Faridkot 'ਚ ਧੁੰਦ ਦਾ ਕਹਿਰ, ਬੋਰੀਆਂ ਨਾਲ ਭਰਿਆ ਟਰੱਕ ਨਹਿਰ ਦੇ ਪੁੱਲ 'ਤੇ ਪਲਟਿਆ ,ਇੱਕ ਨੌਜਵਾਨ ਦੀ ਮੌਤ, ਤਿੰਨ ਜ਼ਖਮੀ
Faridkot News : ਫ਼ਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਧੂੰਦ ਦਾ ਕਹਿਰ ਵੇਖਣ ਨੂੰ ਮਿਲਿਆ ,ਜਿਸ ਕਾਰਨ ਫਰੀਦਕੋਟ -ਫਿਰੋਜ਼ਪੁਰ ਰਾਜ ਮਾਰਗ 15 'ਤੇ ਪਿੰਡ ਪਿਪਲੀ ਦੇ ਕੋਲ ਇਕ ਬਾਸਮਤੀ ਦੀਆਂ ਬੋਰੀਆ ਨਾਲ ਭਰਿਆ ਟਰੱਕ ਮੋਟਰਸਾਇਕਲ ਨਾਲ ਟਕਰਾਅ ਕੇ ਬੇਕਾਬੂ ਹੋ ਨਹਿਰ ਦੇ ਪੁਲ 'ਤੇ ਪਲਟ ਗਿਆ। ਜਿਸ ਕਾਰਨ ਜਿਥੇ ਰਾਜ ਮਾਰਗ 15 ਪੂਰੀ ਤਰਾਂ ਬਲੌਕ ਹੋ ਗਿਆ, ਉਥੇ ਹੀ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਡਰਾਇਵਰ ਸਮੇਤ 3 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਸ ਮੌਕੇ ਘਟਨਾਂ ਦਾ ਪਤਾ ਚਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਸਿਟੀ 2 ਦੇ ਮੁੱਖ ਅਫਸਰ ਸੁਖਦਰਸ਼ਨ ਸ਼ਰਮਾਂ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜਪੁਰ ਰੋਡ 'ਤੇ ਐਕਸੀਡੈਂਟ ਹੋਇਆ। ਉਹਨਾਂ ਕਿਹਾ ਕਿ ਉਹ ਮੌਕੇ 'ਤੇ ਆਏ ਤਾਂ ਪਤਾ ਚੱਲਿਆ ਕਿ ਇਕ ਟਰੱਕ ਜੋ ਬੋਰੀਆਂ ਦਾ ਲੱਦਿਆ ਹੋਇਆ ਸੀ ,ਉਹ ਮੋਟਰਸਾਇਕਲ ਨਾਲ ਟਕਰਾਅ ਕੇ ਸੜਕ ਵਿਚਾਲੇ ਪਲਟ ਗਿਆ।
ਉਹਨਾਂ ਦੱਸਿਆ ਕਿ ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਟਰੱਕ ਡਰਾਇਵਰ ਸਮੇਤ 3 ਲੋਕ ਜ਼ਖਮੀ ਹੋਏ ਹਨ। ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਹਾਲੇ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ। ਜਿਸ ਦੀ ਲਾਸ਼ ਨੂੰ ਜੀਜੀਐਸ ਮੈਡੀਕਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਰਾਸ਼ਤਾ ਖੁਲਵਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ।
- PTC NEWS