Sun, Dec 14, 2025
Whatsapp

Texas Flood : ਟੈਕਸਾਸ 'ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ ,ਹੁਣ ਤੱਕ 51 ਲੋਕਾਂ ਦੀ ਮੌਤ; 27 ਕੁੜੀਆਂ ਲਾਪਤਾ

Texas Flood : ਅਮਰੀਕਾ ਦੇ ਟੈਕਸਾਸ ਰਾਜ ਵਿੱਚ ਸ਼ੁੱਕਰਵਾਰ ਤੜਕੇ ਅਚਾਨਕ ਅਤੇ ਵਿਨਾਸ਼ਕਾਰੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਵਿੱਚ ਹੁਣ ਤੱਕ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਸਮਰ ਕੈਂਪ ਨਾਲ ਜੁੜੀਆਂ 27 ਕੁੜੀਆਂ ਅਜੇ ਵੀ ਲਾਪਤਾ ਹਨ। ਹੜ੍ਹ ਦੀ ਸਭ ਤੋਂ ਭਿਆਨਕ ਤਸਵੀਰ ਕੇਰ ਕਾਉਂਟੀ ਤੋਂ ਆਈ ਹੈ, ਜਿੱਥੇ 15 ਬੱਚਿਆਂ ਸਮੇਤ 43 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ

Reported by:  PTC News Desk  Edited by:  Shanker Badra -- July 07th 2025 09:34 AM
Texas Flood : ਟੈਕਸਾਸ 'ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ ,ਹੁਣ ਤੱਕ 51 ਲੋਕਾਂ ਦੀ ਮੌਤ; 27 ਕੁੜੀਆਂ ਲਾਪਤਾ

Texas Flood : ਟੈਕਸਾਸ 'ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ ,ਹੁਣ ਤੱਕ 51 ਲੋਕਾਂ ਦੀ ਮੌਤ; 27 ਕੁੜੀਆਂ ਲਾਪਤਾ

Texas Flood : ਅਮਰੀਕਾ ਦੇ ਟੈਕਸਾਸ ਰਾਜ ਵਿੱਚ ਸ਼ੁੱਕਰਵਾਰ ਤੜਕੇ ਅਚਾਨਕ ਅਤੇ ਵਿਨਾਸ਼ਕਾਰੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਵਿੱਚ ਹੁਣ ਤੱਕ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਸਮਰ ਕੈਂਪ ਨਾਲ ਜੁੜੀਆਂ 27 ਕੁੜੀਆਂ ਅਜੇ ਵੀ ਲਾਪਤਾ ਹਨ। ਹੜ੍ਹ ਦੀ ਸਭ ਤੋਂ ਭਿਆਨਕ ਤਸਵੀਰ ਕੇਰ ਕਾਉਂਟੀ ਤੋਂ ਆਈ ਹੈ, ਜਿੱਥੇ 15 ਬੱਚਿਆਂ ਸਮੇਤ 43 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵਧ ਗਿਆ


ਟੈਕਸਾਸ ਦੇ ਹੰਟ ਖੇਤਰ ਵਿੱਚੋਂ ਵਗਦੀ ਗੁਆਡਾਲੂਪ ਨਦੀ ਦਾ ਪਾਣੀ ਦਾ ਪੱਧਰ ਸਿਰਫ਼ 45 ਮਿੰਟਾਂ ਵਿੱਚ 26 ਫੁੱਟ ਵੱਧ ਗਿਆ, ਜਿਸ ਨਾਲ ਇਲਾਕੇ ਵਿੱਚ ਭਾਰੀ ਤਬਾਹੀ ਹੋਈ। ਨਦੀ ਦੀ ਗਤੀ ਇੰਨੀ ਤੇਜ਼ ਸੀ ਕਿ ਦਰੱਖਤ ਉੱਖੜ ਗਏ, ਵਾਹਨ ਵਹਿ ਗਏ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਇਹ ਹੜ੍ਹ ਪਿਛਲੇ ਕਈ ਸਾਲਾਂ ਵਿੱਚ ਦੇਖੇ ਗਏ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਹੈ।

'ਮਿਸਟਿਕ ਕੈਂਪ' ਦੀਆਂ 27 ਕੁੜੀਆਂ ਲਾਪਤਾ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਆਡਾਲੁਪ ਨਦੀ ਦੇ ਕੰਢੇ ਸਥਿਤ 'ਮਿਸਟਿਕ ਕੈਂਪ' ਵਿੱਚ ਇੱਕ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚੋਂ 27 ਕੁੜੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਪੂਰੇ ਰਾਜ ਨੂੰ ਹੈਰਾਨ ਕਰ ਦਿੱਤਾ ਹੈ। ਬਚਾਅ ਟੀਮ ਨੇ ਕਿਹਾ ਕਿ ਨਦੀ ਦੇ ਕੰਢੇ ਕੁਝ ਕੁੜੀਆਂ ਦੇ ਨਿੱਜੀ ਸਮਾਨ ਮਿਲੇ ਹਨ, ਜਿਸ ਕਾਰਨ ਇਹ ਖਦਸ਼ਾ ਹੈ ਕਿ ਉਹ ਪਾਣੀ ਵਿੱਚ ਵਹਿ ਗਈਆਂ ਹੋਣਗੀਆਂ।

ਹੁਣ ਤੱਕ 850 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ

ਰਾਜ ਪ੍ਰਸ਼ਾਸਨ ਨੇ ਹੈਲੀਕਾਪਟਰਾਂ, ਕਿਸ਼ਤੀਆਂ ਅਤੇ ਡਰੋਨਾਂ ਦੀ ਮਦਦ ਨਾਲ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਹੈ। ਹੁਣ ਤੱਕ 850 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ 24 ਘੰਟੇ ਬਿਨਾਂ ਰੁਕੇ ਜਾਰੀ ਹਨ।

- PTC NEWS

Top News view more...

Latest News view more...

PTC NETWORK
PTC NETWORK