Mon, May 25, 2026
Whatsapp

Muktsar News : ਟਰੱਕ ਨੇ ਐਕਟਿਵਾ ਸਵਾਰ ਵਿਦਿਆਰਥਣਾਂ ਨੂੰ ਦਰੜਿਆ , ਦੋਵਾਂ ਦੀ ਮੌਕੇ 'ਤੇ ਹੋਈ ਮੌਤ

Muktsar News : ਮੁਕਤਸਰ ਦੇ ਬਠਿੰਡਾ ਰੋਡ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਟਰੱਕ ਹੇਠਾਂ ਆਉਣ ਕਾਰਨ 2 ਨੌਜਵਾਨ ਕੁੜੀਆਂ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਨਰਸਿੰਗ ਦਾ ਕੋਰਸ ਕਰਦੀਆਂ ਸਨ ਅਤੇ ਟ੍ਰੇਨਿੰਗ ਤੋਂ ਘਰ ਵਾਪਸ ਆ ਰਹੀਆਂ ਸਨ। ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਉਹਨਾਂ ਨੂੰ ਦਰੜ ਦਿੱਤਾ , ਜਿਸ ਕਾਰਨ ਦੋਵੇਂ ਵਿਦਿਆਰਥਣਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ

Reported by:  PTC News Desk  Edited by:  Shanker Badra -- September 26th 2025 04:52 PM
Muktsar News : ਟਰੱਕ ਨੇ ਐਕਟਿਵਾ ਸਵਾਰ ਵਿਦਿਆਰਥਣਾਂ ਨੂੰ ਦਰੜਿਆ , ਦੋਵਾਂ ਦੀ ਮੌਕੇ 'ਤੇ ਹੋਈ ਮੌਤ

Muktsar News : ਟਰੱਕ ਨੇ ਐਕਟਿਵਾ ਸਵਾਰ ਵਿਦਿਆਰਥਣਾਂ ਨੂੰ ਦਰੜਿਆ , ਦੋਵਾਂ ਦੀ ਮੌਕੇ 'ਤੇ ਹੋਈ ਮੌਤ

Muktsar News : ਮੁਕਤਸਰ ਦੇ ਬਠਿੰਡਾ ਰੋਡ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਟਰੱਕ ਹੇਠਾਂ ਆਉਣ ਕਾਰਨ 2 ਨੌਜਵਾਨ ਕੁੜੀਆਂ ਨੇ ਆਪਣੀ ਜ਼ਿੰਦਗੀ ਗਵਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਨਰਸਿੰਗ ਦਾ ਕੋਰਸ ਕਰਦੀਆਂ ਸਨ ਅਤੇ ਟ੍ਰੇਨਿੰਗ ਤੋਂ ਘਰ ਵਾਪਸ ਆ ਰਹੀਆਂ ਸਨ। ਇਸ ਦੌਰਾਨ ਪਿੱਛੋਂ ਆ ਰਹੇ ਟਰੱਕ ਨੇ ਉਹਨਾਂ ਨੂੰ ਦਰੜ ਦਿੱਤਾ , ਜਿਸ ਕਾਰਨ ਦੋਵੇਂ ਵਿਦਿਆਰਥਣਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ।

ਮਰਨ ਵਾਲੀਆਂ ਵਿਦਿਆਰਥਣਾਂ ਦੀ ਪਛਾਣ ਰੇਣੂ (22) ਪੁੱਤਰ ਬਲਵਿੰਦਰ ਪਿੰਡ ਥਾਂਦੇਵਾਲਾ ਅਤੇ ਰਜਵੀਰ ਕੌਰ (30) ਪੁੱਤਰ ਰਵੀ ਕੁਮਾਰ ਨਿਵਾਸੀ ਪਿੰਡ ਰੂਹੜੀਆਂ ਵਾਲੀ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਫਿਲਹਾਲ ਦੱਸ ਦਈਏ ਕਿ ਰੇਨੂ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਸੀ ਤੇ ਰਾਜਵੀਰ ਕੌਰ ਦਾ ਵਿਆਹ ਹੋਇਆ ਸੀ ਤੇ ਉਸਦੇ ਛੋਟੇ 2 ਬੱਚੇ ਸਨ। ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। 


ਦੋਵੇਂ ਨਰਸਿੰਗ ਦੀਆਂ ਵਿਦਿਆਰਥਣਾਂ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਨਰਸਿੰਗ ਦੀ ਟਰੇਨਿੰਗ ਕਰਕੇ ਐਕਟਿਵਾ 'ਤੇ ਆਪਣੇ ਘਰ ਪਰਤ ਰਹੀਆਂ ਸੀ। ਜਦੋਂ ਉਹ ਬਠਿੰਡਾ ਰੋਡ ਤੋਂ ਬੱਸ ਅੱਡੇ ਨੂੰ ਜਾ ਰਹੀਆਂ ਸਨ ਤਾਂ ਪਿੱਛੋਂ ਆ ਰਹੇ ਟਰੱਕ ਨੇ ਉਹਨਾਂ ਨੂੰ ਦਰੜ ਦਿੱਤਾ ,ਜਿਸ ਨਾਲ ਦੋਵਾਂ ਹੀ ਵਿਦਿਆਰਥਣਾਂ ਦੀ ਮੌਕੇ 'ਤੇ ਮੌਤ ਹੋ ਗਈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

 

- PTC NEWS

Electrical Saftey authority

Top News view more...

Latest News view more...

PTC NETWORK
PTC NETWORK