Tarn Taran News : ਪਿੰਡ ਬੁਰਜ ਪੂਹਲਾ 'ਚ 2 ਬੱਚਿਆਂ ਦੀ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ, ਚਚੇਰੇ ਭਰਾ ਸਨ ਮ੍ਰਿਤਕ ਬੱਚੇ
Tarn Taran News : ਤਰਨਤਾਰਨ ਦੇ ਪਿੰਡ ਬੁਰਜ ਪੂਹਲਾ ਦੇ 2 ਬੱਚਿਆਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ 9 ਸਾਲਾਂ ਪ੍ਰਿੰਸਦੀਪ ਅਤੇ 11 ਸਾਲਾਂ ਪ੍ਰਭਜੀਤ ਵੱਜੋਂ ਹੋਈ ਹੈ। ਮ੍ਰਿਤਕ ਬੱਚੇ ਚਾਚੇ -ਤਾਏ ਦੇ ਪੁੱਤ ਸਨ ਅਤੇ ਰਿਸ਼ਤੇ ਵਿੱਚ ਚਚੇਰੇ -ਭਰਾ ਲੱਗਦੇ ਸਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿੰਡ ਵਿੱਚ ਦੱਲ ਪੰਥ ਦੀਆਂ ਘੋੜੀਆਂ ਦੇਖਣ ਗਏ ਸਨ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭੱਠੇ ਵਾਲਿਆਂ ਨੇ ਡੂੰਘੇ ਟੋਏ ਪੁੱਟੇ ਹੋਏ ਸਨ ਅਤੇ ਉਨ੍ਹਾਂ ਟੋਇਆਂ ਵਿੱਚ ਮੀਂਹ ਕਾਰਨ ਪਾਣੀ ਭਰਿਆ ਸੀ। ਜਿਸ ਕਰਕੇ ਦੋਵੇਂ ਬੱਚੇ ਉਨ੍ਹਾਂ ਟੋਇਆਂ ਵਿੱਚ ਡੁੱਬ ਗਏ। ਥਾਣਾ ਹਰੀਕੇ ਪੁਲਿਸ ਵੱਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਦੀ ਗੱਲ ਕਹੀ ਗਈ ਹੈ।
ਪਿੰਡ ਖੋਦੇ ਬੇਟ 'ਚ ਮਹਿਲਾ ਦੀ ਪਾਣੀ 'ਚ ਡੁੱਬਣ ਕਾਰਨ ਮੌਤ
ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਵਿਖੇ ਪਾਣੀ ਵਿੱਚ ਡੁੱਬਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ। ਕੁਲਵਿੰਦਰ ਕੌਰ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਮਹਿਲਾ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ। ਪਾਣੀ ਜਿਆਦਾ ਸੀ ,ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ ਤੋਂ ਪੈਰ ਤਿਲਕਿਆ ਤੇ ਉਹ ਇੱਕ ਪੈਲੀ ਦੇ ਵਿੱਚ ਡਿੱਗ ਗਈ। ਪਾਣੀ ਜ਼ਿਆਦਾ ਹੋਣ ਕਾਰਨ ਮਹਿਲਾ ਕੁਲਵਿੰਦਰ ਕੌਰ ਕੁਝ ਦੂਰੀ ਤੱਕ ਰੁੜ੍ਹਦੀ ਗਈ।
- PTC NEWS