Sat, Sep 23, 2023
Whatsapp

TIMES NOW ਦੀ ਪੱਤਰਕਾਰ ਭਾਵਨਾ ਗੁਪਤਾ ਨੂੰ ਮਿਲੀ ਵੱਡੀ ਰਾਹਤ; ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਰੈਗੂਲਰ ਜ਼ਮਾਨਤ

ਟਾਈਮਜ਼ ਨਾਓ ਨੈੱਟਵਰਕ ਦੀ ਪੱਤਰਕਾਰ ਭਾਵਨਾ ਕਿਸ਼ੋਰ ਗੁਪਤਾ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੱਤਰਕਾਰ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ।

Written by  Shameela Khan -- September 13th 2023 05:59 PM -- Updated: September 13th 2023 06:01 PM
TIMES NOW ਦੀ ਪੱਤਰਕਾਰ  ਭਾਵਨਾ ਗੁਪਤਾ ਨੂੰ ਮਿਲੀ ਵੱਡੀ ਰਾਹਤ; ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਰੈਗੂਲਰ ਜ਼ਮਾਨਤ

TIMES NOW ਦੀ ਪੱਤਰਕਾਰ ਭਾਵਨਾ ਗੁਪਤਾ ਨੂੰ ਮਿਲੀ ਵੱਡੀ ਰਾਹਤ; ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਰੈਗੂਲਰ ਜ਼ਮਾਨਤ

ਨਵੀਂ ਦਿੱਲੀ: ਟਾਈਮਜ਼ ਨਾਓ ਨੈੱਟਵਰਕ ਦੀ ਪੱਤਰਕਾਰ ਭਾਵਨਾ ਕਿਸ਼ੋਰ ਗੁਪਤਾ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੱਤਰਕਾਰ ਨੂੰ ਵੱਡੀ ਜ਼ਮਾਨਤ ਦੇ ਦਿਤੀ ਹੈ ਇਸ ਤੋਂ ਪਹਿਲਾਂ ਪੱਤਰਕਾਰ ਨੂੰ ਅੰਤਰਿਮ ਜ਼ਮਾਨਤ ਮਿਲੀ ਸੀ। 

ਕਥਿਤ ਤੌਰ 'ਤੇ ਪੱਤਰਕਾਰ ਭਾਵਨਾ ਗੁਪਤਾ, ਉਸਦੇ ਕੈਮਰਾਮੈਨ ਮ੍ਰਿਤੁੰਜੇ ਕੁਮਾਰ ਅਤੇ ਡਰਾਈਵਰ ਪਰਮਿੰਦਰ ਸਿੰਘ ਦੇ ਖਿਲਾਫ਼ ਲੁਧਿਆਣਾ 'ਚ 5 ਮਈ ਨੂੰ ਐਸ.ਸੀ/ ਐਸ.ਟੀ (SC/ST act)ਦੇ ਤਹਿਤ  FIR ਦਰਜ ਕੀਤੀ ਗਈ ਸੀ। ਕੈਮਰਾਮੈਨ ਅਤੇ ਡਰਾਈਵਰ ਨੂੰ ਤਾਂ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ। ਪਰੰਤੂ ਭਾਵਨਾ ਗੁਪਤਾ ਨੂੰ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਜ਼ਮਾਨਤ ਨੂੰ ਪੱਕਾ ਕਰ ਦਿੱਤਾ ਗਿਆ ਹੈ ਅਤੇ ਇਸ ਐੱਫ.ਆਈ.ਆਰ ਨੂੰ ਰੱਦ ਕਰਨ ਦੀ ਮੰਗ 'ਤੇ ਉਨ੍ਹਾਂ ਨੂੰ ਨਵੀਂ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ।


ਆਪ੍ਰੇਸ਼ਨ ਸ਼ੀਸ਼ ਮਹਿਲ 'ਦੇ ਬਾਅਦ ਚੈਨਲ ਅਤੇ ਤਿਕੜੀ ਜੋੜੀ ਨੂੰ ਤੰਗੀ ਝੱਲਣ ਅਤੇ ਪਰੇਸ਼ਾਨ ਕੀਤੇ ਜਾਣ ਤੋਂ ਬਾਅਦ ਇਹ ਫੈਸਲਾ ਵੱਡੀ ਰਾਹਤ ਸਾਬਿਤ ਹੋਇਆ ਹੈ। ਜਿਸ ਵਿੱਚ ਟਾਈਮਜ਼ ਨਾਓ ਨਵਭਾਰਤ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਰਿਹਾਇਸ਼ ਦੇ ਨਵੀਨੀਕਰਨ ਵਿੱਚ ਕੀਤੇ ਗਏ ਅਢੁੱਕਵੇਂ ਖਰਚਿਆਂ ਦਾ ਖੁਲਾਸਾ ਕੀਤਾ ਸੀ। 

ਦੱਸ ਦੇਈਏ ਕਿ ਜਿਸ ਨਿਊਜ਼ ਚੈਨਲ ਲਈ ਉਹ ਕੰਮ ਕਰ ਰਹੀ ਸੀ, ਉਹ 45 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਿਰਮਾਣ/ਮੁਰੰਮਤ ਲਈ ਰਿਪੋਰਟਿੰਗ ਕਰ ਰਿਹਾ ਸੀ। ਦੱਸਿਆ ਜਾ ਰਿਹਾ ਕਿ ਬਦਲਾ ਲੈਣ ਅਤੇ ਨਿਊਜ਼ ਚੈਨਲ ਨੂੰ ਸਬਕ ਸਿਖਾਉਣ ਲਈ ਮਾਮਲਾ ਦਰਜ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਭਾਵਨਾ ਕਿਸ਼ੋਰ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ 'ਆਪ' ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਮੁਹੱਲਾ ਕਲੀਨਿਕ ਦੇ ਉਦਘਾਟਨ ਦੀ ਰਿਪੋਰਟ ਕਰਨ ਜਾ ਰਹੀ ਸੀ। ਪੁਲਿਸ ਨੇ ਟੀਵੀ ਚੈਨਲ ਦੇ ਕੈਮਰਾਮੈਨ ਸਮੇਤ ਗੱਡੀ ਦੇ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਉਸਤੇ ਇਹ ਦੋਸ਼ ਲਾਇਆ ਗਿਆ ਕਿ ਉਸ ਨੇ ਇਕ ਔਰਤ ਨੂੰ ਕਾਰ ਨਾਲ ਟੱਕਰ ਮਾਰੀ ਅਤੇ ਜਾਤੀ ਸੂਚਕ ਸ਼ਬਦਾਂ ਦੀ ਵੀ ਵਰਤੋਂ ਕੀਤੀ ਸੀ। 

ਕੀ ਹੈ ਆਪ੍ਰੇਸਨ ਸ਼ੀਸ ਮਹਿਲ ? 

ਇਸ ਮੁਹਿੰਮ ਨੇ ਈਮਾਨਦਾਰੀ ਦਾ ਦਮ ਭਰਨ ਵਾਲੇ ਸੀ.ਐੱਮ ਅਰਵਿੰਦ ਕੇਜਰੀਵਾਲ ਨੂੰ ਕਟਘਰੇ ਵਿੱਚ ਖੜਾ ਕਰ ਦਿੱਤਾ ਸੀ। 'ਆਪਰੇਸ਼ਨ ਸ਼ੀਸ਼ ਮਹਿਲ' ਤੋਂ ਬਾਅਦ ਸੀ.ਐੱਮ ਕੇਜਰੀਵਾਲ ਨੂੰ ਇਸ ਤਰ੍ਹਾਂ ਸਵਾਲਾਂ ਦੇ ਘਿਰਾਓ ਵਿੱਚ ਘੇਰਿਆ ਗਿਆ ਸੀ ਕਿ ਉਨ੍ਹਾਂ ਨੂੰ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਜਿਸਨੇ ਦਿੱਲ‍ੀ ਦੀ ਰਾਜਨੀਤੀ ਵਿੱਚ ਭੂਚਾਲ ਲਿਆ ਦਿੱਤਾ ਸੀ।

ਇਸ ਮਾਮਲੇ ਤਹਿਤ ਸੀ.ਐੱਮ ਕੇਜਰੀਵਾਲ 45 ਕਰੋੜ ਰੁਪਏ ਦੀ ਰਕਮ ਦੀ ਬਹਾਲੀ ਕੀਤੀ ਗਈ ਸੀ। ਘਰ ਨੂੰ ਲੱਖਾਂ ਦੇ ਪਰਦੇ ਅਤੇ ਕਰੋੜਾਂ ਦੇ ਮਾਰਬਲ ਨਾਲ ਸਜਾਇਆ ਗਿਆ ਹੈ। 'ਮਹਿਲ' ਨੂੰ ਵੱਡਾ ਬਣਾਉਣ ਦੇ ਨਾਲ-ਨਾਲ ਆਲੇ-ਦੁਆਲੇ ਦੇ ਘਰਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਟਾਈਮਸ ਨਾਓ ਦੀ ਇੱਕ ਰਿਪੋਰਟ ਨੇ ਇਹ ਵੱਡਾ ਖੁਲਾਸਾ ਕੀਤਾ ਸੀ। ਜਿਸ ਨੇ ਸੈਟੇਲਾਈਟ ਇਮੇਜਸ ਜ਼ਰੀਏ ਦੇ ਇਹ ਦਾਅਵਾ ਕੀਤਾ ਸੀ ਕਿ ਅਸਲ ਵਿੱਚ ਪੁਰਾਣੀ ਸੀ.ਐੱਮ ਆਵਾਸ ਨੂੰ ਢਾਹਿਆ ਹੀ ਸੀ। ਅਲਬਤ‍ਤਾ, ਪੂਰਾ ਨਵਾਂ ਸੀ.ਐੱਮ ਆਵਾਸ ਹੀ ਬਦਲ ਦਿੱਤਾ ਗਿਆ ਸੀ। 

 

- PTC NEWS

adv-img

Top News view more...

Latest News view more...