ਇਲਾਕਾ ਕੌਂਸਲਰ ਦੀ ਫੋਟੋ ਵੀ ਲੱਗੀ ਹੋਈ ਸੀ। ਇਸ ਕਾਰਨ ਸਿੱਖ ਸੰਗਤ ਵਿੱਚ ਭਰਵਾਂ ਰੋਸ ਪੈਦਾ ਹੋ ਗਿਆ।
ਪੀਟੀਸੀ ਨਿਊਜ਼ ਨੇ ਇਸ ਮਾਮਲੇ ਨੂੰ ਪ੍ਰਮੁਖਤਾ ਦੇ ਨਾਲ ਨਸ਼ਰ ਕੀਤਾ, ਜਿਸ ਤੋਂ ਬਾਅਦ ਆਖਿਰਕਾਰ ਸਰਕਾਰ ਦੀਆਂ ਬੰਦ ਅੱਖਾਂ ਖੁੱਲ ਗਈਆਂ ਅਤੇ ਰਾਤੋ-ਰਾਤ ਪਿਸ਼ਾਬ ਘਰ, ਸਿਗਰਟਾਂ-ਬੀੜੀਆਂ ਦੇ ਖੋਖੇ ਕੋਲ ਲੱਗੀਆਂ ਫਲੈਕਸਾਂ ਉਤਾਰ ਦਿੱਤੀਆਂ ਗਈਆਂ। ਪਰ ਇਸ ਮਾਮਲੇ ਦੇ ਵਿੱਚ ਅਜੇ ਤੱਕ ਕਿਸੇ ਵੀ ਸਰਕਾਰੀ ਨੁਮਾਇੰਦੇ ਜਾਂ ਕਿਸੇ ਅਫਸਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।
ਹਾਲਾਂਕਿ, ਹੁਣ ਇਥੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਫਲੈਕਸਾਂ ਤਾਂ ਜਰੂਰ ਉਤਰ ਗਈਆਂ ਪਰ ਇਸ ਨੂੰ ਲਗਾਉਣ ਦੇ ਸਮੇਂ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ, ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਏਗੀ ਜਾਂ ਸਿਰਫ ਇਹ ਫਲੈਕਸਾਂ ਉਤਾਰਨ ਤੋਂ ਬਾਅਦ ਸਰਕਾਰ ਫਿਰ ਆਪਣੀਆਂ ਅੱਖਾਂ ਬੰਦ ਕਰ ਲਏਗੀ ?
- PTC NEWS