Thermal plant Shut Down: ਪ੍ਰੇਸ਼ਾਨੀ 'ਚ ਪਾਵਰਕਾਮ, 15 ਵਿਚੋਂ 5 ਯੂਨਿਟਾਂ ਤੋਂ ਉਤਪਾਦਨ ਬੰਦ
ਪਟਿਆਲਾ: ਪਾਵਰਕਾਮ ਦੀ ਪ੍ਰੇਸ਼ਾਨੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਜਿਸ ਦੇ ਚੱਲਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਆਪਣੀ ਬਿਜਲੀ ਪੈਦਾਵਾਰ ਨਾਲ ਨਿਰੰਤਰ ਜੂਝ ਰਿਹਾ ਹੈ। ਦੱਸ ਦਈਏ ਕਿ ਮੌਜੂਦਾ ਸਮੇਂ 15 ਵਿਚੋਂ 5 ਯੂਨਿਟਾਂ ਤੋਂ ਉਤਪਾਦਨ ਬੰਦ ਹੋਣ ਕਾਰਨ 2080 ਮੈਗਾਵਾਟ ਬਿਜਲੀ ਦੀ ਪੈਦਾਵਾਰ ਘੱਟ ਰਹੀ ਹੈ ਜਿਸ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਦੇ ਜੀਵੀਕੇ ਥਰਮਲ ਪਲਾਂਟ ਦੇ ਦੋਨੋਂ ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਏ ਹਨ। ਜਦਕਿ ਤਲਵੰਡੀ ਸਾਬੋ ਦਾ ਯੂਨਿਟ ਨੰਬਰ 3 ਬੋਇਲਰ ਟਿਊਬ ਲੀਕੇਜ ਕਾਰਨ ਬੰਦ ਪਿਆ ਹੈ।
ਦੂਜੇ ਪਾਸੇ ਲਹਿਰਾ ਮੁਹੱਬਤ ਦਾ ਯੂਨਿਟ ਨੰਬਰ 2 ਪਿਛਲੇ ਸਾਲ ਤੋਂ ਹੀ ਬੰਦ ਹੈ ਤੇ ਯੂਨਿਟ ਨੰਬਰ 3 ਵੀ ਬੰਦ ਹੋ ਗਿਆ ਹੈ। ਰੋਪੜ ਥਰਮਲ ਪਲਾਂਟ ਦੇ 6 ਓਵਰ ਹਾਲਿੰਗ ਕਰਕੇ ਬੰਦ ਹੈ ਅਤੇ ਯੂਨਿਟ ਨੰਬਰ 4 ਦੇ ਜਨਰੇਟਰ ਵਿੱਚ ਖਰਾਬੀ ਆ ਗਈ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ’ਚ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੱਸ ਦਈਏ ਕਿ ਜੀਵੀਕੇ ਤੇ ਤਲਵੰਡੀ ਸਾਬੋ ਪਾਵਰ ਥਰਮਲ ਪਲਾਂਟ ’ਚ ਤਕਨੀਕੀ ਖਰਾਬੀ ਦੇ ਕਾਰਨ ਆਏ ਦਿਨ ਬੰਦ ਹੋਣਾ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਇਨ੍ਹਾਂ ਥਰਮਲ ਪਲਾਂਟਾਂ ਦਾ ਰਿਵਿਊ ਕਰਕੇ ਐਕਸ਼ਨ ਲੈਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੀ ਗਰਮੀ ਤੱਕ ਪਾਵਰਕਾਮ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- PTC NEWS