Fri, Nov 13, 2026
Whatsapp

'ਅਸੀਂ ਤਾਂ ਸੋਨੀਆ ਮਾਨ ਨੂੰ ਭੈਣ ਸਮਝਿਆ ਸੀ, ਪਰ ਉਸ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ', ਸੁਖਦੀਪ ਸਿੰਘ ਛੀਨਾ ਦਾ ਛਲਕਿਆ ਦਰਦ

Sukhdeep Singh Cheena : ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ 'ਚ ਰਾਜਾਸਾਂਸੀ ਹਲਕੇ ਤੋਂ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਸੁਖਦੀਪ ਸਿੰਘ ਛੀਨਾ ਨੇ ਵੀ ਗੱਲਬਾਤ ਦੌਰਾਨ ਪਾਰਟੀ ਵੱਲੋਂ ਖੁਦ ਨੂੰ ਅਣਗੌਲਿਆ ਕੀਤੇ ਜਾਣ ਦਾ ਦੁੱਖ ਜ਼ਾਹਰ ਕੀਤਾ ਹੈ।

Reported by:  PTC News Desk  Edited by:  KRISHAN KUMAR SHARMA -- November 13th 2026 01:25 PM -- Updated: November 13th 2026 01:38 PM
'ਅਸੀਂ ਤਾਂ ਸੋਨੀਆ ਮਾਨ ਨੂੰ ਭੈਣ ਸਮਝਿਆ ਸੀ, ਪਰ ਉਸ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ', ਸੁਖਦੀਪ ਸਿੰਘ ਛੀਨਾ ਦਾ ਛਲਕਿਆ ਦਰਦ

'ਅਸੀਂ ਤਾਂ ਸੋਨੀਆ ਮਾਨ ਨੂੰ ਭੈਣ ਸਮਝਿਆ ਸੀ, ਪਰ ਉਸ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ', ਸੁਖਦੀਪ ਸਿੰਘ ਛੀਨਾ ਦਾ ਛਲਕਿਆ ਦਰਦ

Sukhdeep Singh Cheena : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਨ ਤੋਂ ਬਾਅਦ ਕਈ ਆਗੂ ਟਿਕਟ ਕੱਟੇ ਜਾਣ ਜਾਂ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਗਏ ਹਨ। ਕੁੱਝ ਥਾਂਵਾਂ 'ਤੇ ਇਹ ਬਗਾਵਤ ਸਾਹਮਣੇ ਵੀ ਆਈ ਹੈ। ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਨੇ ਅਸਤੀਫੇ ਦਿੱਤੇ ਹਨ, ਜਿਨ੍ਹਾਂ ਵਿੱਚ ਡੇਅਰੀ ਡਿਵੈਲਪਮੈਂਟ ਬੋਰਡ ਪੰਜਾਬ ਦੇ ਡਾਇਰੈਕਟਰ ਸੁਖਦੀਪ ਸਿੰਘ ਛੀਨਾ ਵੀ ਸ਼ਾਮਲ ਹਨ।

ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ 'ਚ ਰਾਜਾਸਾਂਸੀ ਹਲਕੇ ਤੋਂ ਅਦਾਕਾਰਾ ਸੋਨੀਆ ਮਾਨ ਨੂੰ ਟਿਕਟ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਸੁਖਦੀਪ ਸਿੰਘ ਛੀਨਾ ਨੇ ਵੀ ਗੱਲਬਾਤ ਦੌਰਾਨ ਪਾਰਟੀ ਵੱਲੋਂ ਖੁਦ ਨੂੰ ਅਣਗੌਲਿਆ ਕੀਤੇ ਜਾਣ ਦਾ ਦੁੱਖ ਜ਼ਾਹਰ ਕੀਤਾ ਹੈ।

ਛੀਨਾ ਨੇ ਅਸਤੀਫਾ ਛੱਡਣ ਦੇ ਕਾਰਨਾਂ ਤੋਂ ਲੈ ਕੇ ਸੋਨੀਆ ਮਾਨ ਨਾਲ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ 13 ਸਾਲਾਂ ਤੋਂ ਉਹ ਪਾਰਟੀ ਲਈ ਅਣਥੱਕ ਮਿਹਨਤ ਕਰਦੇ ਰਹੇ ਹਨ ਅਤੇ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੁਆਰਡੀਨੇਟ ਵੱਜੋਂ ਅਤੇ ਬਲਾਕ ਪ੍ਰਧਾਨ ਵੱਜੋਂ ਵੀ ਸੇਵਾਵਾਂ ਨਿਭਾਈਆਂ ਹਨ, ਪਰ ਹੁਣ ਡੇਢ ਕੁ ਸਾਲ ਤੋਂ ਸੋਨੀਆ ਮਾਨ ਨਾਲ ਭਰਾ ਤੇ ਵਰਕਰ ਵੱਜੋਂ ਡੱਟ ਕੇ ਕੰਮ ਕਰ ਰਹੇ ਸਨ, ਪਰ 2-3 ਮਹੀਨਿਆਂ ਤੋਂ ਚੱਲ ਰਹੀ ਅਣਬਣ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।

ਉਨ੍ਹਾਂ ਕਿਹਾ ਕਿ ਸੋਨੀਆ ਮਾਨ ਵੱਲੋਂ ਉਨ੍ਹਾਂ ਨੂੰ ਮੀਟਿੰਗਾਂ ਲਈ ਵੀ ਅਣਗੌਲਿਆਂ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਉਨ੍ਹਾਂ ਨੇ ਆਗੂ ਨੂੰ ਸਪੱਸ਼ਟ ਕਿਹਾ ਵੀ ਸੀ ਪਰ ਇਸ ਕਾਰਨ ਉਨ੍ਹਾਂ ਵਿੱਚ ਮਾਮਲਾ ਹੋਰ ਵਿਗੜ ਗਿਆ ਸੀ। ਉਨ੍ਹਾਂ ਕਿਹਾ ਕਿ ਸੋਨੀਆ ਮਾਨ ਨੇ ਇਸ ਦੌਰਾਨ ਉਨ੍ਹਾਂ ਨੂੰ ਅਤੇ ਸਾਥੀ ਰਾਜਬੀਰ ਸਿੰਘ ਨੂੰ ਪਾਰਟੀ ਛੱਡਣ ਬਾਰੇ ਵੀ ਕਹਿ ਦਿੱਤਾ ਸੀ, ਜਿਸ ਦਾ ਉਨ੍ਹਾਂ ਨੂੰ ਬਹੁਤ ਬੁਰਾ ਲੱਗਿਆ। ਹਾਲਾਂਕਿ, ਫਿਰ ਇਨ੍ਹਾਂ ਨੇ ਸਾਨੂੰ ਮਨਾ ਲਿਆ, ਪਰੰਤੂ ਬਾਅਦ ਵਿੱਚ ਹੱਦ ਉਦੋਂ ਹੋ ਗਈ, ਜਦੋਂ ਸਾਨੂੰ ਪਤਾ ਲੱਗਿਆ ਕਿ ਸੋਨੀਆ ਮਾਨ ਨੇ ਪਾਰਟੀ ਨੂੰ ਸੁਨੇਹਾ ਭੇਜਿਆ ਕਿ ਸੁਖਦੀਪ ਛੀਨਾ ਨੂੰ ਪਾਰਟੀ ਵਿਚੋਂ ਕੱਢ ਦਿਓ।

ਸੁਖਦੀਪ ਸਿੰਘ ਛੀਨਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਗੱਲ ਉਨ੍ਹਾਂ ਨੂੰ ਬਹੁਤ ਚੁਭੀ ਕਿ ਜਿਸ ਨੂੰ ਉਨ੍ਹਾਂ ਨੇ ਭੈਣ ਸਮਝਿਆ ਅਤੇ ਦਿਨ ਰਾਤ ਮਿਹਨਤ ਕਰਦੇ ਰਹੇ, ਪਰ ਉਨ੍ਹਾਂ ਨਾਲ ਅਜਿਹਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ।

ਖਬਰ ਅਪਡੇਟ ਜਾਰੀ...

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK