Sat, Sep 5, 2026
Whatsapp

12 ਸਾਲ ਦੀ ਸੇਵਾ ਪਿੱਛੋਂ ਸੇਵਾਮੁਕਤ ਹੋਇਆ ਪੁਲਿਸ ਦਾ ਖੋਜੀ Sniffer ਤਾਰਾ, ਵੇਖੋ ਸਮਾਗਮ ਦੀ ਭਾਵੁਕ ਕਰਨ ਵਾਲੀ ਵੀਡੀਓ

Snifer Dog Retirement Video : ਦੱਸ ਦਈਏ ਕਿ ਤਾਰਾ 12 ਸਾਲ ਤੱਕ ਪੁਲਿਸ ਵਿੱਚ ਸੇਵਾਵਾਂ ਨਿਭਾਉਂਦਿਆਂ ਵਿਸਫੋਟਕਾਂ ਦਾ ਪਤਾ ਲਗਾਉਣ ਵਿੱਚ ਆਪਣੀ ਮੁਹਾਰਤ ਲਈ ਮਸ਼ਹੂਰ ਲੈਬਰਾਡੋਰ ਰੀਟਰੀਵਰ ਦਾ ਲੋਹਾ ਮੰਨਵਾਇਆ।

Reported by:  PTC News Desk  Edited by:  KRISHAN KUMAR SHARMA -- June 21st 2024 01:20 PM -- Updated: June 21st 2024 01:27 PM
12 ਸਾਲ ਦੀ ਸੇਵਾ ਪਿੱਛੋਂ ਸੇਵਾਮੁਕਤ ਹੋਇਆ ਪੁਲਿਸ ਦਾ ਖੋਜੀ Sniffer ਤਾਰਾ, ਵੇਖੋ ਸਮਾਗਮ ਦੀ ਭਾਵੁਕ ਕਰਨ ਵਾਲੀ ਵੀਡੀਓ

12 ਸਾਲ ਦੀ ਸੇਵਾ ਪਿੱਛੋਂ ਸੇਵਾਮੁਕਤ ਹੋਇਆ ਪੁਲਿਸ ਦਾ ਖੋਜੀ Sniffer ਤਾਰਾ, ਵੇਖੋ ਸਮਾਗਮ ਦੀ ਭਾਵੁਕ ਕਰਨ ਵਾਲੀ ਵੀਡੀਓ

Snifer Dog Retirement Video : ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ ਦੇ ਪੁਲਿਸ ਹੈਡਕੁਆਰਟਰ 'ਚ ਪੁਲਿਸ ਦਾ ਖੋਜੀ ਸਨਿਫਰ ਕੁੱਤਾ ਤਾਰਾ ਸੇਵਾਮੁਕਤ ਹੋ ਗਿਆ ਹੈ। ਤਾਰਾ ਨੂੰ ਪੁਲਿਸ ਨੇ ਇੱਕ ਸਮਾਗਮ ਰਾਹੀਂ ਵਿਸ਼ੇਸ਼ ਵਿਦਾਇਗੀ ਦਿੱਤੀ। ਦੱਸ ਦਈਏ ਕਿ ਤਾਰਾ 12 ਸਾਲ ਤੱਕ ਪੁਲਿਸ ਵਿੱਚ ਸੇਵਾਵਾਂ ਨਿਭਾਉਂਦਿਆਂ ਵਿਸਫੋਟਕਾਂ ਦਾ ਪਤਾ ਲਗਾਉਣ ਵਿੱਚ ਆਪਣੀ ਮੁਹਾਰਤ ਲਈ ਮਸ਼ਹੂਰ ਲੈਬਰਾਡੋਰ ਰੀਟਰੀਵਰ ਦਾ ਲੋਹਾ ਮੰਨਵਾਇਆ।

ਖੋਜੀ ਤਾਰਾ ਕੁੱਤੇ ਨੂੰ ਸੇਵਾਮੁਕਤੀ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਫੁਟੇਜ 'ਚ ਤਾਰਾ ਨੂੰ ਮੈਰੀਗੋਲਡ ਦੀ ਮਾਲਾ ਪਹਿਨੇ ਦੇਖਿਆ ਜਾ ਸਕਦਾ ਹੈ, ਜਿਸ ਨੂੰ ਦੇਖ ਕੇ ਉਥੇ ਮੌਜੂਦ ਪੁਲਸ ਕਰਮਚਾਰੀਆਂ 'ਚ ਉਤਸ਼ਾਹ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਸਤਿਕਾਰ ਵਜੋਂ ਉਸ ਉਪਰ ਇੱਕ ਸ਼ਾਲ ਪਾਉਂਦਾ ਹੈ ਅਤੇ ਫਿਰ ਹਾਰ ਅਤੇ ਹੋਰ ਸ਼ਾਲ ਲਗਾਤਾਰ ਪਾਏ ਜਾਂਦੇ ਹਨ। ਪੁਲਿਸ ਟੀਮ ਤਾਰਾ ਲਈ ਤਾੜੀਆਂ ਵਜਾਉਂਦੀ ਨਜ਼ਰ ਆ ਰਹੀ ਹੈ।

ਆਪਣੇ ਪੂਰੇ ਕਰੀਅਰ ਦੌਰਾਨ, ਤਾਰਾ ਨੇ ਖਤਰਨਾਕ ਪਦਾਰਥਾਂ ਜਿਵੇਂ ਕਿ RDX, TNT, PEEK, Cordex ਅਤੇ ਵੱਖ-ਵੱਖ ਕਿਸਮਾਂ ਦੇ ਗੋਲਾ-ਬਾਰੂਦ ਦਾ ਪਤਾ ਲਗਾ ਕੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਸ ਮੌਕੇ ਪੁਲਿਸ ਸੁਪਰਡੈਂਟ ਗੌਸ਼ ਆਲਮ ਵੀ ਮੌਜੂਦ ਸਨ, ਜਿਨ੍ਹਾਂ ਨੇ ਤਾਰਾ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਵਿਭਾਗ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ। ਤਾਰਾ ਦੇ ਹੈਂਡਲਰ ਸੋਮੰਨਾ ਨੇ ਉਨ੍ਹਾਂ ਦੇ ਮਜ਼ਬੂਤ ​​ਬੰਧਨ ਨੂੰ ਉਜਾਗਰ ਕੀਤਾ ਅਤੇ ਜ਼ਿਲ੍ਹੇ ਦੀ ਸੁਰੱਖਿਆ ਨੂੰ ਕਾਇਮ ਰੱਖਣ ਵਿੱਚ ਆਪਣੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ।

ਇਹ ਵੀ ਪੜ੍ਹੋ....ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਯੋਗ ਰਾਹੀਂ ਕਿੰਝ ਕੀਤਾ ਡਿਪਰੈਸ਼ਨ ਤੋਂ ਬਚਾਅ, ਜਾਨਣ ਲਈ ਪੜ੍ਹੋ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK