Punjab Doctor Strike Ends : ਪੰਜਾਬ ’ਚ ਡਾਕਟਰਾਂ ਦੀ ਹੜਤਾਲ ਹੋਈ ਖ਼ਤਮ, ਬਿਨਾਂ ਕਿਸੇ ਸ਼ਰਤ ਪੰਜਾਬ ਸਰਕਾਰ ਨੇ ਮੰਨੀਆਂ ਸਾਰੀਆਂ ਮੰਗਾਂ
Doctor Strike Ends : ਪੰਜਾਬ ’ਚ ਡਾਕਟਰਾਂ ਦੀ ਹੜਤਾਲ ਖਤਮ ਹੋ ਗਈ ਹੈ। ਪਿਛਲੇ 6 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਡਾਕਟਰਾਂ ਨੇ ਸਰਕਾਰ ਨਾਲ ਹੋਈ ਮੀਟਿੰਗ ਮਗਰੋਂ ਹੜਤਾਲ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਮੰਨ ਲਿਆ ਹੈ।
ਇਸ ਸਬੰਧੀ ਪੀਸੀਐਮਐਸਏ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਚੰਗੇ ਮਾਹੌਲ ’ਚ ਹੋਈ ਹੈ। ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ।
ਮੀਟਿੰਗ ਮਗਰੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਜਲਦ ਹੀ ਡਾਕਟਰਾਂ ਦੀਆਂ ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ। 400 ਡਾਕਟਰਾਂ ਦੀ ਫਿਲਹਾਲ ਭਰਤੀ ਕੀਤੀ ਵੀ ਜਾ ਰਹੀ ਹੈ। ਸੁਰੱਖਿਆਂ ਦੇ ਮੁੱਦਿਆਂ ਨੂੰ ਵੀ 1 ਹਫ਼ਤੇ ਦੇ ਅੰਦਰ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਡਾਕਟਰਾਂ ਦੀਆਂ ਮੰਗਾਂ ਜਾਇਜ ਸੀ। ਇਸੇ ਦੇ ਚੱਲਦੇ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ। ਜਲਦ ਹੀ ਨਵੀਆਂ ਸਹੂਲਤਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਕਾਬਿਲੇਗੌਰ ਹੈ ਕਿ ਪੰਜਾਬ ਭਰ ’ਚ ਸਰਕਾਰੀ ਡਾਕਟਰ ਪਿਛਲੇ 6 ਦਿਨਾਂ ਤੋਂ ਹੜਤਾਲ ’ਤੇ ਸੀ। ਇਸ ਦੌਰਾਨ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਅੱਜ ਡਾਕਟਰਾਂ ਨੇ ਆਪਣੀ ਹੜਤਾਲ ’ਚ ਕੁਝ ਨਰਮੀ ਵੀ ਵਰਤੀ ਸੀ ਜਿਸ ’ਚ ਹੜਤਾਲ ਮਗਰੋਂ ਓਪੀਡੀ ’ਚ ਡਾਕਟਰ ਮੌਜੂਦ ਰਹਿ ਸੀ।
ਇਹ ਵੀ ਪੜ੍ਹੋ : Farmers Protest : ਕਿਸਾਨਾਂ ਦਾ ਵੱਡਾ ਐਲਾਨ, 24 ਸਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਖੋਲ੍ਹਿਆ ਜਾਵੇਗਾ ਮੋਰਚਾ
- PTC NEWS