Toll Rates Increased: ਪੰਜਾਬ 'ਚ ਵਧਿਆ ਟੋਲ ਟੈਕਸ; ਜਾਣੋ ਕਦੋਂ ਤੋਂ ਮਹਿੰਗਾ ਹੋ ਰਿਹਾ ਤੁਹਾਡਾ ਨਜ਼ਦੀਕੀ ਟੋਲ
ਚੰਡੀਗੜ੍ਹ: ਪੰਜਾਬ 'ਚ 31 ਮਾਰਚ ਦੀ ਅੱਧੀ ਰਾਤ ਤੋਂ ਟੋਲ ਟੈਕਸ ਮਹਿੰਗਾ ਹੋ ਜਾਵੇਗਾ। ਅੱਧੀ ਰਾਤ 12 ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵਧੇ ਹੋਏ ਟੋਲ ਟੈਕਸ ਨੂੰ ਲਾਗੂ ਕਰੇਗੀ।
ਟੋਲ ਟੈਕਸ ਵਿੱਚ ਲਗਭਗ 10% ਦਾ ਵਾਧਾ ਕੀਤਾ ਗਿਆ ਹੈ। ਜਿਸ ਤਹਿਤ ਕਾਰ ਦਾ ਟੋਲ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਫਿਲਹਾਲ NHAI ਪੰਜਾਬ ਵਿੱਚ ਨਕਦ ਟੋਲ ਅਦਾ ਕਰਨ ਲਈ ਇੱਕ ਲਾਈਨ ਰੱਖੇਗਾ।
ਹਾਲਾਂਕਿ ਬਾਅਦ ਵਿੱਚ ਇਸਨੂੰ ਵੀ ਬੰਦ ਕਰ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਜੇਕਰ ਕੋਈ ਫਾਸਟੈਗ ਤੋਂ ਬਿਨਾਂ ਟੋਲ ਤੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਜੁਰਮਾਨੇ ਵਜੋਂ ਡਬਲ ਟੋਲ ਦੇਣਾ ਪਵੇਗਾ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਟੋਲ ਵੀ ਬੰਦ ਹੋਏ ਸਨ, ਜਿਸ ਤੋਂ ਬਾਅਦ ਪੰਜਾਬ ਵਿੱਚ ਟੋਲ ਪਲਾਜ਼ਿਆਂ ਦੀਆਂ ਕੀਮਤਾਂ ਵੀ ਵਧ ਗਈਆਂ ਸਨ।
ਕਿਸਾਨ ਜਥੇਬੰਦੀਆਂ ਨੇ ਉਥੇ ਪੱਕਾ ਮੋਰਚਾ ਲਾਇਆ ਹੋਇਆ ਸੀ। ਇਸ ਕਾਰਨ ਕੰਪਨੀਆਂ ਨੂੰ ਹੁਣ ਰੇਟ ਵਧਾ ਕੇ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਾ 'ਤੇ ਹਰ ਸਾਲ ਭਾਅ ਵਧਾ ਦਿੱਤੇ ਜਾਂਦੇ ਹਨ ਪਰ ਸਰਕਾਰ ਲੋਕਾਂ ਨੂੰ ਆਵਾਜਾਈ ਦੀਆਂ ਸਹੂਲਤਾਂ ਦੇਣ ਤੋਂ ਅਸਮਰੱਥ ਹੈ।
- PTC NEWS