Viral Video: ਮੁਅੱਤਲ AIG ਆਸ਼ੀਸ਼ ਕਪੂਰ ਨੂੰ ਕੋਰਟ ਤੋਂ ਨਹੀਂ ਮਿਲੀ ਰਾਹਤ, ਮਹਿਲਾ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ
ਚੰਡੀਗੜ੍ਹ: ਮੁਅੱਤਲ ਏਆਈਜੀ ਆਸ਼ੀਸ਼ ਕਪੂਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਇੱਕ ਮਹਿਲਾ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਬੂਤ ਦੇ ਤੌਰ 'ਤੇ ਹਾਈਕੋਰਟ 'ਚ ਪੇਸ਼ ਕੀਤਾ ਗਿਆ। ਹਾਲਾਂਕਿ ਵੀਡੀਓ ਸਾਲ 2018 ਦਾ ਦੱਸਿਆ ਜਾ ਰਿਹਾ ਹੈ।
ਮੁਅੱਤਲ AIG ਆਸ਼ੀਸ਼ ਕਪੂਰ ਨੂੰ ਕੋਰਟ ਤੋਂ ਨਹੀਂ ਮਿਲੀ ਰਾਹਤ, ਮਹਿਲਾ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ#Suspended #AIGAshishKapoor #court #viralvideo #slapping #woman pic.twitter.com/ANKJpHglwO
— ਪੀਟੀਸੀ ਨਿਊਜ਼ | PTC News (@ptcnews) March 13, 2023
ਜੀਰਕਪੁਰ ਥਾਣੇ 'ਚ ਆਸ਼ੀਸ਼ ਕਪੂਰ ਨੇ ਮਹਿਲਾ ਨੂੰ ਥੱਪੜ ਮਾਰਿਆ ਸੀ। ਵੀਡੀਓ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਦਰਅਸਲ ਆਸ਼ੀਸ਼ ਕਪੂਰ ਨੇ ਹਾਈਕੋਰਟ 'ਚ ਜ਼ਮਾਨਤ ਲਈ ਅਰਜੀ ਦਿੱਤੀ ਸੀ ਪਰ ਕੋਰਟ ਨੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ। ਕਪੂਰ 'ਤੇ ਮਹਿਲਾ ਵੱਲੋਂ ਇੱਕ ਕਰੋੜ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਸੀ। ਆਸ਼ੀਸ਼ ਕਪੂਰ 2018 'ਚ ਏਆਈਜੀ ਵਿਜੀਲੈਂਸ ਦੇ ਅਹੁਦੇ 'ਤੇ ਸਨ।
ਇਹ ਵੀ ਪੜ੍ਹੋ: Paper Leak Case: CM Mann ਨੇ ਪੁਲਿਸ ਨੂੰ ਦਿੱਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼
- PTC NEWS