Wed, Apr 8, 2026
Whatsapp

TarnTaran : ਭਿੱਖੀਵਿੰਡ ਨੇੜੇ ਭਿਆਨਕ ਹਾਦਸਾ, ਟਿੱਪਰ ਹੇਠਾਂ ਆਉਣ ਕਾਰਨ ਔਰਤ ਦੀ ਮੌਤ

TarnTaran News : ਤਰਨਤਾਰਨ ਦੇ ਕਸਬਾ ਭਿਖੀਵਿੰਡ ਨੇੜੇ ਅੰਮ੍ਰਿਤਸਰ-ਖੇਮਕਰਨ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਹਿਚਾਣ ਪਿੰਡ ਪੂਹਲਾ ਵਾਸੀ ਗੁਰਮੀਤ ਕੋਰ ਵੱਜੋ ਹੋਈ ਹੈ।

Reported by:  PTC News Desk  Edited by:  KRISHAN KUMAR SHARMA -- April 08th 2026 02:30 PM -- Updated: April 08th 2026 02:31 PM
TarnTaran : ਭਿੱਖੀਵਿੰਡ ਨੇੜੇ ਭਿਆਨਕ ਹਾਦਸਾ, ਟਿੱਪਰ ਹੇਠਾਂ ਆਉਣ ਕਾਰਨ ਔਰਤ ਦੀ ਮੌਤ

TarnTaran : ਭਿੱਖੀਵਿੰਡ ਨੇੜੇ ਭਿਆਨਕ ਹਾਦਸਾ, ਟਿੱਪਰ ਹੇਠਾਂ ਆਉਣ ਕਾਰਨ ਔਰਤ ਦੀ ਮੌਤ

TarnTaran News : ਤਰਨਤਾਰਨ ਦੇ ਕਸਬਾ ਭਿਖੀਵਿੰਡ ਨੇੜੇ ਅੰਮ੍ਰਿਤਸਰ-ਖੇਮਕਰਨ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਔਰਤ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਹਿਚਾਣ ਪਿੰਡ ਪੂਹਲਾ ਵਾਸੀ ਗੁਰਮੀਤ ਕੋਰ ਵੱਜੋ ਹੋਈ ਹੈ।

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮਹਿਲਾ ਆਪਣੇ ਭਣੇਵੇਂ ਅਮਨਦੀਪ ਨਾਲ ਆਪਣੇ ਬੀਮਾਰ ਪਿਤਾ ਦਾ ਹਸਪਤਾਲ ਤੋਂ ਹਾਲ-ਚਾਲ ਜਾਨਣ ਉਪਰੰਤ ਵਾਪਸ ਆਪਣੇ ਘਰ ਪਰਤ ਰਹੀ ਸੀ ਕਿ ਤੇਜ ਰਫਤਾਰ ਟਿੱਪਰ ਦੀ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਗੁਰਮੀਤ ਕੌਰ ਅਤੇ ਅਮਨਦੀਪ ਹੇਠਾਂ ਸੜਕ 'ਤੇ ਡਿੱਗ ਗਏ, ਜਿਸ ਦੌਰਾਨ ਤੇਜ਼ ਰਫਤਾਰ ਟਿੱਪਰ ਦਾ ਟਾਇਰ ਗੁਰਮੀਤ ਕੌਰ ਦੇ ਉਪਰੋਂ ਲੰਘ ਜਾਣ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਟਿੱਪਰ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ, ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰਿਕ ਮੈਬਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK