Thu, Jun 12, 2025
Whatsapp

Punjab CM Debate: ਓਡੀਟੋਰੀਅਮ ਦੇ ਗੇਟ ਬਾਹਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਗਾਇਆ ਧਰਨਾ, ਕੀਤੀ ਜਾ ਰਹੀ ਇਹ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 1 ਨਵੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸੂਬੇ ਦੇ ਮੁੱਖ ਮੁੱਦਿਆਂ 'ਤੇ ਬਹਿਸ ਕਰਨਗੇ। ਇਹ ਬਹਿਸ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗੀ।

Reported by:  PTC News Desk  Edited by:  Aarti -- October 26th 2023 02:33 PM
Punjab CM Debate:  ਓਡੀਟੋਰੀਅਮ ਦੇ ਗੇਟ ਬਾਹਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਗਾਇਆ ਧਰਨਾ, ਕੀਤੀ ਜਾ ਰਹੀ ਇਹ ਮੰਗ

Punjab CM Debate: ਓਡੀਟੋਰੀਅਮ ਦੇ ਗੇਟ ਬਾਹਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਗਾਇਆ ਧਰਨਾ, ਕੀਤੀ ਜਾ ਰਹੀ ਇਹ ਮੰਗ

Punjab CM Debate: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 1 ਨਵੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਸੂਬੇ ਦੇ ਮੁੱਖ ਮੁੱਦਿਆਂ 'ਤੇ ਬਹਿਸ ਕਰਨਗੇ। ਇਹ ਬਹਿਸ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਬਹਿਸ ਨੂੰ ‘ਮੈਂ ਪੰਜਾਬ ਬੋਲਦਾ’ ਦਾ ਨਾਂ ਦਿੱਤਾ ਗਿਆ ਹੈ। ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ, ਜੋ ਹੁਣ ਤੱਕ ਸੱਤਾ ਵਿੱਚ ਰਹੀਆਂ ਹਨ, ਆਪਣੇ ਵਿਚਾਰ ਪੇਸ਼ ਕਰਨਗੀਆਂ।

ਸੀਐੱਮ ਮਾਨ ਨੇ ਸਾਂਝੀ ਕੀਤੀ ਜਾਣਕਾਰੀ 

ਹਰ ਪਾਰਟੀ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ 30 ਮਿੰਟ ਦਿੱਤੇ ਜਾਣਗੇ। ਬਹਿਸ ਦਾ ਮੰਚ ਸੰਚਾਲਨ ਪ੍ਰੋ. ਨਿਰਮਲ ਸ਼ਾਮਲ ਕਰਨਗੇ। ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਬਹਿਸ ਵਿੱਚ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਹੈ।  

ਓਡੀਟੋਰੀਅਮ ਦੇ ਬਾਹਰ ਵਿਦਿਆਰਥੀਆਂ ਨੇ ਲਗਾਇਆ ਧਰਨਾ 

ਦੂਜੇ ਪਾਸੇ ਜਿੱਥੇ ਇਹ ਸਿਆਸੀ ਡਿਬੇਟ ਰੱਖੀ ਗਈ ਹੈ। ਉਸੇ ਥਾਂ ’ਤੇ ਡਾਕਟਰ ਮਨਮੋਹਨ ਸਿੰਘ ਓਡੀਟੋਰੀਅਮ ਦੇ ਬਾਹਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਧਰਨਾ ਲਾ ਕੇ ਬੈਠ ਗਏ ਹਨ। ਵਿਦਿਆਰਥੀਆਂ ਦਾ ਆਖਣਾ ਹੈ ਕਿ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਮੰਗਾਂ ਹਨ।

'ਉਨ੍ਹਾਂ ਨੂੰ ਡਿਬੇਟ ’ਚ ਕੀਤਾ ਜਾਵੇ ਸ਼ਾਮਲ'

ਉਹਨਾਂ ਨੂੰ ਵੀ ਸਿਆਸੀ ਡਿਬੇਟ ਦੇ ਵਿੱਚ ਰੱਖਣਾ ਚਾਹੀਦਾ। ਵਿਦਿਆਰਥੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਸਿਆਸੀ ਡਿਬੇਟ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਤਾਂ ਉਹ ਮੁੱਖ ਮੰਤਰੀ ਦਾ ਘਿਰਾਓ ਕਰਨਗੇ ਅਤੇ ਮੁੱਖ ਮੰਤਰੀ ਨੂੰ ਆਡੀਟੋਰੀਅਮ ਦੇ ਵਿੱਚ ਨਹੀਂ ਜਾਣ ਦੇਣਗੇ। ਨਾਲ ਹੀ ਕਾਲੀਆਂ ਝੰਡੀਆਂ ਦੇ ਨਾਲ ਵੀ ਵਿਰੋਧ ਵੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: PM ਮੋਦੀ ਨੂੰ ਦਿੱਤੇ ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ- ਨਹੀਂ ਸੰਭਾਲ ਸਕਦੇ ਤਾਂ ਵਾਪਸ ਕਰ ਦਿਓ...

- PTC NEWS

Top News view more...

Latest News view more...

PTC NETWORK