ਦੇਰੀ ਨਾਲ ਆਈ ਟੀ ਆਰ ਭਰਨ ਤੋਂ ਸਰਕਾਰ ਨੂੰ ਹੋਈ ਵੱਡੀ ਆਮਦਨ, 22 ਦਿਨਾਂ 'ਚ 627 ਕਰੋੜ ਰੁਪਏ ਦੀ ਕਮਾਈ
ITR Penalty Fee: ਜੇਕਰ ਤੁਸੀਂ ਵੀ ਡੈੱਡਲਾਈਨ ਤੋਂ ਬਾਅਦ ਆਈਟੀਆਰ ਫਾਈਲ ਕੀਤੀ ਹੈ, ਤਾਂ ਇਸ ਖਬਰ ਦੇ ਅੰਕੜਿਆਂ ਤੋਂ ਤੁਸੀਂ ਹੈਰਾਨ ਹੋ ਸਕਦੇ ਹੋ। ਭਾਵੇਂ ਤੁਸੀਂ ਦੇਰੀ ਨਾਲ ਆਈਟੀਆਰ ਫਾਈਲ ਕਰਨ ਲਈ 1,000 ਰੁਪਏ ਜਾਂ 5,000 ਰੁਪਏ ਦਾ ਜੁਰਮਾਨਾ ਅਦਾ ਕੀਤਾ ਹੈ, ਸਰਕਾਰ ਨੇ ਇਸ ਤੋਂ ਬਹੁਤ ਪੈਸਾ ਕਮਾਇਆ ਹੈ। ਇਨਕਮ ਟੈਕਸ ਵਿਭਾਗ ਨੇ ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਤੈਅ ਕੀਤੀ ਸੀ, ਇਸ ਤਰੀਕ ਤੱਕ 7.28 ਕਰੋੜ ਟੈਕਸਦਾਤਾਵਾਂ ਨੇ ਆਪਣੀ ਇਨਕਮ ਟੈਕਸ ਰਿਟਰਨ ਭਰੀ ਸੀ, ਪਰ ਬਹੁਤ ਸਾਰੇ ਟੈਕਸਦਾਤਾ ਕਿਸੇ ਕਾਰਨ ਕਰਕੇ ਆਖਰੀ ਮਿਤੀ ਤੱਕ ਆਪਣਾ ITR ਫਾਈਲ ਨਹੀਂ ਕਰ ਸਕੇ, ਜੋ ਹੁਣ ਦੇਰੀ ਨਾਲ ITR ਫਾਈਲ ਕਰ ਰਹੇ ਹਨ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਲੇਟ ਫੀਸ ਜਾਂ ਜੁਰਮਾਨਾ ਵੀ ਦੇਣਾ ਪਵੇਗਾ। ਜੋ ਕਿ ਸਰਕਾਰੀ ਖ਼ਜ਼ਾਨੇ ਵਿੱਚ ਜਾ ਰਿਹਾ ਹੈ।
- PTC NEWS